22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਇਨਸਾਫ਼ ਦੀ ਅਵਾਜ਼ ਜਥੇਬੰਦੀ ਦੀ ਲਲਕਾਰ 27 ਦੀ ਲੁਧਿਆਣਾ ਰੈਲੀ ’ਚ ਪਹੁੰਚੋ ਹੋ ਕੇ ਪੱਬਾਂ ਭਾਰ-ਦਾਨਗੜ੍ਹ

ਬੰਗਾ, 21 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕਰੋੜਾਂ ਦੀ ਗਿਣਤੀ ਵਿਚ ਪਰਲ ਨਿਵੇਸ਼ਕਾਂ ਵਲੋਂ ਲਗਾਏ ਪੈਸੇ ਦੀ ਵਾਪਸੀ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਵਿਚ ਕੰਪਨੀ ਦੀਆਂ ਜਾਇਦਾਦਾਂ ਉੱਪਰ ਹੋ ਰਹੀ ਗੈਰਕਾਨੂੰਨੀ ਮਾਇਨਿੰਗ ਨੂੰ ਰੋਕਣ ਲਈ 27 ਸਤੰਬਰ ਨੂੰ ਲੁਧਿਆਣਾ ਵਿਖੇ ਹੋ ਰਹੀ ਰੈਲੀ ਦੀਆਂ ਤਿਆਰੀਆਂ ਪੂਰੇ ਜ਼ੋਰ ਸ਼ੋਰਾਂ ਨਾਲ ਚਲ ਰਹੀਆਂ ਹਨ। ਰੈਲੀ ਨੂੰ ਲਾਮਿਸਾਲ ਤੇ ਸਫ਼ਲ ਬਣਾਉਣ ਲਈ ਇਹ ਨਾਅਰਾ ਦਿੱਤਾ ਜਾ ਰਿਹਾ ਹੈ ਕਿ ਇਨਸਾਫ਼ ਦੀ ਅਵਾਜ਼ ਜਥੇਬੰਦੀ ਦੀ ਇਕ ਲਲਕਾਰ ਲੁਧਿਆਣਾ ਰੈਲੀ ਵਿਚ ਪਹੁੰਚੋ ਹੋ ਕੇ ਪੱਬਾਂ ਭਾਰ।

ਅਜੀਤ ਡੈਸਕ 22-09-2026
ਬੰਗਾ, 21 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕਰੋੜਾਂ ਦੀ ਗਿਣਤੀ ਵਿਚ ਪਰਲ ਨਿਵੇਸ਼ਕਾਂ ਵਲੋਂ ਲਗਾਏ ਪੈਸੇ ਦੀ ਵਾਪਸੀ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਵਿਚ ਕੰਪਨੀ ਦੀਆਂ ਜਾਇਦਾਦਾਂ ਉੱਪਰ ਹੋ ਰਹੀ ਗੈਰਕਾਨੂੰਨੀ ਮਾਇਨਿੰਗ ਨੂੰ ਰੋਕਣ ਲਈ 27 ਸਤੰਬਰ ਨੂੰ ਲੁਧਿਆਣਾ ਵਿਖੇ ਹੋ ਰਹੀ ਰੈਲੀ ਦੀਆਂ ਤਿਆਰੀਆਂ ਪੂਰੇ ਜ਼ੋਰ ਸ਼ੋਰਾਂ ਨਾਲ ਚਲ ਰਹੀਆਂ ਹਨ। ਰੈਲੀ ਨੂੰ ਲਾਮਿਸਾਲ ਤੇ ਸਫ਼ਲ ਬਣਾਉਣ ਲਈ ਇਹ ਨਾਅਰਾ ਦਿੱਤਾ ਜਾ ਰਿਹਾ ਹੈ ਕਿ ਇਨਸਾਫ਼ ਦੀ ਅਵਾਜ਼ ਜਥੇਬੰਦੀ ਦੀ ਇਕ ਲਲਕਾਰ ਲੁਧਿਆਣਾ ਰੈਲੀ ਵਿਚ ਪਹੁੰਚੋ ਹੋ ਕੇ ਪੱਬਾਂ ਭਾਰ। ਇਹ ਵਿਚਾਰ ਇਨਸਾਫ਼ ਦੀ ਅਵਾਜ਼ ਜਥੇਬੰਦੀ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਸਾਹਿਬ ਨੇ ਪੱਤਰਕਾਰਾਂ ਨੂੰ ਜਾਰੀ ਕੀਤੇ ਜਾ ਰਹੇ ਪ੍ਰੈੱਸ ਨੋਟ ਵਿਚ ਆਖਿਆ ਕਿ ਰੈਲੀ ਨੂੰ ਭਰਵਾਂ ਤੇ ਅਸਰਦਾਰ ਬਣਾਉਣ ਲਈ ਪੂਰੇ ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਹੋਇਆ ਹੈ। ਦੋਆਬਾ ਜ਼ੋਨ ਦੇ ਇੰਚਾਰਜ ਗੁਰਦੀਪ ਸਿੰਘ ਝਿੱਕਾ ਨੂੰ ਲਗਾਇਆ ਗਿਆ ਹੈ, ਮਾਝਾ ਜ਼ੋਨ ਦੇ ਇਲਾਕੇ ਨੂੰ ਸਰਗਰਮ ਕਰਨ ਲਈ ਜੋਧ ਸਿੰਘ ਥਾਂਦੀ ਤੇ ਮਾਲਵਾ ਜ਼ੋਨ ਦੇ ਵਰਕਰ ਤੇ ਨਿਵੇਸ਼ਕਾਂ ਨੂੰ ਲਾਮਵੰਦ ਕਰਨ ਲਈ ਜੱਗਾ ਸਿੰਘ ਤੰਗਰਾਲੀ ਅਤੇ ਅੰਮ੍ਰਿਤਪਾਲ ਨੂੰ ਲਗਾਇਆ ਗਿਆ ਹੈ। ਵਰਕਰਾਂ ਵਲੋਂ ਨਿਵੇਸ਼ਕਾਂ ਨਾਲ ਨੁੱਕੜ ਮੀਟਿੰਗਾਂ ਕਰਕੇ ਰੈਲੀ ਵਿਚ ਪੁਹੰਚਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦਾਨਗੜ੍ਹ ਨੇ ਸਮੂਹ ਪਰਲ ਨਿਵੇਸ਼ਕ ਤੇ ਕੰਪਨੀ ਵਿਚ ਕੰਮ ਕਰਦੇ ਵਰਕਰਾਂ ਨੂੰ ਅਪੀਲ ਕਰਦਿਆਂ ਆਖਿਆਂ ਤੁਹਾਡੇ ਵਲੋਂ ਦਿੱਤਾ ਭਰਵਾਂ ਸਹਿਯੋਗ ਗਰੀਬ ਲੋਕਾਂ ਦੇ ਹਰ ਤਰ੍ਹਾਂ ਦੇ ਪੈਸੇ ਦੀ ਵਾਪਸੀ ਲਈ ਰਾਹ ਪੱਧਰਾ ਕਰੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਜਪਾ ਸਰਕਾਰ ਸਮੇਤ ਦੂਸਰੀਆਂ ਪਾਰਟੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੋਟਾਂ ਪ੍ਰਾਪਤ ਕਰਨ ਲਈ ਤਰਲੋ ਮੱਛੀ ਹੋਣ ਜਾ ਰਹੀਆਂ ਹਨ। ਇਸ ਲਈ ਲੁਧਿਆਣਾ ਦੀ ਰੈਲੀ ਹਾਕਮ ਧਿਰਾਂ ਸਮੇਤ ਦੂਜੀਆਂ ਪਾਰਟੀਆਂ ’ਤੇ ਦਬਾਅ ਬਣਾਉਣ ਵਿਚ ਅਸਰਦਾਰ ਸਾਬਿਤ ਹੋ ਸਕਦੀ ਹੈ। ਜਥੇਬੰਦੀ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਨਿਵੇਸ਼ਕਾਂ ਦੇ ਭੁਗਤਾਨ ਲਈ ਗਠਿਤ ਲੋਢਾ ਕਮੇਟੀ ਅਤੇ ਸੇਬੀ ’ ਤੇ ਤਨਜ਼ ਕੱਸਦਿਆਂ ਆਖਿਆ ਕਿ ਏ. ਸੀ. ਕਮਰਿਆਂ ਵਿਚ ਬੈਠੇ ਅਫਸਰਾਂ ਨੂੰ ਭਲਾ ਗਰੀਬ ਨਿਵੇਸ਼ਕਾਂ ਦੇ ਦਰਦ ਦਾ ਕੀ ਇਲਮ ਹੈ, ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਨਿਵੇਸ਼ਕ ਆਪਣੇ ਪੈਸੇ ਦੀ ਉਡੀਕ ਕਰਦੇ-ਕਰਦੇ ਸਿਵਿਆਂ ਦੇ ਰਾਹ ਵੀ ਪੈ ਚੁੱਕੇ ਹਨ। ਇਸ ਲਈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਲੋਂ ਲੋਕਾਂ ਦੇ ਹੱਕ ਵਿਚ ਸੁਣਾਏ ਗਏ ਫੈਸਲੇ ਦਾ ਭਲਾ ਕੀ ਅਰਥ ਰਹਿ ਜਾਂਦਾ ਹੈ।
ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਦੀ ਦਹਿਸ਼ਤ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਹਿਕਾਰੀ ਸਭਾ ਮਹਿਮੂਦਪੁਰ ਦਾ ਆਮ ਇਜਲਾਸ 29 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।