29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਿੰਡ ਮਜਾਰਾ ਕਲਾਂ ਵਿਖੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦਾ ਆਮ ਇਜਲਾਸ ਹੋਇਆ

ਉਸਮਾਨਪੁਰ/ਜਾਡਲਾ, 28 ਅਗਸਤ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ) - ਪਿੰਡ ਮਜਾਰਾ ਕਲਾਂ ਵਿਖੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਆਮ ਇਜਲਾਸ ਹੋਇਆ। ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਬੈਂਸ ਅਤੇ ਗ੍ਰਾਮ ਪੰਚਾਇਤ ਨੇ ਦੱਸਿਆ ਕਿ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਾਡਲਾ ਪਿੰਡ ਦੀ ਪੰਚਾਇਤ ਦੀ ਉਪਜਾਊ ਜ਼ਮੀਨ ਵਿਚ ਜਿਹੜਾ ਬਾਇਉ ਗੈਸ ਪਲਾਂਟ ਲੱਗ ਰਿਹਾ ਹੈ।

ਅਜੀਤ ਡੈਸਕ 29-08-2026
ਉਸਮਾਨਪੁਰ/ਜਾਡਲਾ, 28 ਅਗਸਤ (ਸੰਦੀਪ ਮਝੂਰ, ਹਰਕੰਵਲ ਸਿੰਘ ਕੌਲਗੜ੍ਹ) - ਪਿੰਡ ਮਜਾਰਾ ਕਲਾਂ ਵਿਖੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਆਮ ਇਜਲਾਸ ਹੋਇਆ। ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਬੈਂਸ ਅਤੇ ਗ੍ਰਾਮ ਪੰਚਾਇਤ ਨੇ ਦੱਸਿਆ ਕਿ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਾਡਲਾ ਪਿੰਡ ਦੀ ਪੰਚਾਇਤ ਦੀ ਉਪਜਾਊ ਜ਼ਮੀਨ ਵਿਚ ਜਿਹੜਾ ਬਾਇਉ ਗੈਸ ਪਲਾਂਟ ਲੱਗ ਰਿਹਾ ਹੈ। ਉਸ ਦੇ ਨਾਲ ਪਿੰਡ ਮਜਾਰਾ ਕਲਾਂ ਦੀ ਜ਼ਮੀਨ ਲੱਗਦੀ ਹੈ ਅਤੇ ਪਿੰਡ ਮਜਾਰਾ ਕਲਾਂ ਨੂੰ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਵਾਲੀ ਪਾਣੀ ਦੀ ਟੈਂਕੀ ਵੀ ਉਕਤ ਬਾਇਓ ਪਲਾਂਟ ਦੇ ਬਿਲਕੁਲ ਨਾਲ ਲਗਦੀ ਹੈ। ਉਨ੍ਹਾਂ ਕਿਹਾ ਉਕਤ ਬਾਇਓ ਗੈਸ ਪਲਾਂਟ ਨੂੰ ਜ਼ਮੀਨ ਦੇਣ ਸਮੇਂ ਗ੍ਰਾਮ ਪੰਚਾਇਤ ਮਜਾਰਾ ਕਲਾਂ ਦੀ ਸਹਿਮਤੀ ਲੈਣ ਦੀ ਜ਼ਰੂਰਤ ਨਹੀਂ ਸਮਝੀ ਗਈ। ਇਸ ਲਈ ਪਿੰਡ ਮਜਾਰਾ ਕਲਾਂ ਦੇ ਸਮੁੱਚੇ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਮੈਂਬਰ ਇਸ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਇਹ ਵੀ ਚਰਚਾ ਕੀਤੀ ਗਈ ਕਿ ਪਲਾਂਟ ਦੇ ਮਾੜੇ ਪ੍ਰਭਾਵਾਂ ਦਾ ਅਸਰ ਪਿੰਡ ਮਜਾਰਾ ਕਲਾਂ ਦੇ ਲੋਕਾਂ ’ਤੇ ਪਵੇਗਾ ਕਿਉਂਕਿ ਜਾਡਲਾ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਵੀ ਸਾਡੇ ਪਿੰਡ ਮਜਾਰਾ ਕਲਾਂ ਦੀ ਤਰਫ ਹੈ। ਜਦੋਂ ਪਲਾਟ ਦੀ ਚਾਰਦਿਵਾਰੀ ਹੋਵੇਗੀ ਤਾਂ ਪਾਣੀ ਸਾਡੇ ਪਿੰਡ ਦੀ ਜ਼ਮੀਨ ਵਿੱਚ ਪਵੇਗਾ ਜਿਸ ਨਾਲ ਸਾਡੀਆਂ ਫਸਲਾਂ ਖਰਾਬ ਹੋਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ’ਤੇ ਵਿਚਾਰ ਕੀਤਾ ਜਾਵੇ। ਇਸ ਮੌਕੇ ਦੀਦਾਰ ਸਿੰਘ ਬੈਂਸ, ਜਗਦੇਵ ਸਿੰਘ ਬੈਂਸ, ਸੁਰਿੰਦਰ ਸਿੰਘ ਬੈਂਸ, ਦੀਦਾਰ ਸਿੰਘ ਸੇਵਾ ਮੁਕਤ ਜੰਗਲਾਤ ਅਫਸਰ, ਜੁਝਾਰ ਸਿੰਘ, ਨਰੰਜਣ ਸਿੰਘ ਨੰਬਰਦਾਰ, ਹਰਪਾਲ ਸਿੰਘ ਬੈਂਸ, ਕੁਲਵਿੰਦਰ ਸਿੰਘ ਮਾਨ, ਪਰਵਿੰਦਰ ਸਿੰਘ, ਪਿੰਡ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪਰਗਟ ਸਿੰਘ ਮਾਨ, ਬੱਲੀ ਕਲੇਰ, ਸਲਿੰਦਰ ਸਿੰਘ ਪੰਚ, ਤਰਸੇਮ ਲਾਲ ਪੰਚ ਕੁਲਦੀਪ ਸਿੰਘ ਮਾਨ, ਜੋਤੀ ਕਲੇਰ ਕੁਲਵਿੰਦਰ ਸਿੰਘ ਰਾਣਾ, ਅਵਤਾਰ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਸੁਰਿੰਦਰ ਪਾਲ ਸਿੰਘ, ਬਲਵਿੰਦਰ ਸਿੰਘ ਮੱਲੀ ਸਮੇਤ ਭਾਰੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਕੇਂਦਰ ਸਰਕਾਰ ਖਿਲਾਫ ਕਾਂਗਰਸ ਦਾ ਹੱਲਾ-ਬੋਲ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮੁਜਫਰਪੁਰ ’ ਚੋਂ ਦੋ ਗੈਸ ਸਿਲੰਡਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।