23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਭਾਜਪਾ ਵਰਕਰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਸੰਬੰਧੀ ਲੋਕਾਂ ਨੂੰ ਕਰਨ ਜਾਗਰੂਕ - ਬਰਾੜ

ਨਵਾਂਸ਼ਹਿਰ, 22 ਅਗਸਤ (ਜਸਬੀਰ ਸਿੰਘ ਨੂਰਪੁਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਾਰਜਕਾਰਨੀ ਦੀ ਬੈਠਕ ਹੋਈ ਜੋ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਨਵਾਂਸ਼ਹਿਰ ਵਿਖੇ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪਰਮਿੰਦਰ ਸਿੰਘ ਬਰਾੜ ਸੂਬਾ ਜਨਰਲ ਸਕੱਤਰ ਅਤੇ ਜ਼ੋਨਲ ਇੰਚਾਰਜ, ਡਾਕਟਰ ਸੁਭਾਸ਼ ਸ਼ਰਮਾ ਸੂਬਾ ਉਪ ਪ੍ਰਧਾਨ ਅਤੇ ਜ਼ਿਲ੍ਹਾ ਇੰਚਾਰਜ, ਸਰਦਾਰ ਸਰਬਜੀਤ ਸਿੰਘ ਮੱਕੜ ਜ਼ਿਲ੍ਹਾ ਸਹਿ-ਇੰਚਾਰਜ, ਸਰਦਾਰ ਜਤਿੰਦਰ ਸਿੰਘ ਅਟ ਵਾਲ ਨੇ ਸ਼ਮੂਲੀਤ ਕੀਤੀ।

ਅਜੀਤ ਡੈਸਕ 23-08-2026
ਨਵਾਂਸ਼ਹਿਰ, 22 ਅਗਸਤ (ਜਸਬੀਰ ਸਿੰਘ ਨੂਰਪੁਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਾਰਜਕਾਰਨੀ ਦੀ ਬੈਠਕ ਹੋਈ ਜੋ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਨਵਾਂਸ਼ਹਿਰ ਵਿਖੇ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪਰਮਿੰਦਰ ਸਿੰਘ ਬਰਾੜ ਸੂਬਾ ਜਨਰਲ ਸਕੱਤਰ ਅਤੇ ਜ਼ੋਨਲ ਇੰਚਾਰਜ, ਡਾਕਟਰ ਸੁਭਾਸ਼ ਸ਼ਰਮਾ ਸੂਬਾ ਉਪ ਪ੍ਰਧਾਨ ਅਤੇ ਜ਼ਿਲ੍ਹਾ ਇੰਚਾਰਜ, ਸਰਦਾਰ ਸਰਬਜੀਤ ਸਿੰਘ ਮੱਕੜ ਜ਼ਿਲ੍ਹਾ ਸਹਿ-ਇੰਚਾਰਜ, ਸਰਦਾਰ ਜਤਿੰਦਰ ਸਿੰਘ ਅਟ ਵਾਲ ਨੇ ਸ਼ਮੂਲੀਤ ਕੀਤੀ। ਸੁਭਾਸ਼ ਸ਼ਰਮਾ ਨੇ ਜ਼ਿਲ੍ਹਾ ਅਤੇ ਮੰਡਲ ਪ੍ਰਧਾਨ ਵਲੋਂ ਬੂਥ ਕਮੇਟੀ ਸਮੀਖਿਆ ਕੀਤੀ। ਪਾਰਟੀ ਆਗੂਆਂ ਦੀ ਢਿੱਲੀ ਕਾਰਗੁਜ਼ਾਰੀ ਦੀ ਖਿਚਾਈ ਕਰਦਿਆਂ ਆਪਣੇ ਅਧੂਰੇ ਕੰਮਾਂ ਜਲਦੀ ਮੁਕੰਮਲ ਕਰਕੇ ਭਾਜਪਾ ਪੰਜਾਬ ਦਫ਼ਤਰਾਂ ਨੂੰ ਰਿਪੋਰਟ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਜਿੰਮੇਵਾਰ ਪ੍ਰਧਾਨ ਕੰਮ ਨਹੀਂ ਕਰਦੇ ਉਨ੍ਹਾਂ ਨੂੰ ਨੋਟਿਸ ਕਰਕੇ ਜਵਾਬ ਨਾ ਦੇਣ ਵਾਲਿਆਂ ਦੀ ਥਾਂ ਨਵੇਂ ਪ੍ਰਧਾਨ ਲਾਉਣ ਸਖ਼ਤੀ ਨਾਲ ਆਖਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦਾ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾਇਆ ਹੋਇਆ ਹੈ। ਉਨ੍ਹਾਂ ਪਾਰਟੀ ਆਗੂਆਂ ਤੇ ਪ੍ਰਧਾਨਾਂ ਨੂੰ ਪਿੰਡਾਂ ਵਿੱਚ ਜਾ ਕੇ ਨੁੱਕੜ ਮੀਟਿੰਗ ਕਰਕੇ ਕੇਂਦਰ ਸਰਕਾਰ ਦੀਆਂ ਪੰਜਾਬ ਪ੍ਰਤੀ ਸਕੀਮਾਂ ਬਾਰੇ ਜਾਗਰੂਕ ਕਰਟ ਦੀ ਹਦਾਇਤ ਕੀਤੀ। ਇਸ ਮੌਕੇ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਸਹਾਇਕ ਇੰਚਾਰਜ ਨਵਾਂਸ਼ਹਿਰ, ਐਡਵੋਕੇਟ ਵਿਸ਼ਾਲ ਸ਼ਰਮਾ, ਮੈਡਮ ਡਿੰਪਲ ਭਾਰਦਵਾਜ ਜ਼ਿਲ੍ਹਾ ਸੈਕਟਰੀ, ਡਾ. ਰਾਵਤ ਪੰਡਲ ਪ੍ਰਧਾਨ ਬੰਗਾ, ਰਾਮਾਨੰਦ ਭਨੋਟ ਮੰਡਲ ਪ੍ਰਧਾਨ ਔੜ, ਸੰਜੀਵ ਭਾਰਦਵਾਜ, ਕਰਨ ਦੀਵਾਨ ਜ਼ਿਲ੍ਹਾ ਉਪ ਪ੍ਰਧਾਨ, ਟਕਸਾਲੀ ਆਗੂ ਡਾ. ਅਸ਼ਵਨੀ ਧੀਰ, ਬਹਾਦਰ ਚੰਦ ਅਰੌੜਾ, ਡਾ. ਤਜਿੰਦਰਪਾਲ ਸਿੰਘ, ਐਸ. ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਚੇਤ ਰਾਮ ਰਤਨ, ਰਜਨੀ ਕੰਡਾ ਜ਼ਿਲ੍ਹਾ ਸੈਕਟਰੀ, ਅਮਨ ਰਾਣਾ ਬਲਾਚੌਰ, ਡਾ. ਹਰਭਜਨ ਸਿੰਘ ਕਰਨਾ ਣਾ, ਸੋਨੂੰ ਭਾਟੀਆ ਬਲਾਚੌਰ ਆਗੂ, ਡਾ. ਧਰਮਪਾਲ ਬੰਗਾ, ਮੰਡਲ ਪ੍ਰਧਾਨ ਮਨੀਸ਼ ਨਵਾਂਸ਼ਹਿਰ, ਅਸ਼ਵਨੀ ਨਈਅਰ, ਕੁਲਵਿੰਦਰ ਸਿੰਘ ਪ੍ਰਧਾਨ, ਵਿਸ਼ਾਲ ਚੋਪੜਾ ਪੰਡਲ ਪ੍ਰਧਾਨ ਰਾਹੋਂ, ਮੁਨੀਸ਼ ਸ਼ਰਮਾ, ਏਕਮ ਸਿੰਘ, ਰਾਣੀ ਪ੍ਰਧਾਨ ਰਾਹੋ, ਕੁਲਦੀਪ ਸਿੰਘ ਬਹਿਰਾਮ ਪੰਡਲ ਪ੍ਰਧਾਨ, ਦਿਨੇਸ਼ ਮਿੱਤਲ, ਜਤਿੰਦਰ ਅਬਰੋਲ ਅਤੇ ਰਾਜੇਸ ਕੁਮਾਰ, ਜਸਕਰਨ ਜੱਸੀ ਮਹਾਲੋਂ ਆਦ ਿ ਅਹੁਦੇਦਾਰਾਂ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕੀਤੀ ਗਈ।
ਪਿਛਲੀ ਖ਼ਬਰ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਵਲੋਂ 1 ਸਤੰਬਰ ਨੂੰ ਕੈਬਨਿਟ ਮੰਤਰੀ ਦੇ ਘਰ ਅੱਗੇ ਧਰਨਾ - ਮੇਜਰ ਸਿੰਘ ਅਗਲੀ ਖ਼ਬਰ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਦਫ਼ਤਰ ਵਿਖੇ ਗੇਟ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।