13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਭਰੋਲੀ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਪਹਿਲਵਾਨ ਆਰੀਅਨ ਦਿੱਲੀ ਨੇ ਜਿੱਤੀ

ਘੁੰਮਣਾਂ, 12 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਭਰੋਲੀ ’ਚ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ.

ਅਜੀਤ ਡੈਸਕ 13-09-2026
ਘੁੰਮਣਾਂ, 12 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਭਰੋਲੀ ’ਚ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ. ਆਈ. ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ। ਚੇਲਾ ਅਮਰੀਕ ਨੇ ਅਰਦਾਸ ਕੀਤੀ ਉਪਰੰਤ ਛਿੰਝ ਮੇਲਾ ਸ਼ੁਰੂ ਕੀਤਾ, ਜਿਸ ’ਚ ਪਟਕੇ ਦੀ ਕੁਸ਼ਤੀ ਨੰਬਰਾਂ ਦੇ ਅਧਾਰ ’ਤੇ ਆਰੀਅਨ ਦਿੱਲੀ ਪਹਿਲਵਾਲ ਨੇ ਹੀਰੋ ਸਪਲੈਂਡਰ ਮੋਟਰ ਸਾਈਕਲ ਜਿੱਤਿਆ, ਦੂਜੇ ਨੰਬਰ ’ਤੇ ਪਹਿਲਵਾਨ ਅਸ਼ੀਸ਼ ਹੁੱਡਾ ਰਿਹਾ। ਦੋ ਨੰਬਰ ਦੀ ਕੁਸ਼ਤੀ ਪਹਿਲਵਾਨ ਜੱਸਾ ਬਾਹੜੋਵਾਲ ਨੇ ਪਹਿਲਵਾਨ ਸਾਜਨ ਪੱਟੀ ਨੂੰ ਚਿੱਤ ਕਰਕੇ ਜਿੱਤੀ। ਛਿੰਝ ਮੇਲੇ ’ਚ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ ਤੇ ਕੁਲਜੀਤ ਸਿੰਘ ਸਰਹਾਲ ਨੇ ਪਿੰਡ ਦੇ ਵਿਕਾਸ ਲਈ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ। ਪ੍ਰਬੰਧਕ ਸਾਬਕਾ ਸਰਪੰਚ ਹਰਭਜਨ ਸਿੰਘ ਭਰੋਲੀ, ਨੰਬਰਦਾਰ ਗੁਰਬਖਸ਼ ਸਿੰਘ, ਸਾਧੂ ਸਿੰਘ, ਪਰਮਿੰਦਰ ਛਾਬੜਾ, ਸੁਖਵਿੰਦਰ ਸਿੰਘ ਪੰਚ, ਹਰਜਿੰਦਰ ਸਿੰਘ ਨੇ ਜੇਤੂ ਪਹਿਲਵਾਨਾਂ ਤੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਮਲਕੀਤ ਸਿੰਘ ਬਾਹੜੋਵਾਲ, ਮੋਹਣ ਸਿੰਘ , ਪ੍ਰਧਾਨ ਸਹਿਕਾਰੀ ਸਭਾ ਵਚਿੱਤਰ ਸਿੰਘ, ਡਾ. ਊਧਮ ਕਟਾਰੀਆ, ਗਿਆਨ ਚੰਦ, ਸੋਢੀ, ਭਜਨਾ ਰਾਮ ਸਾਬਕਾ ਸਰਪੰਚ, ਗੁਰਨੇਕ, ਕਮਲਜੀਤ ਬੰਗਾ ਪ੍ਰਧਾਨ ਕਿਸਾਨ ਵਿੰਗ, ਪ੍ਰੋ. ਪਰਗਣ ਸਿੰਘ, ਰਾਣਾ ਕੋਚ, ਮੱਖਣ ਸਿੰਘ ਮੁੰਨਾ, ਬਹਾਦਰ ਸਿੰਘ, ਚਰਨਜੀਤ ਕਾਲਾ ਭਰੋਲੀ, ਰਾਮ ਤੀਰਥ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਮੈਂਬਰ ਗੱਲਬਾਤ ਸਮੇਂ। ਨਵਾਂਸ਼ਹਿਰ ਬਲਾਕ ਦੇ ਲੰਬਿਤ ਬਿੱਲ ਤੁਰੰਤ ਕਲੀਅਰ ਕੀਤੇ ਜਾ... ਅਗਲੀ ਖ਼ਬਰ ਆਰ. ਐੱਮ. ਬੀ. ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਸਮਾਗਮ ਦਾ ਦ੍ਰਿਸ਼। ਸ੍ਰਾਵਣੀ ਉਪਾਕਰਮ ਤੇ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।