20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਹਲਕੇ ਦਾ ਕੀਤਾ ਜਾ ਰਿਹੈ ਸਰਬਪੱਖੀ ਵਿਕਾਸ-ਥੋਪੀਆ, ਜੋਗੇਵਾਲ

ਬਲਾਚੌਰ, 19 ਸਤੰਬਰ (ਨਰੇਸ਼ ਧੌਲ)-ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਹਲਕਾ ਬਲਾਚੌਰ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਗੁੱਜਰ ਵੈਲਫੇਅਰ ਬੋਰਡ ਬਲਾਚੌਰ ਦੇ ਚੇਅਰਮੈਨ ਤੇ ਸੀਨੀਅਰ ‘ਆਪ’ ਆਗੂ ਰਾਮ ਸਰੂਪ ਥੋਪੀਆ, ਬਲਾਕ ਪ੍ਰਧਾਨ ਹਨੀ ਜੋਗੇਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ।

ਅਜੀਤ ਡੈਸਕ 20-09-2026
ਬਲਾਚੌਰ, 19 ਸਤੰਬਰ (ਨਰੇਸ਼ ਧੌਲ)-ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਹਲਕਾ ਬਲਾਚੌਰ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਗੁੱਜਰ ਵੈਲਫੇਅਰ ਬੋਰਡ ਬਲਾਚੌਰ ਦੇ ਚੇਅਰਮੈਨ ਤੇ ਸੀਨੀਅਰ ‘ਆਪ’ ਆਗੂ ਰਾਮ ਸਰੂਪ ਥੋਪੀਆ, ਬਲਾਕ ਪ੍ਰਧਾਨ ਹਨੀ ਜੋਗੇਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜ ਗਲੀਆਂ ਨਾਲੀਆਂ ਦੇ ਕਾਰਜ, ਸੜਕਾਂ ਦਾ ਨਿਰਮਾਣ ਕਾਰਜ, ਨਵੀਆਂ ਪੁਲੀਆਂ ਬਣਾਉਣ ਦੇ ਕਾਰਜ, ਮਹੱਲਾ ਕਲੀਨਿਕ ਤੇ ਖੇਡ ਸਟੇਡੀਅਮ ਆਦਿ ਵੱਡੇ ਪੱਧਰ ’ਤੇ ਸ਼ੁਰੂ ਕਰਵਾਏ ਗਏ ਹਨ ਜੋ ਕੁਝ ਹੀ ਸਮੇਂ ਅੰਦਰ ਬਣ ਕੇ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਵਿਧਾਇਕਾ ਕਟਾਰੀਆ ਵਲੋਂ ਹਲਕੇ ਦੀ ਸਮੁੱਚੇ ਪਿੰਡਾਂ ਨੂੰ ਬਗੈਰ ਵਿਤਕਰਾ ਕੀਤਿਆਂ ਗ੍ਰਾਂਟਾਂ ਦੀ ਖੁੱਲ੍ਹੇ ਗੱਫੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਕਟਾਰੀਆ ਪਰਿਵਾਰ ਪਿਛਲੇ ਲਗਪਗ 50 ਸਾਲ ਤੋਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ। ਚਾਹੇ ਉਹ ਵਿਧਾਇਕਾ ਸੰਤੋਸ਼ ਕਟਾਰੀਆ, ਚਾਹੇ ਚੌਧਰੀ ਅਸ਼ੋਕ ਕਟਾਰੀਆ ਤੇ ਚਾਹੇ ਉਨ੍ਹਾਂ ਦਾ ਸਪੁੱਤਰ ਯੂਥ ਆਗੂ ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹਰ ਵੇਲੇ ਹਲਕੇ ਦੇ ਲੋਕਾਂ ਲਈ ਹਾਜ਼ਰ ਰਹਿੰਦੇ ਹਨ। ਇਸ ਤੋਂ ਪਹਿਲਾਂ ਬਲਾਚੌਰ ਦੀ ਸਿਆਸਤ ਦੇ ਬਾਬਾ ਬੋਹੜ ਸਾਬਕਾ ਵਿਧਾਇਕ ਸਵ: ਚੌਧਰੀ ਰਾਮ ਕਿਸ਼ਨ ਕਟਾਰੀਆ ਵਲੋਂ ਵੀ ਲੰਬਾ ਸਮਾਂ ਲੋਕਾਂ ਦੀ ਸੇਵਾ ਕੀਤੀ ਗਈ ਸੀ ਅਤੇ ਉਨ੍ਹਾਂ ਵਲੋਂ ਇਲਾਕਾ ਵਾਸੀਆਂ ਦੇ ਉਹ ਮਸਲੇ ਵੀ ਹੱਲ ਕੀਤੇ ਗਏ ਸਨ ਜਿਹੜੇ ਕਿ ਕਿਸੇ ਤੋਂ ਵੀ ਹੱਲ ਨਹੀਂ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਦੇ ਸਹਿਯੋਗ ਨਾਲ ਵਿਧਾਇਕਾ ਸੰਤੋਸ਼ ਕਟਾਰੀਆ ਵੱਡੇ ਫਰਕ ਨਾਲ ਚੋਣਾਂ ਜਿੱਤ ਕੇ ਫਿਰ ਤੋਂ ਵਿਧਾਇਕ ਬਣਨਗੇ ਤੇ ਸਮੁੱਚੇ ਪੰਜਾਬ ਅੰਦਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੁਬਾਰਾ ਰਿਪੀਟ ਹੋਵੇਗੀ। ਇਸ ਮੌਕੇ ਸੰਮਤੀ ਮੈਂਬਰ ਭੁਪਿੰਦਰ ਲੱਕੀ ਤੇ ਚੰਨੀ ਧਕਤਾਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਉਪਰਾਲਾ ਅਗਲੀ ਖ਼ਬਰ ਕਤਲ ਦੇ ਮਾਮਲੇ ਵਿਚ ਨਾਮਜ਼ਦ ਨੌਜਵਾਨ ਅਤੇ ਪੁਲਿਸ ਦੇ ਵਿਚਕਾਰ ਹੋਈ ਗੋਲਾਬਾਰੀ, ਨੌਜਵਾਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।