ਮਿਊਂਸਪੀਲ ਪਬਲਿਕ ਪਾਰਕ ਵਿਖੇ ਅਧਿਆਪਕ ਦਿਵਸ ਮੌਕੇ ਕਰਵਾਇਆ ਵਿਸ਼ੇਸ਼ ਸਨਮਾਨ ਸਮਾਗਮ
ਨਵਾਂਸ਼ਹਿਰ, 6 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਚੱਲ ਰਹੇ ਸਥਾਨਕ ਮਿਊਂਸਪਲ ਪਬਲਿਕ ਪਾਰਕ ਵਿਖੇ ਅਧਿਆਪਕ ਦਿਵਸ ਮੌਕੇ ਪਾਰਕ ਮੈਨੇਜਮੈਂਟ ਕਮੇਟੀ ਵਲੋਂ ‘ਓਲਡ ਇਜ਼ ਗੋਲ਼ਡ ਫਰੈਂਡਜ਼ ਗਰੁੱਪ’ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਨਮਾਨ ਸਮਾਗਮ ਕਰਵਾਇਆ। ਸਮਾਗਮ ਦੌਰਾਨ ਉੱਚ ਦਰਜੇ ਦੀਆਂ ਸੇਵਾ ਨਿਭਾਅ ਚੁੱਕੇ ਦੋ ਸੇਵਾਮੁਕਤ ਅਧਿਆਪਕ ਕ੍ਰਿਸ਼ਨ ਦੇਵ ਤੇ ਨੀਲਮ ਕੁਮਾਰੀ ਨੂੰ ਸਿਰੋਪਾਓ, ਮੋਮੈਂਟੋ ਤੇ ਓਲਡ ਇਜ਼ ਗੋਲਡ ਫਰੈਂਡਜ ਗਰੁੱਪ ਵਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਏ ਗਏ ਸੋਨ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ।
ਮ
ਮਿਊਂਸੀਪਲ ਪਬਲਿਕ ਪਾਰਕ ਨਵਾਂਸ਼ਹਿਰ ਵਿਖੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਦ੍ਰਿਸ਼।
07-09-2026
ਨਵਾਂਸ਼ਹਿਰ, 6 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਚੱਲ ਰਹੇ ਸਥਾਨਕ ਮਿਊਂਸਪਲ ਪਬਲਿਕ ਪਾਰਕ ਵਿਖੇ ਅਧਿਆਪਕ ਦਿਵਸ ਮੌਕੇ ਪਾਰਕ ਮੈਨੇਜਮੈਂਟ ਕਮੇਟੀ ਵਲੋਂ ‘ਓਲਡ ਇਜ਼ ਗੋਲ਼ਡ ਫਰੈਂਡਜ਼ ਗਰੁੱਪ’ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਨਮਾਨ ਸਮਾਗਮ ਕਰਵਾਇਆ। ਸਮਾਗਮ ਦੌਰਾਨ ਉੱਚ ਦਰਜੇ ਦੀਆਂ ਸੇਵਾ ਨਿਭਾਅ ਚੁੱਕੇ ਦੋ ਸੇਵਾਮੁਕਤ ਅਧਿਆਪਕ ਕ੍ਰਿਸ਼ਨ ਦੇਵ ਤੇ ਨੀਲਮ ਕੁਮਾਰੀ ਨੂੰ ਸਿਰੋਪਾਓ, ਮੋਮੈਂਟੋ ਤੇ ਓਲਡ ਇਜ਼ ਗੋਲਡ ਫਰੈਂਡਜ ਗਰੁੱਪ ਵਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਏ ਗਏ ਸੋਨ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਇਲਾਕੇ ਭਰ ਤੋਂ ਆਏ 50 ਦੇ ਕਰੀਬ ਅਧਿਆਪਕਾਂ ਤੇ ਹੋਰ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ। ਪਾਰਕ ਕਮੇਟੀ ਦੇ ਮੁੱਖ ਸੇਵਾਦਾਰ ਦੀਦਾਰ ਸਿੰਘ ਗਹੂੰਣ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਵੇਂ ਇਹ ਸਨਮਾਨ ਸਮਾਗਮ ਬਹੁਤ ਸ਼ੌਰਟ ਨੋਟਿਸ ’ਤੇ ਰੱਖਿਆ ਗਿਆ ਹੈ ਮਗਰ ਜੋ ਪਿਆਰ ਤੇ ਅਧਿਆਪਕਾਂ ਪ੍ਰਤੀ ਸਤਿਕਾਰ ਇਸ ਸਮਾਗਮ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਓਲਡ ਇਜ਼ ਗੋਲਡ ਗਰੁੱਪ ਵਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਜਿੱਥੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆ ਕਿਹਾ ਉਥੇ ਪਾਰਕ ਕਮੇਟੀ ਵਲੋਂ ਪਿਛਲੇ ਕਰੀਬ 10 ਸਾਲਾਂ ਤੋਂ ਇਸ ਵਲੋਂ ਵਾਤਾਵਰਨ ਸੰਭਾਲ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਦਾ ਵਰਨਣ ਕੀਤਾ। ਪਬਲਿਕ ਪਾਰਕ ਮੈਨੇਜਮੈਂਟ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਓਲਡ ਇਜ ਗੋਲਡ ਫਰੈਂਡਜ ਗਰੁੱਪ ਦੇ ਦੂਰ ਦੁਰੇਡੇ ਤੋਂ ਆਏ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਰਘੁਵਿੰਦਰਪਾਲ ਸਿੰਘ, ਸੁਖਮਿੰਦਰ ਸਿੰਘ, ਮੱਖਣਜੀਤ ਸਿੰਘ, ਸੁਖਦੇਵ ਸਿੰਘ ਡਿਪਟੀ ਡੀ. ਏ. ਲੁਧਿਆਣਾ, ਜਗਦੀਪ ਸਿੰਘ ਨਿਊਜ਼ੀਲੈਂਡ, ਮਨਵੀਰ ਸਿੰਘ, ਪਰਮਿੰਦਰ ਸਿੰਘ (ਸਾਰੇ ਓਲਡ ਇਜ ਗੋਲਡ ਫਰੈਂਡਜ ਗਰੁੱਪ ਮੈਂਬਰ), ਡਾ. ਅਨੂ ਮੂਮ ਪ੍ਰੋਫੈਸਰ, ਲੈਕਚਰਾਰ ਗੁਨੀਤ ਕੌਰ, ਮਾਸਟਰ ਰਮੇਸ਼ ਮੁਰਗਈ, ਸਤਨਾਮ ਸਿੰਘ ਗੁਲਾਟੀ, ਮਾਸਟਰ ਹਰਦਿਲਜੀਤ ਸਿੰਘ, ਮਾਸਟਰ ਕ੍ਰਿਸ਼ਨ ਦੇਵ ਤੇ ਨੀਲਮ ਰਾਣੀ ਸ਼ਾਮਿਲ ਸਨ। ਸਮੁੱਚੇ ਬੁਲਾਰਿਆਂ ਨੇ ਭਾਰਤ ਦੇ ਮਰਹੂਮ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਨੂੰ ਯਾਦ ਕੀਤਾ। ਪਬਲਿਕ ਪਾਰਕ ਕਮੇਟੀ ਵਲੋਂ ਓਲਡ ਇਜ ਗੋਲ਼ਡ ਗਰੁੱਪ ਦੇ ਪ੍ਰਮੁੱਖ ਰਘੁਵਿੰਦਰ ਪਾਲ ਸਿੰਘ ਸੇਵਾਮੁਕਤ ਐਸ. ਡੀ. ਓ. ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਮਹਿੰਦਰਪਾਲ ਚੰਦਰ ਪ੍ਰਧਾਨ, ਪਰਮਿੰਦਰ ਸਿੰਘ ਕੰਵਲ, ਜਗਦੀਪ ਸਿੰਘ, ਗੁਰਪਾਲ ਸਿੰਘ, ਬਖਸ਼ੀਸ਼ ਸਿੰਘ ਸੈਣੀ, ਗਿਆਨ ਸਿੰਘ, ਪਰਮਜੀਤ ਸਿੰਘ ਕੰਦੋਲਾ, ਇੰਦਰਜੀਤ ਸ਼ਰਮਾ, ਰਜੇਸ਼ ਸਰੀਨ, ਮਨਮੋਹਨ ਸਿੰਘ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾੜਾ, ਬਲਬੁੱਧ ਸਿੰਘ, ਡਾਕਟਰ ਕੁਲਦੀਪ ਸਿੰਘ, ਡਾਕਟਰ ਭਗਵਾਨ ਸਿੰਘ, ਕੁਲਜੀਤ ਸਿੰਘ ਖਾਲਸਾ, ਹਰਪਾਲ ਸਿੰਘ, ਅਨੂਪ ਨਈਅਰ, ਬ੍ਰਿਜ ਭੂਸ਼ਣ ਹਾਂਡਾ, ਮਨੋਜ ਕੁਮਾਰ, ਤਜਿੰਦਰ ਸਿੰਘ, ਪੂਜਾ ਸ਼ਰਮਾ, ਪੂਨਮ ਸ਼ਰਮਾ, ਸਵਾਨੀ ਸਰੀਨ, ਸਰਬਜੀਤ ਕੌਰ, ਸਤਬੀਰ ਕੌਰ, ਕਿਰਨਦੀਪ, ਮੀਨਾਕੁਮਾਰੀ, ਕਰਮਜੀਤ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਸੁਨੀਲ ਦੱਤ, ਹਰਜਿੰਦਰ ਸਿੰਘ, ਜਸਵੀਰ ਸਿੰਘ,ਹੁਸਨ ਲਾਲ,ਨਰਿੰਦਰ ਕੁਮਾਰ ਅਤੇ ਰਜਿੰਦਰ ਕੁਮਾਰ ਵੀ ਮੌਜੂਦ ਸਨ।