05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਧਿਆਪਕ ਦਿਵਸ ’ਤੇ ਵਿਸ਼ੇਸ਼-ਸੂਬਾਈ ਪਛਾਣ ਬਣਿਆ ਅਧਿਆਪਕਾਂ ਦਾ ਸਾਹਿਤਕ ਉਪਰਾਲਾ

ਔੜ/ ਝਿੰਗੜਾਂ, 4 ਸਤੰਬਰ (ਕੁਲਦੀਪ ਸਿੰਘ ਝਿੰਗੜ)-ਅਧਿਆਪਕ ਵਰਗ ਨੇ ਸਾਹਿਤਕ ਲਹਿਰ ਸਿਰਜਦਿਆਂ ਕਸਬਾ ਔੜ ’ਚ ਨਵਜੋਤ ਸਾਹਿਤ ਸੰਸਥਾ ਰਾਹੀਂ ਆਪਣੇ 44 ਵਰ੍ਹਿਆਂ ਦੌਰਾਨ 44 ਕਿਤਾਬਾਂ ਦਾ ਪ੍ਰਕਾਸ਼ਨ ਕਰਕੇ ਸੂਬਾਈ ਪਛਾਣ ਬਣਾਈ ਹੈ। ਇਸ ਸੰਸਥਾ ਦੀ ਸਥਾਪਨਾ ਅਧਿਆਪਕ ਗੁਰਦਿਆਲ ਰੌਸ਼ਨ ਵਲੋਂ 1984 ਨੂੰ ਕੀਤੀ ਗਈ ਸੀ।

ਅਜੀਤ ਡੈਸਕ 05-09-2026
ਔੜ/ ਝਿੰਗੜਾਂ, 4 ਸਤੰਬਰ (ਕੁਲਦੀਪ ਸਿੰਘ ਝਿੰਗੜ)-ਅਧਿਆਪਕ ਵਰਗ ਨੇ ਸਾਹਿਤਕ ਲਹਿਰ ਸਿਰਜਦਿਆਂ ਕਸਬਾ ਔੜ ’ਚ ਨਵਜੋਤ ਸਾਹਿਤ ਸੰਸਥਾ ਰਾਹੀਂ ਆਪਣੇ 44 ਵਰ੍ਹਿਆਂ ਦੌਰਾਨ 44 ਕਿਤਾਬਾਂ ਦਾ ਪ੍ਰਕਾਸ਼ਨ ਕਰਕੇ ਸੂਬਾਈ ਪਛਾਣ ਬਣਾਈ ਹੈ। ਇਸ ਸੰਸਥਾ ਦੀ ਸਥਾਪਨਾ ਅਧਿਆਪਕ ਗੁਰਦਿਆਲ ਰੌਸ਼ਨ ਵਲੋਂ 1984 ਨੂੰ ਕੀਤੀ ਗਈ ਸੀ। ਇਸ ਵਿਚ ਪ੍ਰੋ. ਸੰਧੂ ਵਰਿਆਣਵੀ ਦਾ ਜਨਰਲ ਸਕੱਤਰ ਵਜੋਂ ਵੱਡਾ ਯੋਗਦਾਨ ਰਿਹਾ। ਹੁਣ ਤੱਕ ਇਸ ਸੰਸਥਾ ਨਾਲ 25 ਅਧਿਆਪਕਾਂ ਦੀਆਂ ਸੇਵਾਵਾਂ ਜੁੜ ਚੁੱਕੀਆਂ ਹਨ। ਇਸ ਸੰਸਥਾ ਦੇ ਪ੍ਰਧਾਨ ਗੁਰਦਿਆਲ ਰੌਸ਼ਨ ਦੀਆਂ ਆਪਣੀਆਂ ਪੰਜਾਹ ਕਾਵਿ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ। ਇਸ ਸੰਸਥਾ ਦੀ ਪ੍ਰਧਾਨਗੀ ਕਰਨ ਵਾਲੇ ਅਧਿਆਪਕਾਂ ਵਿਚ ਗੁਰਦਿਆਲ ਰੌਸ਼ਨ ਤੋਂ ਇਲਾਵਾ ਸਤਪਾਲ ਸਾਹਲੋਂ, ਰਜਨੀ ਸ਼ਰਮਾ ਤੇ ਦਵਿੰਦਰ ਸਕੋਹਪੁਰੀ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ। ਇਵੇਂ ਇਸ ਸੰਸਥਾ ’ਚ ਸਰਗਰਮ ਅਧਿਆਪਕਾਂ ਵਿੱਚ ਚਮਨ ਮੱਲਪੁਰੀ, ਸੁੱਚਾ ਰਾਮ ਜਾਡਲਾ, ਰਾਮ ਨਾਥ ਕਟਾਰੀਆ, ਡਾ. ਕੇਵਲ ਰਾਮ ਨਵਾਂ ਸ਼ਹਿਰ, ਮੱਖਣ ਬਖਲੌਰ, ਵਿਨੇ ਸ਼ਰਮਾ, ਰਾਜਿੰਦਰ ਜੱਸਲ, ਦੇਸ ਰਾਜ ਬਾਲੀ ਆਦਿ ਸ਼ਾਮਿਲ ਹਨ ਜਦ ਕਿ ਮਹਿਲਾ ਅਧਿਆਪਕਾਂ ਨੀਰੂ ਜੱਸਲ, ਅਮਰਜੀਤ ਕੌਰ ਜਿੰਦ, ਹਰਬੰਸ ਕੌਰ ਕਰਿਆਮ, ਰਾਜਵਿੰਦਰ ਕੌਰ ਨਾਗਰਾ, ਸ਼ੈਲੀ ਜੈਰਥ, ਮਨਪ੍ਰੀਤ ਕੌਰ ਸੋਢੀਆਂ ਦੀ ਸਾਹਿਤਕ ਭੂਮਿਕਾ ਵੀ ਬੇਹੱਦ ਸ਼ਲਾਘਾਯੋਗ ਰਹੀ। ਅਧਿਆਪਕਾਂ ਦੇ ਇਸ ਕਦਰ ਸਾਹਿਤਕ ਉਪਰਾਲਿਆਂ ਵਿਚ ਮਹੀਨਾਵਾਰ ਸਮਾਗਮ ਲੇਖਕ ਦੇ ਵਿਹੜੇ, ਸਾਹਿਤਕ ਸਾਂਝ, ਸਾਹਿਤ ਉਚਾਰਨ ਮੁਕਾਬਲੇ ਬਹੁਤ ਚਰਚਾ ਵਿਚ ਹਨ। ਇਸ ਵਕਤ ਵੀ ਇਸ ਸੰਸਥਾ ਦੇ ਤਿੰਨ ਪ੍ਰਮੁੱਖ ਅਹੁਦੇ ਅਧਿਆਪਕਾਂ ਕੋਲ ਹਨ। ਇਨ੍ਹਾਂ ਵਿਚ ਪ੍ਰਧਾਨ, ਸਕੱਤਰ ਤੇ ਖਜ਼ਾਨਚੀ ਦੇ ਅਹੁਦੇ ਲਈ ਕ੍ਰਮਵਾਰ ਅਧਿਆਪਕ ਦਵਿੰਦਰ ਸਕੋਹਪੁਰੀ, ਕੇਵਲ ਰਾਮ ਤੇ ਰਾਜਵਿੰਦਰ ਕੌਰ ਨਾਗਰਾ ਸੇਵਾਵਾਂ ਨਿਭਾ ਰਹੇ ਹਨ। ਸੰਸਥਾ ਵਲੋਂ ਜਾਣਕਾਰੀ ਦਿੰਦਿਆਂ ਲੇਖਕ ਸੁਰਜੀਤ ਮਜਾਰੀ ਨੇ ਦੱਸਿਆ ਕਿ ਇਸ ਦੀ 50ਵੀਂ ਵਰ੍ਹੇਗੰਢ ਮੌਕੇ ਇਨ੍ਹਾਂ ਅਧਿਆਪਕਾਂ ਨੂੰ ਸਾਹਿਤਕ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਬੰਗਾ ’ਚ ਸੂਬਾਈ ਮੀਟਿੰਗ ਅਗਲੀ ਖ਼ਬਰ ਐਲ.ਟੀ.ਐਸ.ਯੂ ਪੰਜਾਬ ਦੀ ਵਿਦਿਆਰਥਣ ਕਾਸ਼ੀ ਕੁਮਾਰੀ ਯੂਨੀਵਰਸਿਟੀ ਸਟਾਫ਼ ਨਾਲ। ਐਲ. ਟੀ. ਐਸ. ਯੂ. ਪੰਜਾਬ ਦੀ ਵਿਦਿਆਰਥਣ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।