26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬ ਸਰਕਾਰ ਢਾਡੀ ਦਿਲਬਰ ਤੇ ਢਾਡੀ ਸ਼ੌਂਕੀ ਦੀਆਂ ਯਾਦਗਾਰਾਂ ਪਹਿਲ ਦੇ ਆਧਾਰ ’ਤੇ ਬਣਾਵੇ-ਢਾਡੀ

ਮਜਾਰੀ/ਸਾਹਿਬਾ, 25 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਕਿਸੇ ਵੀ ਸਮਾਜ ਦੇ ਵਿਕਾਸ ਵਾਸਤੇ ਉਸ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਖੇਤਰ ਵਿਚ ਢਾਡੀਆਂ ਦਾ ਯੋਗਦਾਨ ਬਹੁਤ ਜ਼ਿਆਦਾ ਉਭਰ ਕੇ ਸਾਹਮਣੇ ਆਉਂਦਾ ਹੈ।

ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਦੇ ਪ੍ਰਧਾਨ ਕਸ਼ਮੀਰ ਸਿੰਘ ਕਾਦਰ। 26-09-2026
ਮਜਾਰੀ/ਸਾਹਿਬਾ, 25 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਕਿਸੇ ਵੀ ਸਮਾਜ ਦੇ ਵਿਕਾਸ ਵਾਸਤੇ ਉਸ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਖੇਤਰ ਵਿਚ ਢਾਡੀਆਂ ਦਾ ਯੋਗਦਾਨ ਬਹੁਤ ਜ਼ਿਆਦਾ ਉਭਰ ਕੇ ਸਾਹਮਣੇ ਆਉਂਦਾ ਹੈ। ਕਈ ਢਾਡੀਆਂ ਨੇ ਗਾਇਨ ਸ਼ੈਲੀ ਵਿਚ, ਕਈਆਂ ਨੇ ਸ਼ਾਜਾਂ ਰਾਹੀਂ ਤੇ ਕਈਆਂ ਨੇ ਕਵਿਤਾਵਾਂ ਤੇ ਕਿਤਾਬਾਂ ਲਿਖਕੇ ਇਸ ਸਮਾਜ ਸੇਵਾ ਵਿਚ ਆਪਣਾ ਹਿੱਸਾ ਪਾਇਆ ਪਰ ਢਾਡੀ ਦਇਆ ਸਿੰਘ ਦਿਲਬਰ ਅਤੇ ਢਾਡੀ ਅਮਰ ਸਿੰਘ ਸ਼ੌਂਕੀ ਨੇ ਸਾਜ਼, ਆਵਾਜ਼ ਅਤੇ ਕਵਿਤਾਵਾਂ ਲਿਖ ਕੇ ਇਸ ਢਾਡੀ ਰੰਗ ਨੂੰ ਸਿਖਰਾਂ ’ਤੇ ਪਹੁੰਚਾਇਆ। ਇਨ੍ਹਾਂ ਢਾਡੀਆਂ ਦੇ ਇਸ ਵਿਸ਼ੇਸ਼ ਯੋਗਦਾਨ ਨੂੰ ਹਮੇਸ਼ਾ ਹੀ ਅਣਗੌਲਿਆਂ ਕੀਤਾ। ਇਹ ਪ੍ਰਗਟਾਵਾ ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਦੇ ਪ੍ਰਧਾਨ ਢਾਡੀ ਕਸ਼ਮੀਰ ਸਿੰਘ ਕਾਦਰ ਨੇ ਕਸਬਾ ਮਜਰੀ ਵਿਖੇ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਪਰੋਕਤ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਨਵਾਂਸ਼ਹਿਰ ਦੇ ਘਰ ਨੂੰ ਜਾਣ ਵਾਲੀ ਸੜਕ ਦਾ ਨਾਂਅ ਢਾਡੀ ਦਇਆ ਸਿੰਘ ਦਿਲਬਰ ਮਾਰਗ ਤੇ ਢਾਡੀ ਅਮਰ ਸਿੰਘ ਸ਼ੌਂਕੀ ਭੱਜਲਾਂ ਦੇ ਪਿੰਡ ਨੂੰ ਜਾਣ ਵਾਲੀ ਸੜਕ ਦਾ ਨਾਮ ਢਾਡੀ ਅਮਰ ਸਿੰਘ ਸ਼ੌਂਕੀ ਮਾਰਗ ਰੱਖਿਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਿਆਂ ਢਾਡੀ ਕਾਦਰ ਨੇ ਕਿਹਾ ਕਿ ਢਾਡੀ ਸੋਹਣ ਸਿੰਘ ਸੀਤਲ ਵਿਦਿਆਲੇ ਦੀ ਤਰਾਂ ਦੁਆਬੇ ਵਿਚ ਵੀ ਇਹਨਾਂ ਢਾਡੀਆਂ ਦੇ ਨਾਂਅ ’ਤੇ ਇਕ ਢਾਡੀ ਸੰਗੀਤ ਵਿਦਿਆਲਾ ਦਿੱਤਾ ਜਾਵੇ ਤਾਂ ਜੋ ਨੌਜਵਾਨੀ ਨੂੰ ਢਾਡੀ ਕਲਾ ਦੇ ਨਾਲ ਜੋੜ ਕੇ ਸਿੱਖੀ ਪ੍ਰਚਾਰ ਲਹਿਰ ਨੂੰ ਹੋਰ ਅੱਗੇ ਵਧਾਇਆ ਜਾਵੇ।
ਪਿਛਲੀ ਖ਼ਬਰ ਮੀਰਪੁਰ ਜੱਟਾਂ ’ਚ ਭੂੰਦੜ ਦੀ ਅਚਨਚੇਤ ਆਮਦ, ਰਾਠੌਰ ਦੇ ਘਰ ਅਕਾਲੀ ਸਰਗਰਮੀਆਂ ਤੇ ਮੰਥਨ ਅਗਲੀ ਖ਼ਬਰ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਨੂੰ ‘ਭਾਰਤ ਰਤਨ ਸੇਵਾ ਸਨਮਾਨ-2026’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।