ਸੁਖਦੇਵ ਸਿੰਘ ਜੱਸੀਆਂ ਵਾਲੇ ਨਹੀਂ ਰਹੇ
ਹੰਬੜਾਂ 29 ਨਵੰਬਰ (ਮੇਜਰ ਹੰਬੜਾਂ)- ਪਿੰਡ ਵਲੀਪੁਰ ਕਲਾਂ ਦੇ ਜੱਸੀਆਂ ਵਾਲੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਖੇਤੀਬਾੜੀ ਸਭਾ ਹੰਬੜਾਂ ਦੇ ਸਾਬਕਾ ਮੈਂਬਰ ਬਲਜੀਤ ਸਿੰਘ ਜੱਸੀਆਂ, ਹਰਜੀਤ ਸਿੰਘ ਜੱਸੀਆਂ ਵਾਲੇ ਦੇ ਵੱਡੇ ਭਰਾ ਤੇ ਜਸਵਿੰਦਰ ਸਿੰਘ (ਕੈਨੇਡਾ) ਤੇ ਜਸਪ੍ਰੀਤ ਕੌਰ ਦੇ ਪਿਤਾ ਸੁਖਦੇਵ ਸਿੰਘ ਜੱਸੀਆਂ ਵਾਲੇ ਕੁਝ ਦਿਨ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ। ਸਵਰਗਵਾਸੀ ਸੁਖਦੇਵ ਸਿੰਘ ਜੱਸੀਆਂ ਵਾਲੇ ਨੂੰ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਹੰਬੜਾਂ 29 ਨਵੰਬਰ (ਮੇਜਰ ਹੰਬੜਾਂ)- ਪਿੰਡ ਵਲੀਪੁਰ ਕਲਾਂ ਦੇ ਜੱਸੀਆਂ ਵਾਲੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਖੇਤੀਬਾੜੀ ਸਭਾ ਹੰਬੜਾਂ ਦੇ ਸਾਬਕਾ ਮੈਂਬਰ ਬਲਜੀਤ ਸਿੰਘ ਜੱਸੀਆਂ, ਹਰਜੀਤ ਸਿੰਘ ਜੱਸੀਆਂ ਵਾਲੇ ਦੇ ਵੱਡੇ ਭਰਾ ਤੇ ਜਸਵਿੰਦਰ ਸਿੰਘ (ਕੈਨੇਡਾ) ਤੇ ਜਸਪ੍ਰੀਤ ਕੌਰ ਦੇ ਪਿਤਾ ਸੁਖਦੇਵ ਸਿੰਘ ਜੱਸੀਆਂ ਵਾਲੇ ਕੁਝ ਦਿਨ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ। ਸਵਰਗਵਾਸੀ ਸੁਖਦੇਵ ਸਿੰਘ ਜੱਸੀਆਂ ਵਾਲੇ ਨੂੰ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਵਲੀਪੁਰ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਤੇ ੳਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਕੈਨੇਡਾ ਨੇ ਦਿਖਾਈ। ਇਸ ਦੁੱਖ ਦੀ ਘੜੀ ਵਿੱਚ ਜੱਸੀਆਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਸਰਪੰਚ ਹਰਦਿਆਲ ਸਿੰਘ ਗੋਲਾ, ਪੰਚ ਭਗਵੰਤ ਸਿੰਘ ਹਾਂਸ, ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਮਾਸਟਰ ਸਰਜੀਤ ਸਿੰਘ ਖੈਹਿਰਾ (ਕੈਨੇਡਾ), ਸਰੂਪ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਖੈਹਿਰਾ, ਜਗਜੀਵਨ ਸਿੰਘ ਝੱਜ, ਗੁਰਤੇਜ ਸਿੰਘ ਗਿੱਲ, ਮਨੀ ਹੁੰਦਲ, ਗੁਰਪ੍ਰੀਤ ਸਿੰਘ ਭੰਗੂ, ਸਕੱਤਰ ਸੁਖਪ੍ਰਤਾਪ ਸਿੰਘ ਹੀਰਾ, ਪ੍ਰਭਜੀਤ ਸਿੰਘ ਚਾਵਲਾ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਪ੍ਰਤਾਪ ਸਿੰਘ ਧਾਲੀਵਾਲ, ਬਲਵੀਰ ਸਿੰਘ, ਜੱਗਾ ਸਿੰਘ, ਕੇਸਰ ਸਿੰਘ, ਹਰਪਾਲ ਸਿੰਘ ਵਲੀਪੁਰ, ਹਰਜੀਤ ਸਿੰਘ ਖੈਹਿਰਾ, ਬਲਦੇਵ ਸਿੰਘ ਖੈਹਿਰਾ ਅਤੇ ਪਰਜੀਤ ਸਿੰਘ ਝੱਜ (ਕੈਨੇਡਾ) ਸਮੇਤ ਇਲਾਕੇ ਦੇ ਹੋਰ ਸਰਪੰਚਾਂ, ਪੰਚਾਂ ਤੇ ਮੋਹਤਬਰਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।