26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਨੂੰ ‘ਭਾਰਤ ਰਤਨ ਸੇਵਾ ਸਨਮਾਨ-2026’

ਜਾਡਲਾ, 25 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਭਾਰਤੀ ਰਵਾਇਤੀ ਮਿੱਟੀ ਦੀ ਕੁਸ਼ਤੀ ਦੇ ਪ੍ਰਚਾਰ-ਪ੍ਰਸਾਰ, ਸੰਭਾਲ ਅਤੇ ਉਨਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਾਨਤਾ ਦਿੰਦਿਆਂ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਇੰਡੀਆ ਨੂੰ ਦਿੱਲੀ ਵਿਖੇ ਕਰਵਾਏ ਰਾਸ਼ਟਰੀ ਸਮਾਗਮ ਦੌਰਾਨ ਭਾਰਤ ਰਤਨ ਸੇਵਾ ਸਨਮਾਨ-2026 ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਅਦਾਰਾ ਹੈਲਪਿੰਗ ਹਿਊਮਨਸ ਵਲੋਂ ਪ੍ਰਦਾਨ ਕੀਤਾ।

ਅਜੀਤ ਡੈਸਕ 26-09-2026
ਜਾਡਲਾ, 25 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਭਾਰਤੀ ਰਵਾਇਤੀ ਮਿੱਟੀ ਦੀ ਕੁਸ਼ਤੀ ਦੇ ਪ੍ਰਚਾਰ-ਪ੍ਰਸਾਰ, ਸੰਭਾਲ ਅਤੇ ਉਨਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਾਨਤਾ ਦਿੰਦਿਆਂ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਇੰਡੀਆ ਨੂੰ ਦਿੱਲੀ ਵਿਖੇ ਕਰਵਾਏ ਰਾਸ਼ਟਰੀ ਸਮਾਗਮ ਦੌਰਾਨ ਭਾਰਤ ਰਤਨ ਸੇਵਾ ਸਨਮਾਨ-2026 ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਅਦਾਰਾ ਹੈਲਪਿੰਗ ਹਿਊਮਨਸ ਵਲੋਂ ਪ੍ਰਦਾਨ ਕੀਤਾ। ਸਮਾਗਮ ਦੌਰਾਨ ਸੰਸਥਾ ਦੇ ਰਾਸ਼ਟਰੀ ਚੇਅਰਮੈਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੇ ਸਨਮਾਨ ਪ੍ਰਾਪਤ ਕੀਤਾ। ਸਨਮਾਨ ਪੱਤਰ ਵਿਚ ਸੰਸਥਾ ਵਲੋਂ ਭਾਰਤੀ ਕੁਸ਼ਤੀ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਰਵਾਇਤੀ ਮਿੱਟੀ ਦੀ ਕੁਸ਼ਤੀ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਅੱਗੇ ਵਧਾਉਣ ਲਈ ਕੀਤੇ ਉਪਰਾਲਿਆਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ। ਸੰਸਥਾ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦੰਗਲ ਤੇ ਕੁਸ਼ਤੀ ਮੁਕਾਬਲੇ ਕਰਵਾਉਂਦਿਆਂ ਉੱਭਰਦੇ ਪਹਿਲਵਾਨਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਵੱਡੇ ਮੰਚ ਪ੍ਰਦਾਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਰੁਸਤਮ-ਏ-ਹਿੰਦ, ਭਾਰਤ ਕੇਸਰੀ, ਭਾਰਤ ਕੁਮਾਰ, ਸ਼ਾਨ-ਏ-ਇੰਡੀਆ ਤੇ ਪੰਜਾਬ ਕੇਸਰੀ ਵਰਗੇ ਖ਼ਿਤਾਬਾਂ ਨਾਲ ਸੰਬੰਧਤ ਮੁਕਾਬਲਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੇ ਕਿਹਾ ਕਿ ਮਿੱਟੀ ਦੀ ਕੁਸ਼ਤੀ ਭਾਰਤ ਦੀ ਅਮੀਰ ਖੇਡ ਵਿਰਾਸਤ ਦਾ ਅਹਿਮ ਹਿੱਸਾ ਹੈ ਤੇ ਇਸ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਨੂੰ ਮੰਚ, ਮੁਕਾਬਲੇ ਦੇ ਮੌਕੇ ਅਤੇ ਬਣਦਾ ਸਨਮਾਨ ਦੇਣਾ ਸੰਸਥਾ ਦੀ ਮੁੱਖ ਤਰਜੀਹ ਹੈ।
ਪਿਛਲੀ ਖ਼ਬਰ ਪੰਜਾਬ ਸਰਕਾਰ ਢਾਡੀ ਦਿਲਬਰ ਤੇ ਢਾਡੀ ਸ਼ੌਂਕੀ ਦੀਆਂ ਯਾਦਗਾਰਾਂ ਪਹਿਲ ਦੇ ਆਧਾਰ ’ਤੇ ਬਣਾਵੇ-ਢਾਡੀ ਅਗਲੀ ਖ਼ਬਰ ਕੰਗਰੌੜ ’ਚ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।