05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਮਨਾਇਆ

ਔੜ/ਝਿੰਗੜਾਂ, 4 ਸਤੰਬਰ (ਕੁਲਦੀਪ ਸਿੰਘ ਝਿੰਗੜ)-ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ’ਤੇ ਪੂਰਨ ਬ੍ਰਹਮ ਗਿਆਨੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ 86ਵਾਂ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਪਹਿਲੇ ਦਿਨ ਸ੍ਰੀ ਅਖੰਡ ਪਾਠ ਅਰੰਭ ਤੇ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ।

ਜੋੜ ਮੇਲੇ ਦੌਰਾਨ ਕਲਾਕਾਰ ਆਪਣਾ ਪ੍ਰੋਗਰਾਮ ਪੇਸ਼ ਕਰਦੇ ਹੋਏ ਨਾਲ ਹੋਰ। ਤਸਵੀਰ : ਕੁਲਦੀਪ ਸਿੰਘ ਝਿੰਗੜ 05-09-2026
ਔੜ/ਝਿੰਗੜਾਂ, 4 ਸਤੰਬਰ (ਕੁਲਦੀਪ ਸਿੰਘ ਝਿੰਗੜ)-ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ’ਤੇ ਪੂਰਨ ਬ੍ਰਹਮ ਗਿਆਨੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ 86ਵਾਂ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਪਹਿਲੇ ਦਿਨ ਸ੍ਰੀ ਅਖੰਡ ਪਾਠ ਅਰੰਭ ਤੇ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ। ਰਾਤ ਦੇ ਸਜਾਏ ਪੰਡਾਲ ਵਿਚ ਗਾਇਕ ਐਲ. ਐਕਸ ਕੋਟੀ, ਸਾਹਿਲ ਟੰਡਨ ਤੋਂ ਕੰਠ ਕਲੇਰ ਵਲੋਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਦੂਜੇ ਦਿਨ ਸਜਾਏ ਧਾਰਮਿਕ ਦੀਵਾਨ ਵਿਚ ਵੱਖ-ਵੱਖ ਕਲਾਕਾਰਾਂ ਤੋਂ ਇਲਾਵਾ ਗਾਇਕਾ ਰਾਣੀ ਅਰਮਾਨ ਵਲੋਂ ਰਾਜਾ ਸਾਹਿਬ ਦੇ ਜੀਵਨ ਸੰਬੰਧੀ ਰਚਨਾਵਾਂ ਪੇਸ਼ ਕੀਤੀਆਂ। ਤੀਜੇ ਦਿਨ ਸ੍ਰੀ ਅਖੰਡ ਪਾਠਾਂ ਦੀ ਦੂਜੀ ਲੜੀ ਦੇ ਭੋਗ ਪੈਣ ਉਪਰੰਤ ਸਜਾਏ ਧਾਰਮਿਕ ਦੀਵਾਨ ਵਿਚ ਕੀਰਤਨੀ ਤੇ ਢਾਡੀ ਜਥੇ ਵਲੋਂ ਢਾਡੀ ਵਾਰਾਂ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ। ਜੋੜ ਮੇਲੇ ਵਿਚ ਕੁਲਜੀਤ ਸਿੰਘ ਸਰਹਾਲ ਚੇਅਰਮੈਨ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਤੇ ਸੀਨੀਅਰ ‘ਆਪ’ ਆਗੂ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਦੀਪਾ ਮੀਓਵਾਲ ਵਲੋਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨੂੰ ਨਿਭਾਇਆ। ਅੰਤ ਵਿਚ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਵਲੋਂ ਕਲਾਕਾਰਾਂ, ਰਾਜਨੀਤਿਕ ਆਗੂਆਂ ਤੇ ਦਾਨੀ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਰੇਸ਼ਮੋਂ ਮੁੱਖ ਸੇਵਾਦਾਰ ਤਪ ਅਸਥਾਨ ਛਪੜੀ ਸਾਹਿਬ ਸ੍ਰੀ ਨਾਭ ਕੰਵਲ ਰਾਜਾ ਸਾਹਿਬ, ਗੁਰਪਾਲ ਸਿੰਘ ਭੱਟੀ ਸਾਬਕਾ ਡਿਪਟੀ ਕਮਿਸ਼ਨਰ, ਪਰਮਜੀਤ ਸਿੰਘ ਗਰੇਵਾਲ ਪੰਚ, ਸੁੱਚਾ ਸਿੰਘ ਰਾਏਪੁਰ ਡੱਬਾ ਯੂ. ਐਸ. ਏ., ਬਲਵੀਰ ਹੀਰ ਕੈਨੇਡਾ, ਰੇਸ਼ਮ ਸਿੰਘ ਗੋਸਲ ਯੂ. ਕੇ., ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ., ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ, ਸਤਨਾਮ ਸਿੰਘ ਯੂ. ਕੇ. ਹੇੜੀਆਂ, ਹਰਦੀਪ ਕੌਰ, ਨਵਜੋਤ ਕੌਰ, ਸੁੱਚਾ ਸਿੰਘ ਝਿੰਗੜ, ਬਿਕਰਮਜੀਤ ਸਿੰਘ ਵਿੱਕੀ ਰਾਏਪੁਰ ਡੱਬਾ, ਹਰਮਨਪ੍ਰੀਤ ਸਿੰਘ ਮਨੀ, ਨਰਿੰਦਰ ਕੌਰ ਹੀਰ ਕੈਨੇਡਾ, ਕਮਲ ਗੋਸਲ ਯੂ. ਕੇ., ਸਿਮਰਨਜੀਤ ਗੋਸਲ ਯੂ. ਕੇ., ਸੁੱਖ ਸੰਧੂ ਸਾਹਲੋਂ ਯੂ. ਐਸ. ਏ., ਮਨਜਿੰਦਰ ਕੁਮਾਰ ਰਵੀ ਘਟਾਰੋਂ ਯੂ. ਐਸ. ਏ., ਨਿਰਮਲ ਸਿੰਘ ਢੰਡਾ, ਕ੍ਰਿਸ਼ਨ ਕੁਮਾਰ, ਸਮਸ਼ੇਰ ਸਿੰਘ ਜੈਕਸਨ, ਹੈਪੀ ਇਟਲੀ, ਪਰਮਜੀਤ ਸਿੰਘ ਭੱਟੀ, ਸੁਖਵੰਤ ਸਿੰਘ, ਚਰਨਜੀਤ ਸਿੰਘ, ਮਾਸਟਰ ਅਮਰਜੀਤ ਸਿੰਘ ਕਲਸੀ, ਸੁੱਚਾ ਸਿੰਘ ਢੰਡਾ, ਡਾ. ਕੁਲਦੀਪ ਸਿੰਘ, ਗੁਰਬਖਸ਼ ਰਾਮ, ਜਸਵੀਰ ਸਿੰਘ ਸ਼ੀਰਾ, ਠੇਕੇਦਾਰ ਗੁਰਵਿੰਦਰ ਸਿੰਘ, ਡਾ. ਰਣਜੀਤ ਸਿੰਘ, ਅਜਵਿੰਦਰ ਸਿੰਘ, ਜਸਕਰਨ ਸਿੰਘ, ਅਵਨੂਰ ਸਿੰਘ, ਅਵਨੀਤ ਕੌਰ, ਭਵਨਪ੍ਰੀਤ ਰੱਲ੍ਹ, ਮਾ: ਨਿਰਮਲ ਰਾਮ, ਗੁਰਨਾਮ ਸਿੰਘ ਸ਼ੇਰਗਿੱਲ ਯੂ. ਕੇ., ਲਵਪ੍ਰੀਤ ਸਿੰਘ ਰੱਲ੍ਹ, ਰਾਜੂ ਪਹਿਲਵਾਨ ਰਾਏਪੁਰ ਡੱਬਾ, ਸਤਨਾਮ ਰਾਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗਾਇਕ ਸਰਬਜੀਤ ਮੱਲਪੁਰੀ ਦਾ ਧਾਰਮਿਕ ਟਰੈਕ ‘ਰਾਜੇ ਦੇ ਦਰ’ ਦਾ ਪੋਸਟਰ ਜਾਰੀ ਅਗਲੀ ਖ਼ਬਰ ਆਪਣੇ ਕੋਚਾਂ ਨਾਲ ਲੜਕੀਆਂ ਦੀ ਜੇਤੂ ਕਬੱਡੀ ਟੀਮ ਤਗਮੇ ਦਿਖਾਉਂਦੀ ਹੋਈ। ਨਿਰਮਲ ਸਾਗਰ ਸਕੂਲ ਲਸਾੜਾ ਦੀਆਂ ਲੜਕੀਆਂ ਨੇ ਕਬੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।