ਸਰਬੱਤ ਦੇ ਭਲੇ ਨੂੰ ਸਮਰਪਿਤ ਪੀਰ ਗਿਆਰ੍ਹਵੀਂ ਵਾਲੀ ਸਰਕਾਰ-ਲੱਖਦਾਤਾ ਪੀਰ ਮੇਲੇ ਦੀਆਂ ਤਿਆਰੀਆਂ ਮੁਕੰਮਲ-ਚੇਤ ਰਾਮ ਰਤਨ
ਨਵਾਂਸ਼ਹਿਰ, 18 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਗੌਂਸਪਾਕ ਪੀਰ ਗਿਆਰ੍ਹਵੀਂ ਵਾਲੀ ਸਰਕਾਰ-ਲੱਖ ਦਾਤਾ ਪੀਰ ਦਰਬਾਰ ਨਵੀਂ ਅਬਾਦੀ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਗੱਦੀ ਨਸ਼ੀਨ ਬੀਬੀ ਬਲਜੀਤ ਕਾਦਰੀ ਦੀ ਰਹਿਨੁਮਾਈ ਹੇਠ ਇਲਾਕਾ ਨਿਵਾਸੀ ਤੇ ਸੰਗਤਾਂ ਦੇ ਸਹਿਯੋਗ ਨਾਲ 25-26 ਸਤੰਬਰ ਨੂੰ 27ਵੇਂ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਚੇਤ ਰਾਮ ਰਤਨ ਮੇਲੇ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 25 ਸਤੰਬਰ ਨੂੰ ਸ਼ਾਮ 5 ਵਜੇ ਪੀਰਾਂ ਦੇ ਚਿਰਾਗਾਂ ਅਤੇ ਮਹਿੰਦੀ ਪੀਰਾਂ ਦੀ ਰਸਮਾਂ ਅਦਾ ਕੀਤੀਆਂ ਜਾਣਗੀਆਂ।
ਨਵਾਂਸ਼ਹਿਰ, 18 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਗੌਂਸਪਾਕ ਪੀਰ ਗਿਆਰ੍ਹਵੀਂ ਵਾਲੀ ਸਰਕਾਰ-ਲੱਖ ਦਾਤਾ ਪੀਰ ਦਰਬਾਰ ਨਵੀਂ ਅਬਾਦੀ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਗੱਦੀ ਨਸ਼ੀਨ ਬੀਬੀ ਬਲਜੀਤ ਕਾਦਰੀ ਦੀ ਰਹਿਨੁਮਾਈ ਹੇਠ ਇਲਾਕਾ ਨਿਵਾਸੀ ਤੇ ਸੰਗਤਾਂ ਦੇ ਸਹਿਯੋਗ ਨਾਲ 25-26 ਸਤੰਬਰ ਨੂੰ 27ਵੇਂ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਚੇਤ ਰਾਮ ਰਤਨ ਮੇਲੇ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 25 ਸਤੰਬਰ ਨੂੰ ਸ਼ਾਮ 5 ਵਜੇ ਪੀਰਾਂ ਦੇ ਚਿਰਾਗਾਂ ਅਤੇ ਮਹਿੰਦੀ ਪੀਰਾਂ ਦੀ ਰਸਮਾਂ ਅਦਾ ਕੀਤੀਆਂ ਜਾਣਗੀਆਂ। ਉਪਰੰਤ ਪ੍ਰਸਿੱਧ ਕਲਾਕਾਰ ਪੰਮਾ ਰੱਤੇਵਾਲੀਆ ਵਲੋਂ ਚੌਂਕੀ ਪੀਰਾਂ ਦੀ ਆਪਣੇ ਹਿੱਟ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ 8 ਵਜੇ ਲੰਗਰ ਪੀਰਾਂ ਦਾ ਵਰਤਾਇਆ ਜਾਵੇਗਾ। ਦਰਬਾਰ ਦੇ ਗੱਦੀਨਸ਼ੀਨ ਬੀਬੀ ਬਲਜੀਤ ਕੌਰ ਕਾਦਰੀ ਦੱਸਿਆ ਕਿ ਮੁੱਖ ਮੇਲਾ 26 ਸਤੰਬਰ ਨੂੰ ਸਵੇਰੇ 11 ਵਜੇ ਪ੍ਰਸਿੱਧ ਗਾਇਕ ਕੁਲਵੰਤ ਕਲੇਰ ਸੰਗਤਾਂ ਨੂੰ ਧਾਰਮਿਕ ਗੀਤਾਂ ਨਾਲ ਨਿਹਾਲ ਕਰਨਗੇ। ਪੀਰਾਂ ਦੇ ਝੰਡੇ ਅਤੇ ਚਾਦਰਾਂ ਦੀ ਰਸਮ 1 ਵਜੇ ਦੁਪਹਿਰ ਅਤੇ 2 ਵਜੇ ਲੰਗਰ ਪੀਰਾਂ ਦਾ ਅਤੁੱਟ ਚੱਲੇਗਾ। ਗੁਰੂਆਂ-ਪੀਰਾਂ ਅਤੇ ਸੰਗਤਾਂ ਦੇ ਸੇਵਾਦਾਰ ਚੇਤ ਰਾਮ ਰਤਨ ਨੇ ਦੱਸਿਆ ਕਿ 26 ਸਤੰਬਰ ਰਾਤ ਨੂੰ ਪ੍ਰਸਿੱਧ ਕਵਾਲ ਆਵਿਦ ਸ਼ੌਕਤ ਅਲੀ ਮਲੇਰਕੋਟਲੇ 9 ਤੋਂ 11 ਵਜੇ ਤੱਕ ਫੱਕਰ ਫਕੀਰਾਂ ਅਤੇ ਸੰਗਤਾਂ ਨੂੰ ਕਵਾਲੀਆਂ ਨਾਲ ਫਨ ਕਰਨਗੇ। ਉਸ ਉਪਰੰਤ 11 ਵਜੇ ਤੋਂ ਰਾਤ 2 ਵਜੇ ਤੱਕ ਪ੍ਰਸਿੱਧ ਕਲਾਕਾਰ ਸੰਦੀਪ ਉਧੋਨੋਵਾਲੀਆਂ ਆਪਣੇ ਪ੍ਰਭਾਵਸ਼ਾਲੀ ਗੀਤਾਂ ਨਾਲ ਸੰਗਤਾਂ ਅਤੇ ਫੱਕਰ ਫਕੀਰਾਂ ਨੂੰ ਕੀਲ ਕੇ ਰੱਖ ਦੇਣਗੇ। ਇਸ ਤੋਂ ਇਲਾਵਾ ਪ੍ਰਸਿੱਧ ਨਕਾਲ ਜੈਸਮੀਨ ਜੱਸੀ ਐਂਡ ਪਾਰਟੀ ਵਲੋਂ ਧਾਰਮਿਕ ਪ੍ਰੋਗਰਾਮ ਖਿੱਚ ਦਾ ਕੇਂਦਰ ਹੋਵੇਗਾ। ਇਸ ਮੌਕੇ ਸੁਨੀਤਾ ਰਾਣੀ, ਮੈਡਮ ਰਜਨੀ ਕੰਡਾ, ਬਿਮਲਾ ਦੇਵੀ, ਮੀਨਾ ਰਾਣੀ, ਅਰਸ਼ਦੀਪ ਕੌਰ, ਸੋਨੂੰ ਬੀਕਾ, ਧਰਮਿੰਦਰ ਰਾਜੂ, ਸੋਮ ਲਾਲ ਸੱਲ੍ਹਣ, ਤਰਸੇਮ ਲਾਲ ਲਾਡੀ, ਪਵਨ ਰੱਤੂ, ਮੰਨਤ ਦੇਵੀ ਆਦਿ ਹਾਜ਼ਰ ਸਨ।