18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ

ਨਵਾਂਸ਼ਹਿਰ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਸ਼ਿਆਂ ਨੂੰ ਠੱਲ੍ਹ ਪਾਉਂਦੇ ਹੋਏ ਬੀਤੇ ਕੱਲ੍ਹ ਸਦਰ ਨਵਾਂਸ਼ਹਿਰ ਦੇ ਐਸ. ਐਚ.

ਅਜੀਤ ਡੈਸਕ 18-09-2026
ਨਵਾਂਸ਼ਹਿਰ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਸ਼ਿਆਂ ਨੂੰ ਠੱਲ੍ਹ ਪਾਉਂਦੇ ਹੋਏ ਬੀਤੇ ਕੱਲ੍ਹ ਸਦਰ ਨਵਾਂਸ਼ਹਿਰ ਦੇ ਐਸ. ਐਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਜਦੋਂ ਪਿੰਡ ਲੰਗੜੋਆ ਤੋਂ ਹੁੰਦੇ ਹੋਏ ਪਿੰਡ ਭਾਨ ਮਜਾਰਾ ਨੂੰ ਜਾ ਰਹੀ ਸੀ ਤੇ ਪੁਲਿਸ ਪਾਰਟੀ ਪਿੰਡ ਭਾਨ ਮਜਾਰਾ ਨਹਿਰ ਤੋਂ ਥੋੜਾ ਪਿੱਛੇ ਸੀ ਤਾਂ ਉਨ੍ਹਾਂ ਨੂੰ ਇਕ ਸ਼ੱਕੀ ਆਦਮੀ ਦਿਖਾਈ ਦਿੱਤਾ, ਸ਼ੱਕ ਦੇ ਆਧਾਰ ਤੇ ਉਸ ਤੋਂ ਪੁੱਛਗਿੱਛ ਕਰਨ ਤੇ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 02 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ ’ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਆਖਿਆ ਕਿ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੋਮ ਨਾਥ ਉਰਫ ਸੋਮਾ ਪੁੱਤਰ ਜੀਤ ਰਾਮ ਵਾਸੀ ਵਾਸੀ ਲੰਗੜੋਆ, ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ. ਭ. ਸ. ਨਗਰ ਵਜੋਂ ਹੋਈ ਹੈ। ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ। ਇਸ ਮੌਕੇ ਪੁਲਿਸ ਪਾਰਟੀ ਮੌਜੂਦ ਸੀ।
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਾਸਾ ਮਾਰਚ ਦਾ ਹੋਇਆ ਕਰੀਮਪੁਰ ਚਾਹਵਾਲਾ ਵਿਖੇ ਸਵਾਗਤ ਅਗਲੀ ਖ਼ਬਰ ਬੱਸ ਅੱਡਾ ਬਹਿਰਾਮ ਵਿਖੇ ਬੱਸਾਂ ਨਾ ਰੁਕਣ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।