26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪਿੰਡ ਗੜ੍ਹੀ ਅਜੀਤ ਸਿੰਘ ਦੇ 19ਵੇਂ ਸਾਲਾਨਾ ਛਿੰਝ ਤੇ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਸੱਭਿਅਚਾਰਕ ਮੇਲੇ ’ਚ ਵਿਸ਼ਵ ਪ੍ਰਸਿੱਧ ਕਲਾਕਾਰ ਤੇ ਛਿੰਝ ਮੇਲੇ ਵਿੱਚ ਨਾਮਵਰ ਪਹਿਲਵਾਨ ਪੁੱਜਣਗੇ - ਪੁਰੇਵਾਲ, ਥਿਆੜਾ, ਧੀਰ

ਔੜ/ ਝਿੰਗੜਾਂ, 24 ਅਗਸਤ (ਕੁਲਦੀਪ ਸਿੰਘ ਝਿੰਗੜ) - ਇਤਿਹਾਸਕ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਵਲੋਂ ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂ. ਐਸ.

ਅਜੀਤ ਡੈਸਕ 25-08-2026
ਔੜ/ ਝਿੰਗੜਾਂ, 24 ਅਗਸਤ (ਕੁਲਦੀਪ ਸਿੰਘ ਝਿੰਗੜ) - ਇਤਿਹਾਸਕ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਵਲੋਂ ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂ. ਐਸ. ਏ., ਸਵ: ਸੰਤੋਖ ਸਿੰਘ ਅਣਦੇਹ ਯੂ. ਐਸ. ਏ. ਦਾ ਪਰਿਵਾਰ, ਨੰਬਰਦਾਰ ਰਾਜ ਕੁਮਾਰ ਦਦਰਾਲ ਯੂਰਪ, ਕੁਲਦੀਪ ਸਿੰਘ ਛੋਕਰ ਯੂ. ਐਸ. ਏ., ਜਸਵਿੰਦਰ ਸਿੰਘ ਮੇਘੀ ਪੁਰੇਵਾਲ ਯੂ. ਐਸ. ਏ., ਬਹਾਦਰ ਸਿੰਘ ਗਰਚਾ ਜਰਮਨੀ, ਸੰਸਾਰ ਚੰਦ ਧੀਰ ਜਰਮਨੀ ,ਬਲਜਿੰਦਰ ਸਿੰਘ ਕੈਨੇਡਾ, ਇੰਦਰਜੀਤ ਸਿੰਘ ਅਣਦੇਹ ਕੈਨੇਡਾ, ਅਵਤਾਰ ਸਿੰਘ ਗਰਚਾ ਕੈਨੇਡਾ, ਸਰਬਜੀਤ ਸਿੰਘ ਹੇਅਰ ਕੈਨੇਡਾ, ਮਨਪ੍ਰੀਤ ਸਿੰਘ ਅਣਦੇਹ ਕੈਨੇਡਾ, ਹਰਜਿੰਦਰ ਸਿੰਘ ਦੁਸਾਂਝ ਯੂ. ਕੇ., ਕੁਲਵਿੰਦਰ ਸਿੰਘ ਪੁਰੇਵਾਲ ਹਾਲੈਂਡ, ਰੇਸ਼ਮ ਧੀਰ ਗਰੀਸ, ਬੂਰੀ ਧੀਰ ਗ੍ਰੀਸ, ਗੁਰਪ੍ਰੀਤ ਸਿੰਘ ਧੀਰ ਯੂ.ਕੇ., ਅਨੰਤ ਰਾਮ ਦਦਰਾਲ ਇਟਲੀ, ਤੀਰਥ ਸਿੰਘ ਚਾਹਲ ਇਟਲੀ, ਰਣਜੀਤ ਸਿੰਘ ਪੁਰੇਵਾਲ ਇਟਲੀ, ਬਲਵਿੰਦਰ ਸਿੰਘ ਪੁਰੇਵਾਲ ਇਟਲੀ, ਬਿੱਲਾ ਚੋਟ ਇਟਲੀ, ਗੁਰਪ੍ਰੀਤ ਸਿੰਘ ਚਾਹਲ ਇਟਲੀ, ਹਰਵਿੰਦਰ ਸਿੰਘ ਅਣਦੇਹ ਇਟਲੀ, ਸਾਜਨ ਧੀਰ ਇਟਲੀ, ਹਰਜਿੰਦਰ ਸਿੰਘ ਬਾਠ ਸਪੁੱਤਰ ਅਵਤਾਰ ਸਿੰਘ ਬਾਠ ਯੂ. ਐੱਸ. ਏ., ਮੱਖਣ ਸਿੰਘ ਬਾਠ ਯੂ. ਕੇ., ਹਰਪ੍ਰੀਤ ਸਿੰਘ ਖੰਗੂੜਾ ਕੈਨੇਡਾ, ਜਗਦੀਪ ਸਿੰਘ ਹੰਸਰੋਂ ਕੈਨੇਡਾ ਆਦਿ ਸਮਾਜ ਸੇਵੀ ਵੀਰਾਂ ਦੇ ਸਹਿਯੋਗ ਨਾਲ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਦੀ ਯਾਦ ਨੂੰ ਸਮਰਪਿਤ 19ਵਾਂ ਸਲਾਨਾ ਛਿੰਝ ਤੇ ਸੱਭਿਆਚਾਰਕ ਮੇਲਾ 20 ਤੋਂ 23 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਰੂਪ ਲਾਲ ਧੀਰ ਕੈਨੇਡਾ, ਅਵਤਾਰ ਸਿੰਘ ਦਿਉਲ, ਬਲਕਾਰ ਸਿੰਘ ਅਣਦੇਹ ਆਦਿ ਸਾਥੀ ਪ੍ਰਬੰਧਕਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ 20 ਸਤੰਬਰ ਨੂੰ ਅਖੰਡ ਪਾਠ ਦੀ ਲੜੀ ਆਰੰਭ ਹੋਵੇਗੀ। 21 ਸਤੰਬਰ ਨੂੰ ਬਾਅਦ ਦੁਪਹਿਰ ਕੁੜੀਆਂ ਤੇ ਮੁੰਡਿਆਂ ਦੀਆਂ ਵੱਖ-ਵੱਖ ਕਬੱਡੀ ਟੀਮਾਂ ਦੇ ਪੰਜਾਬ ਸਟਾਈਲ ਕਬੱਡੀ ਸ਼ੋਅ ਮੈਚ ਕਰਵਾਏ ਜਾਣਗੇ। 22 ਸਤੰਬਰ ਨੂੰ ਅਖੰਡ ਪਾਠ ਦੀ ਲੜੀ ਦੇ ਭੋਗ ਪਾਏ ਜਾਣਗੇ। ਉਪਰੰਤ ਸੱਭਿਆਚਾਰਕ ਮੇਲਾ ਹੋਵੇਗਾ ਜਿਸ ਵਿੱਚ ਵੱਖ-ਵੱਖ ਨਾਮਵਰ ਗਾਇਕ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। 23 ਸਤੰਬਰ ਨੂੰ ਸਵੇਰੇ 9 ਵਜੇ ਕਵਾਲ ਤੇ ਨਕਾਲ ਪਾਰਟੀਆਂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਬਾਅਦ ਦੁਪਹਿਰ ਭਾਰੀ ਛਿੰਝ ਮੇਲੇ ਵਿੱਚ ਨਾਮਵਰ ਪਹਿਲਵਾਨ ਆਪਣੇ ਸ਼ਕਤੀ ਦੇ ਜੌਹਰ ਦਿਖਾਉਣਗੇ। ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਪ੍ਰਮੁੱਖ ਸਖਸ਼ੀਅਤਾਂ ਤੇ ਪ੍ਰਬੰਧਕਾਂ ਵਲੋਂ ਭਾਰੀ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮਾ. ਸਤਨਾਮ ਧੀਰ, ਸੁਖਬੀਰ ਸਿੰਘ ਥਿਆੜਾ, ਜਸਪਾਲ ਧੀਰ, ਲਖਵਿੰਦਰ ਸਿੰਘ ਧੀਰ ਪੰਚ, ਬਲਵੀਰ ਸਿੰਘ ਦਦਰਾਲ, ਸੋਹਣ ਸਿੰਘ ਪੁਰੇਵਾਲ, ਮੇਜਰ ਸਿੰਘ ਥਿਆੜਾ, ਗਿਆਨੀ ਜੋਗਿੰਦਰ ਸਿੰਘ, ਭੁਪਿੰਦਰ ਸਿੰਘ ਗਿੱਲ, ਸੁੱਚਾ ਸਿੰਘ ਝਿੰਗੜ, ਅਸ਼ੋਕ ਕੁਮਾਰ, ਬਹਾਦਰ ਦਦਰਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਿਆ ਅਤੇ ਗਿਆਨ ਦੇ ਮਹਾਸਾਗਰ ਸਨ ਸਤਿਗੁਰੂ ਲਾਲ ਦਾਸ - ਸਵਾਮੀ ਰਾਮ ਤੀਰਥ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਸਰਕਲ ਬੰਗਾ ਦੀ ਮੀਟਿੰਗ ਉਪਰੰਤ ਹਾਜ਼ਰ ਹੋਏ ਪਤਵੰਤੇ। ਦਾਣਾ ਮੰਡੀ ਬੰਗਾ ਵਿਖੇ ਸੰਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।