07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੜਕ ਕਿਨਾਰੇ ਪਲਟੇ ਟਿੱਪਰ ਦਾ ਦ੍ਰਿਸ਼। ਰਾਜ ਮਾਰਗ ਦੇ ਕਿਨਾਰੇ ਕੋਲੇ ਦਾ ਭਰਿਆ ਟਿੱਪਰ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ

ਮਜਾਰੀ/ਸਾਹਿਬਾ, 6 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਚਣਕੋਆ ਅੱਡੇ ਤੋਂ ਅੱਗੇ ਕੁੱਲੇਵਾਲ ਮੋੜ ਦੇ ਲਾਗੇ ਇਕ ਕੋਲਾ ਲੈ ਕੇ ਜਾ ਰਿਹਾ ਟਿੱਪਰ ਸੜਕ ਦੇ ਕਿਨਾਰੇ ਪਲਟ ਗਿਆ। ਇਸ ਬਾਰੇ ਟਿੱਪਰ ਦੇ ਡਰਾਈਵਰ ਬਿਨੇ ਕੁਮਾਰ ਪੁੱਤਰ ਜਨਾਰਦਨ ਪਾਂਡੇ ਪਿੰਡ ਮੁਬਾਰਕਪੁਰ ਤਹਿਸੀਲ ਡੇਰਾ ਬਸੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੱਸਿਆ ਕਿ ਉਹ ਮੁਹਾਲੀ ਤੋਂ ਮਾਹਿਲਪੁਰ ਪੇਪਰ ਮਿੱਲ ਨੂੰ ਕੋਲਾ ਲੈ ਕੇ ਜਾ ਰਿਹਾ ਸੀ ਜਦੋਂ ਉਕਤ ਸਥਾਨ ’ਤੇ ਪਹੁੰਚਿਆ ਤਾਂ ਅੱਗੇ ਤੋਂ ਇਕ ਤੇਜ਼ ਰਫਤਾਰ ਆ ਰਹੀ ਗੱਡੀ ਨੂੰ ਬਚਾਉਂਦਿਆਂ ਟਿੱਪਰ ਸੜਕ ਤੋਂ ਥੱਲੇ ਉਤਰ ਗਿਆ, ਜਿਸ ਕਾਰਨ ਟਿੱਪਰ ਸੜਕ ’ਤੇ ਚੜਨ ਲੱਗਿਆ ਖਤਾਨਾ ਵਿਚ ਪਲਟ ਗਿਆ।

ਅਜੀਤ ਡੈਸਕ 07-09-2026
ਮਜਾਰੀ/ਸਾਹਿਬਾ, 6 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਚਣਕੋਆ ਅੱਡੇ ਤੋਂ ਅੱਗੇ ਕੁੱਲੇਵਾਲ ਮੋੜ ਦੇ ਲਾਗੇ ਇਕ ਕੋਲਾ ਲੈ ਕੇ ਜਾ ਰਿਹਾ ਟਿੱਪਰ ਸੜਕ ਦੇ ਕਿਨਾਰੇ ਪਲਟ ਗਿਆ। ਇਸ ਬਾਰੇ ਟਿੱਪਰ ਦੇ ਡਰਾਈਵਰ ਬਿਨੇ ਕੁਮਾਰ ਪੁੱਤਰ ਜਨਾਰਦਨ ਪਾਂਡੇ ਪਿੰਡ ਮੁਬਾਰਕਪੁਰ ਤਹਿਸੀਲ ਡੇਰਾ ਬਸੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੱਸਿਆ ਕਿ ਉਹ ਮੁਹਾਲੀ ਤੋਂ ਮਾਹਿਲਪੁਰ ਪੇਪਰ ਮਿੱਲ ਨੂੰ ਕੋਲਾ ਲੈ ਕੇ ਜਾ ਰਿਹਾ ਸੀ ਜਦੋਂ ਉਕਤ ਸਥਾਨ ’ਤੇ ਪਹੁੰਚਿਆ ਤਾਂ ਅੱਗੇ ਤੋਂ ਇਕ ਤੇਜ਼ ਰਫਤਾਰ ਆ ਰਹੀ ਗੱਡੀ ਨੂੰ ਬਚਾਉਂਦਿਆਂ ਟਿੱਪਰ ਸੜਕ ਤੋਂ ਥੱਲੇ ਉਤਰ ਗਿਆ, ਜਿਸ ਕਾਰਨ ਟਿੱਪਰ ਸੜਕ ’ਤੇ ਚੜਨ ਲੱਗਿਆ ਖਤਾਨਾ ਵਿਚ ਪਲਟ ਗਿਆ। ਟਿੱਪਰ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ। ਵਰਨਣਯੋਗ ਹੈ ਕਿ ਇਸ ਰਾਜ ਮਾਰਗ ਦੇ ਲਹਿੰਦੇ ਪਾਸੇ ਕਿਨਾਰੇ ’ਤੇ ਕੁਝ ਸਮਾਂ ਪਹਿਲਾਂ ਕਿਸੇ ਵਿਭਾਗ ਵਲੋਂ ਸੜਕ ਦੇ ਨਾਲ ਪਾਈਪਾਂ ਪਾਉਣ ਵਾਸਤੇ ਖਾਲ੍ਹੀ ਪੁੱਟੀ ਸੀ ਤੇ ਜਿਸ ਨੂੰ ਬਾਅਦ ਵਿਚ ਪਾਈਪ ਦਬਾ ਕੇ ਪੂਰੀ ਤਰਾਂ ਪੂਰਿਆ ਨਹੀਂ ਗਿਆ ਜਦੋਂ ਵੀ ਕੋਈ ਗੱਡੀ ਸਾਈਡ ਦੇਣ ਲੱਗਿਆਂ ਥੋੜੀ ਜਿਹੀ ਵੀ ਥੱਲੇ ਜਾਂਦੀ ਹੈ ਤੇ ਉਹ ਵਿਚ ਧਸ ਕੇ ਪਲਟ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਇਸੇ ਜਗ੍ਹਾ ਸਾਡੇ ਦੇਣ ਲੱਗਿਆਂ ਗੱਡੀਆਂ ਪਲਟ ਚੁੱਕੀਆਂ ਹਨ, ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ “ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ” ਤੇ “ਸਾਂਝਾ ਮੁਲਾਜ਼ਮ ਮੰਚ ਪੰਜਾਬ” ਦੀ ਹੋਈ ਸਾਂਝੀ ਮੀਟਿ... ਅਗਲੀ ਖ਼ਬਰ ਬਿਜਲੀ ਦੀਆਂ ਤਾਰਾਂ ’ਤੇ ਝੁਕੇ ਸਫੈਦੇ ਦੇ ਦਰੱਖਤ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਉਡੀਕ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।