05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਕਾਠਗੜ੍ਹ ਦੀ ਧੀ ਵਨਿਕਾ ਚੌਧਰੀ ਨੇ ਚੰਡੀਗੜ੍ਹ ’ਚ ਗੱਡੇ ਕਾਮਯਾਬੀ ਦੇ ਝੰਡੇ ਪੀ. ਜੀ. ਸਰਕਾਰੀ ਗਰਲਜ਼ ਕਾਲਜ ਸੈਕਟਰ-42 ਦੀ ਵਿਦਿਆਰਥੀ ਕੌਂਸਲ ਦੀ ਪ੍ਰਧਾਨ ਬਣੀ ਵਨਿਕਾ

ਕਾਠਗੜ੍ਹ, 4 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਪਿੰਡ ਦੀ ਹੋਣਹਾਰ ਧੀ ਵਨਿਕਾ ਚੌਧਰੀ ਨੇ ਆਪਣੀ ਮਿਹਨਤ, ਕਾਬਲੀਅਤ, ਆਤਮ-ਵਿਸ਼ਵਾਸ ਤੇ ਦ੍ਰਿੜ ਇਰਾਦੇ ਦੇ ਦਮ ’ਤੇ ਇਕ ਹੋਰ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੀ. ਜੀ.

ਵਨਿਕਾ ਚੌਧਰੀ। 05-09-2026
ਕਾਠਗੜ੍ਹ, 4 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਪਿੰਡ ਦੀ ਹੋਣਹਾਰ ਧੀ ਵਨਿਕਾ ਚੌਧਰੀ ਨੇ ਆਪਣੀ ਮਿਹਨਤ, ਕਾਬਲੀਅਤ, ਆਤਮ-ਵਿਸ਼ਵਾਸ ਤੇ ਦ੍ਰਿੜ ਇਰਾਦੇ ਦੇ ਦਮ ’ਤੇ ਇਕ ਹੋਰ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੀ. ਜੀ. ਸਰਕਾਰੀ ਗਰਲਜ਼ ਕਾਲਜ, ਸੈਕਟਰ- 42, ਚੰਡੀਗੜ੍ਹ ਦੀ ਵਿਦਿਆਰਥੀ ਕੌਂਸਲ ਦੀ ਪ੍ਰਧਾਨਗੀ ਦਾ ਮਾਣ ਹਾਸਿਲ ਕੀਤਾ ਹੈ। ਵਨਿਕਾ ਚੌਧਰੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦਿਆਂ ਕੁੱਲ 401 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ। ਕਾਲਜ ਵਿਚ ਕੁੱਲ 2,747 ਵਿਦਿਆਰਥੀ ਵੋਟਰ ਸਨ, ਜਿਨ੍ਹਾਂ ਵਿਚੋਂ 856 ਵਿਦਿਆਰਥੀਆਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਵਨਿਕਾ ਦੀ ਜਿੱਤ ਤੋਂ ਬਾਅਦ ਕਾਲਜ ਕੈਂਪਸ ਵਿਚ ਉਸ ਦੇ ਸਮਰਥਕਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਜਿੱਤ ਦਾ ਜਸ਼ਨ ਮਨਾਇਆ। ਨਵੀਂ ਵਿਦਿਆਰਥੀ ਕੌਂਸਲ ਵਿਚ ਆਸ਼ੀ ਗੁਲੀਆ ਨੇ ਵਾਈਸ ਪ੍ਰਧਾਨ, ਭਾਨਵੀ ਨੇ ਸਕੱਤਰ ਤੇ ਕੀਰਤੀ ਨੇ ਜੁਆਇੰਟ ਸਕੱਤਰ ਦਾ ਅਹੁਦਾ ਹਾਸਿਲ ਕੀਤਾ। ਆਸ਼ੀ ਗੁਲੀਆ ਨੂੰ 315, ਭਾਨਵੀ ਨੂੰ 359 ਤੇ ਕੀਰਤੀ ਨੂੰ 364 ਵੋਟਾਂ ਪ੍ਰਾਪਤ ਹੋਈਆਂ। ਵਨਿਕਾ ਚੌਧਰੀ ਪਹਿਲਾਂ ਵੀ ਕਾਲਜ ਵਿਚ ਵਿਦਿਆਰਥੀ ਪ੍ਰਤੀਨਿਧੀ ਵਜੋਂ ਸਰਗਰਮ ਰਹਿ ਚੁੱਕੀ ਹੈ। ਵਨਿਕਾ ਚੌਧਰੀ, ਹਿਤੇਸ਼ ਚੌਧਰੀ ਹੈਪੀ ਦੀ ਧੀ ਤੇ ਸਵ. ਮਾਸਟਰ ਜਲਸੂ ਰਾਮ ਜੀ ਦੀ ਪੋਤਰੀ ਹੈ। ਇਲਾਕੇ ਦੀ ਸਤਿਕਾਰਯੋਗ ਸ਼ਖ਼ਸੀਅਤ ਤੇ ਕਾਂਗਰਸ ਦੇ ਸੀਨੀਅਰ ਆਗੂ ਮਰਹੂਮ ਮਾਸਟਰ ਜਲਸੂ ਰਾਮ ਜੀ, ਸਾਬਕਾ ਸਰਪੰਚ ਟੁੰਡੇਵਾਲ ਦੀ ਪੋਤਰੀ ਵਲੋਂ ਚੰਡੀਗੜ੍ਹ ਦੇ ਪ੍ਰਮੁੱਖ ਸਰਕਾਰੀ ਕਾਲਜ ਵਿਚ ਵਿਦਿਆਰਥੀ ਕੌਂਸਲ ਦੀ ਪ੍ਰਧਾਨਗੀ ਹਾਸਿਲ ਕਰਨਾ ਪਰਿਵਾਰ ਦੇ ਨਾਲ-ਨਾਲ ਕਾਠਗੜ੍ਹ, ਗੁੱਜਰ ਭਾਈਚਾਰੇ ਤੇ ਪੂਰੇ ਬਲਾਚੌਰ ਇਲਾਕੇ ਲਈ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ। ਵਨਿਕਾ ਚੋਧਰੀ ਦੀ ਜਿੱਤ ’ਤੇ ਗੁੱਜਰ ਭਾਈਚਾਰੇ ਤੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਵਨਿਕਾ ਚੌਧਰੀ ਨੂੰ ਵਧਾਈ ਦੇਣ ਵਾਲਿਆਂ ਵਿਚ ਪੰਜਾਬ ਗੁੱਜਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਵਿੱਕੀ ਚੌਧਰੀ ਕਾਠਗੜ੍ਹ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਵੀ ਇੰਦਰ ਸਿੰਘ ਬਾਗੋਵਾਲ ਸਮਾਜ ਸੇਵੀ, ਕਾਬਲ ਸਿੰਘ ਚੇਚੀ ਨਿੱਘੀ, ਨੋਨੀ ਚੇਚੀ ਤੇ ਖੁਸ਼ੀ ਰਾਮ ਹੱਕਲਾ ਸਮੇਤ ਹੋਰ ਆਗੂ ਅਤੇ ਇਲਾਕਾ ਨਿਵਾਸੀ ਸ਼ਾਮਿਲ ਹਨ।
ਪਿਛਲੀ ਖ਼ਬਰ ਪਤੀ ਵਲੋਂ ਪਤਨੀ ’ਤੇ 38 ਲੱਖ ਦੀ ਠੱਗੀ ਮਾਰਨ ਦਾ ਦੋਸ਼ ਅਗਲੀ ਖ਼ਬਰ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਐਂਟ ਕਾਲਜ ਬਲਾਚੌਰ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।