05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਾਂਗਰਸ ਵਲੋਂ ਬੰਗਾ ’ਚ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਨ ’ਤੇ ਭੇਟ ਕੀਤੀ ਸ਼ਰਧਾਂਜਲੀ

ਬੰਗਾ, 4 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਅਨਮੋਲ ਪੈਲੇਸ ਫਗਵਾੜਾ ਰੋਡ ਬੰਗਾ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਜਨਮ ਦਿਨ ’ਤੇ ਸ਼ਰਧਾਂਜਲੀ ਭੇਟ ਸਮਾਗਮ ਕਰਾਇਆ। ਇਸ ਮੌਕੇ ਕਾਂਗਰਸ ਦੇ ਕੇਂਦਰੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੁਦੇਸ਼ ਕੁਮਾਰ ਸਾਬਕਾ ਡੀ.

ਅਜੀਤ ਡੈਸਕ 05-10-2026
ਬੰਗਾ, 4 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਅਨਮੋਲ ਪੈਲੇਸ ਫਗਵਾੜਾ ਰੋਡ ਬੰਗਾ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਜਨਮ ਦਿਨ ’ਤੇ ਸ਼ਰਧਾਂਜਲੀ ਭੇਟ ਸਮਾਗਮ ਕਰਾਇਆ। ਇਸ ਮੌਕੇ ਕਾਂਗਰਸ ਦੇ ਕੇਂਦਰੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੁਦੇਸ਼ ਕੁਮਾਰ ਸਾਬਕਾ ਡੀ. ਜੀ. (ਆਈ. ਪੀ. ਐਸ.), ਕਮਲਜੀਤ ਬੰਗਾ, ਸ. ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ ਕਾਂਗਰਸ, ਦਰਬਜੀਤ ਸਿੰਘ ਪੂੰਨੀ ਆਦਿ ਆਗੂਆਂ ਦੋਵੇਂ ਸਵਰਗੀ ਆਗੂਆਂ ਦੀਆਂ ਤਸਵੀਰਾਂ ’ਤੇ ਹਾਰ ਪਹਿਨਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੋਵਾਂ ਆਗੂਆਂ ਵਲੋਂ ਦੇਸ਼ ਲੲਂੀ ਕੀਤੀਆਂ ਘਾਲਣਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਆਗੂਆਂ ਦੀ ਦੇਸ਼ ਨੂੰ ਦਿੱਤੀ ਦੇਣ ਨੂੰ ਸਮੁੱਚੇ ਦੇਸ਼ ਵਾਸੀ ਕਦੇ ਭੁੱਲ ਨਹੀਂ ਸਕਦੇ। ਇਸ ਮੌਕੇ ਬਲਵੀਰ ਥਾਂਦੀ, ਹਰਪਾਲ ਸਿੰਘ ਸਾਬਕਾ ਸਰਪੰਚ, ਡਾ. ਅਮਰੀਕ ਸਿੰਘ ਸੋਢੀ ਸਾਬਕਾ ਸਰਪੰਚ, ਮਨੋਜ ਕੁਮਾਰ, ਰਾਜ ਸਿੰਘ ਭਰੋਮਜਾਰਾ, ਗੁਰਮੇਜ ਰਾਮ ਅਤੇ ਬਲਵੀਰ ਰਾਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਮਾਲਪੁਰ ’ਚ ਐਡਵੋਕੇਟ ਚੇਚੀ ਤੇ ਚੇਅਰਮੈਨ ਉਧਨਵਾਲ ਵਲੋਂ ਲੋਕ ਮਿਲਣੀ ਅਗਲੀ ਖ਼ਬਰ ਕਾਂਗਰਸ ਸੇਵਾ ਦਲ ਪੰਜਾਬ ਵਲੋਂ ਬਹਿਰਾਮ ’ਚ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।