26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਿੰਡ ਬਹਿਲੂਰ ਕਲਾਂ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ

ਉਸਮਾਨਪੁਰ, 25 ਸਤੰਬਰ (ਸੰਦੀਪ ਮਝੂਰ) - ਪਿੰਡ ਬਹਿਲੂਰ ਕਲਾਂ ਸਥਿਤ ਪੰਚਾਇਤ ਘਰ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਵਿੱਤੀ ਸਾਖਰਤਾ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਸਰਪੰਚ ਕੇਤਨ ਦੀ ਪ੍ਰਧਾਨਗੀ ’ਚ ਲਗਾਇਆ ਗਿਆ। ਇਸ ਮੌਕੇ ਮਨੀਵਾਈਜ਼ ਵਿੱਤੀ ਸਾਖਰਤਾ ਕੇਦਰ ਸੀ.

ਅਜੀਤ ਡੈਸਕ 26-09-2026
ਉਸਮਾਨਪੁਰ, 25 ਸਤੰਬਰ (ਸੰਦੀਪ ਮਝੂਰ) - ਪਿੰਡ ਬਹਿਲੂਰ ਕਲਾਂ ਸਥਿਤ ਪੰਚਾਇਤ ਘਰ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਵਿੱਤੀ ਸਾਖਰਤਾ ਮੁਹਿੰਮ ਤਹਿਤ ਵਿਸ਼ੇਸ਼ ਜਾਗਰੂਕਤਾ ਕੈਂਪ ਸਰਪੰਚ ਕੇਤਨ ਦੀ ਪ੍ਰਧਾਨਗੀ ’ਚ ਲਗਾਇਆ ਗਿਆ। ਇਸ ਮੌਕੇ ਮਨੀਵਾਈਜ਼ ਵਿੱਤੀ ਸਾਖਰਤਾ ਕੇਦਰ ਸੀ. ਐਫ. ਐਲ ਨਵਾਂਸ਼ਹਿਰ, ਆਰੋਹ ਸੰਸਥਾ (ਆਰ. ਬੀ. ਆਈ ਦਾ ਪ੍ਰੋਜੈਕਟ) ਦੇ ਅਤੇ ਉਕਤ ਮੁਹਿੰਮ ਦੇ ਇੰਚਾਰਜ ਮੈਡਮ ਨਿਸ਼ਾ ਅਤੇ ਤਨੂੰ, ਐਫ. ਐੱਲ. ਸੀ ਕਿਰਨ ਪੰਜਾਬ ਨੈਸ਼ਨਲ ਬੈਂਕ (ਲੀਡ ਬੈਂਕ) ਨਵਾਂਸ਼ਹਿਰ ਦੇ ਅਧਿਕਾਰੀ ਵਲੋਂ ਲੋਕਾਂ ਨੂੰ ਵੱਖ-ਵੱਖ ਸਰਕਾਰੀ ਅਤੇ ਬੈਂਕਿੰਗ ਯੋਜਨਾਵਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਸੁਕੰਨਿਆ ਸਮ੍ਰਿੱਧੀ ਯੋਜਨਾ, ਬੱਚਤ ਅਤੇ ਨਿਵੇਸ਼ ਸੰਬੰਧੀ ਯੋਜਨਾਵਾਂ, ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ, ਡਿਜੀਟਲ ਬੈਂਕਿੰਗ ਅਤੇ ਸੁਰੱਖਿਅਤ ਲੈਣ-ਦੇਣ ਸਬੰਧੀ ਵਿਸਥਾਰਪੂਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਨਰੇਗਾ ਮੇਟ ਊਸ਼ਾ, ਮਮਤਾ, ਸੁਖਵਿੰਦਰ ਕੌਰ, ਅਮਨਦੀਪ ਕੌਰ, ਮਣਸਾ ਰਾਮ, ਹਰਜੀਤ ਸਿੰਘ ਸਮੇਤ ਪਿੰਡ ਵਾਸੀ ਭਾਰੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਤਹਿਤ ਓਇਸ਼ੀ ਮੰਡਲ ਨੇ ਪਿੱਪਲਾਂਵਾਲਾ ’ਚ ਘਰਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਸ਼ਿਵ ਮੰਦਰ ਬੀੜ੍ਹਿਆ ਵਾਲਾ ਵਿਖੇ ਮਨਾਇਆ ਸ੍ਰੀ ਗਣੇਸ਼ ਉਤਸਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।