19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਰਾਜਾ ਸਾਹਿਬ ਦੀ ਸਾਲਾਨਾ ਬਰਸੀ ’ਤੇ ਰਹਿਪਾ ਵਿਖੇ ਸਜੇ ਧਾਰਮਿਕ ਦੀਵਾਨ

ਮੁਕੰਦਪੁਰ, 18 ਸਤੰਬਰ (ਅਮਰੀਕ ਸਿੰਘ ਢੀਡਸਾ)-ਦੇਸ਼ਾਂ ਪ੍ਰਦੇਸਾਂ ਵਿਚ ਅਣਗਿਣਤ ਸ਼ਰਧਾਲੂਆਂ, ਸੇਵਕਾਂ ਦੀ ਆਸਥਾ ਦੇ ਪ੍ਰਤੀਕ ਤਪਸਵੀ, ਤਿਆਗੀ, ਪੂਰਨ ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀਆਂ ਵੱਖ-ਵੱਖ ਅਸਥਾਨਾਂ ’ਤੇ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਰਾਜਾ ਸਾਹਿਬ ਵਲੋਂ ਵਰੋਸਾਏ ਅਸਥਾਨ ਤਖ਼ਤ ਸ੍ਰੀ ਨਾਭ ਕੰਵਲ ਰਹਿਪਾ ਵਿਖੇ ਦੂਜੀ ਲੜੀ ਦੇ 47 ਸ੍ਰੀ ਅਖੰਡ ਜਾਪ ਦੇ ਭੋਗ ਪਾਏ ਗਏ।

ਅਜੀਤ ਡੈਸਕ 19-09-2026
ਮੁਕੰਦਪੁਰ, 18 ਸਤੰਬਰ (ਅਮਰੀਕ ਸਿੰਘ ਢੀਡਸਾ)-ਦੇਸ਼ਾਂ ਪ੍ਰਦੇਸਾਂ ਵਿਚ ਅਣਗਿਣਤ ਸ਼ਰਧਾਲੂਆਂ, ਸੇਵਕਾਂ ਦੀ ਆਸਥਾ ਦੇ ਪ੍ਰਤੀਕ ਤਪਸਵੀ, ਤਿਆਗੀ, ਪੂਰਨ ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀਆਂ ਵੱਖ-ਵੱਖ ਅਸਥਾਨਾਂ ’ਤੇ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਰਾਜਾ ਸਾਹਿਬ ਵਲੋਂ ਵਰੋਸਾਏ ਅਸਥਾਨ ਤਖ਼ਤ ਸ੍ਰੀ ਨਾਭ ਕੰਵਲ ਰਹਿਪਾ ਵਿਖੇ ਦੂਜੀ ਲੜੀ ਦੇ 47 ਸ੍ਰੀ ਅਖੰਡ ਜਾਪ ਦੇ ਭੋਗ ਪਾਏ ਗਏ। ਸੇਵਕ ਗੁਰਮੁੱਖ ਪਰਿਵਾਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਦੇ ਕੇ ਨਿਵਾਜਿਆ ਉਪਰੰਤ ਖੁੱਲ੍ਹੇ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਧਾਰਮਿਕ ਦੀਵਾਨ ਸਜਾਏ ਗਏ। ਦੀਵਾਨਾਂ ਦੀ ਸ਼ੁਰੂਆਤ ਛੋਟੀਆਂ ਬੱਚੀਆਂ ਪਰਮੀਤ ਕੌਰ ਤੇ ਹਰਮੀਤ ਕੌਰ ਚੱਕ ਰਾਮੂੰ ਵਲੋਂ ਸ਼ਬਦ ਗਾਇਨ ਨਾਲ ਕੀਤੀ। ਉਪਰੰਤ ਪ੍ਰਸਿੱਧ ਗਾਇਕ ਰੇਸ਼ਮ ਸਿੰਘ ਰੇਸ਼ਮ ਨੇ ਰਾਜਾ ਸਾਹਿਬ ਦੀ ਉਪਮਾ ਵਿਚ ਗੀਤ ਗਾ ਕੇ ਸੰਗਤਾਂ ਤੋਂ ਪਿਆਰ ਲਿਆ। ਉਸ ਤੋਂ ਬਾਅਦ ਪੰਥ ਦੇ ਪ੍ਰਸਿੱਧ ਢਾਡੀ ਜਥਿਆਂ ਗਿਆਨੀ ਸੁਰਜੀਤ ਸਿੰਘ ਵਾਰਸ, ਤਰਸੇਮ ਸਿੰਘ ਮੋਰਾਂਵਾਲੀ ਤੇ ਗੁਰਪ੍ਰੀਤ ਸਿੰਘ ਲਾਂਡਰਾਂ ਦੇ ਜਥਿਆਂ ਵਲੋਂ ਅਨੇਕਾਂ ਪ੍ਰਸੰਗ ਸੁਣਾ ਕੇ ਲੰਬਾ ਸਮਾਂ ਸੰਗਤਾਂ ਨੂੰ ਰਾਜਾ ਸਾਹਿਬ ਵਲੋਂ ਵਰਤਾਏ ਕੌਤਕਾਂ ਦਾ ਬਾਖੂਬੀ ਵਿਖਿਆਨ ਤੇ ਗੁਣ ਗਾਇਨ ਕਰਕੇ ਨਿਹਾਲ ਕੀਤਾ। ਅੰਤ ਵਿਚ ਪ੍ਰਬੰਧਕ ਕਮੇਟੀ ਵਲੋਂ ਨੌਜਵਾਨ ਸੇਵਾਦਾਰਾਂ ਦਾ ਜਿਨ੍ਹਾਂ ਵਲੋਂ ਪਿਛਲੇ ਇਕ ਮਹੀਨੇ ਤੋਂ ਜਿਆਦਾ ਸਮੇਂ ਤੋਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਪਿੰਡ ਦੇ ਰਸਤਿਆਂ ਰਸੋਖਾਨੇ ਅਤੇ ਚੌਗਿਰਦੇ ਦੀ ਸਫਾਈ ਤੋਂ ਇਲਾਵਾ ਹਫਤਾ ਭਰ ਚੱਲੇ ਸਮਾਗਮਾਂ ਦੌਰਾਨ ਲੰਗਰ ਵਰਤਾਉਣ ਦੀ ਨਿਰੰਤਰ ਸੇਵਾ ਲਈ ਧੰਨਵਾਦ ਕੀਤਾ। ਇਸ ਦੌਰਾਨ ਐਨ. ਆਰ. ਆਈ. ਵੀਰਾਂ ਵਲੋਂ ਦਿਲ ਖੋਲ੍ਹ ਕੇ ਗੁਰੂ ਘਰ ਲਈ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਰੂਪੀ ਮਾਇਆ ਅਰਦਾਸ ਕਰਾਈ ਗਈ। ਸਾਰੇ ਦਿਨ ਗੁਰੂ ਕੇ ਲੰਗਰਾਂ ਵਿਚ ਚਾਹ ਪਕੌੜਾ, ਬ੍ਰੈੱਡ ਪਕੌੜਾ, ਸਮੋਸੇ, ਪਨੀਰ ਪਕੌੜੇ, ਟਿੱਕੀਆਂ ਅਨੇਕਾਂ ਪ੍ਰਕਾਰ ਦੇ ਕੋਲਡ ਡਰਿੰਕਸ ਫਲ ਫਰੂਟ ਵਰਤਾਏ ਗਏ। ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਘਰਾਂ ਤੋਂ ਲਿਆਉਣ ਅਤੇ ਘਰੋਂ ਘਰੀ ਪਹੁੰਚਾਉਣ ਲਈ ਟੈਕਸੀ ਡਰਾਈਵਰਾਂ ਵਲੋਂ ਮੁਫਤ ਸੇਵਾ ਕੀਤੀ ਗਈ ।
ਪਿਛਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਤੋਂ ਪ੍ਰਕਾਸ਼ ਪੁਰਬ ਮੌਕੇ ਸਜਾਇਆ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੀਰੀ-ਪੀਰੀ ਖਾਲਸਾ ਮਾਰਚ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।