09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੁਲਿਸ ਨੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਗੈਰ-ਸਮਾਜਿਕ ਤੱਤਾਂ ’ਤੇ ਨਕੇਲ ਕੱਸਣ ਦੀ ਕੀਤੀ ਤਿਆਰੀ

ਰਾਹੋਂ, 8 ਅਕਤੂਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਸ਼ਹਿਰ ਵਿਚ ਨਸ਼ਿਆਂ ਦੀ ਰੋਕਥਾਮ, ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਤੇ ਬਾਜ਼ਾਰ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਦੁਕਾਨਦਾਰਾਂ, ਇਲਾਕਾ ਨਿਵਾਸੀਆਂ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਇਕ ਅਹਿਮ ਮੀਟਿੰਗ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ ਦੀ ਦੁਕਾਨ ਵਿਖੇ ਹੋਈ। ਮੀਟਿੰਗ ਵਿਚ ਡੀ.

ਰਾਹੋਂ ਵਿਖੇ ਦੁਕਾਨਦਾਰਾਂ, ਇਲਾਕਾ ਨਿਵਾਸੀਆਂ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਹੋਈ ਮੀਟਿੰਗ ਸਮੇਂ ਹਾਜ਼ਰ ਪਤਵੰਤੇ। 09-10-2026
ਰਾਹੋਂ, 8 ਅਕਤੂਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਸ਼ਹਿਰ ਵਿਚ ਨਸ਼ਿਆਂ ਦੀ ਰੋਕਥਾਮ, ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਤੇ ਬਾਜ਼ਾਰ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਦੁਕਾਨਦਾਰਾਂ, ਇਲਾਕਾ ਨਿਵਾਸੀਆਂ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਇਕ ਅਹਿਮ ਮੀਟਿੰਗ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ ਦੀ ਦੁਕਾਨ ਵਿਖੇ ਹੋਈ। ਮੀਟਿੰਗ ਵਿਚ ਡੀ. ਐੱਸ. ਪੀ. ਪੰਕਜ ਸ਼ਰਮਾ ਤੇ ਥਾਣਾ ਰਾਹੋਂ ਦੇ ਐੱਸ. ਐੱਚ. ਓ. ਹੈਰੀ ਬੋਪਾਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਪੁੱਜੇ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਨੇ ਸ਼ਹਿਰ ਵਿਚ ਦਰਪੇਸ਼ ਸਮੱਸਿਆਵਾਂ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਰੱਖੀਆਂ। ਇਸ ਮੌਕੇ ਨਸ਼ਿਆਂ ਦੀ ਰੋਕਥਾਮ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ, ਚੋਰੀ ਦੀਆਂ ਘਟਨਾਵਾਂ, ਬਾਜ਼ਾਰ ਦੀ ਸੁਰੱਖਿਆ, ਕਾਨੂੰਨ-ਵਿਵਸਥਾ ਅਤੇ ਰਾਤ ਸਮੇਂ ਪੁਲਿਸ ਗਸ਼ਤ ਸਮੇਤ ਕਈ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਡੀ. ਐੱਸ. ਪੀ. ਪੰਕਜ ਸ਼ਰਮਾ ਤੇ ਐੱਸ. ਐੱਚ. ਓ. ਹੈਰੀ ਬੋਪਾਰਾਏ ਨੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਉਠਾਈਆਂ ਗਈਆਂ ਜਾਇਜ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਪੁਲਿਸ ਵੱਲੋਂ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦੀਆਂ ਗਤੀਵਿਧੀਆਂ ਸ਼ੱਕੀ ਨਜ਼ਰ ਆਉਣ ਜਾਂ ਨਸ਼ਿਆਂ ਦੀ ਵਿਕਰੀ, ਚੋਰੀ ਜਾਂ ਕਿਸੇ ਹੋਰ ਗੈਰ-ਸਮਾਜਿਕ ਗਤੀਵਿਧੀ ਸੰਬੰਧੀ ਜਾਣਕਾਰੀ ਮਿਲੇ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਡੀ. ਐੱਸ. ਪੀ. ਪੰਕਜ ਸ਼ਰਮਾ ਵਲੋਂ ਪੁਲਿਸ ਨਾਲ ਸੰਪਰਕ ਕਰਨ ਲਈ ਵੱਖ-ਵੱਖ ਨੰਬਰ ਵੀ ਸਾਂਝੇ ਕੀਤੇ ਗਏ। ਮੀਟਿੰਗ ਦੌਰਾਨ ਦੁਕਾਨਦਾਰਾਂ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਭਾਜਪਾ ਆਗੂ ਕਮਲਜੀਤ ਸਿੰਘ ਰਾਣਾ, ਰਿਟਾ. ਡੀ.ਓ ਛੋਟੂ ਰਾਮ, ਕਪਿਲ ਕ੍ਰਿਪਾਲ, ਹਰਸ਼ ਜਾਂਗੜਾ, ਭਾਜਪਾ ਆਗੂ ਰਜਨੀ ਕੰਡਾ, ਰਾਜਾ ਮਹਾਲੋਂ, ਭਾਜਪਾ ਪ੍ਰਧਾਨ ਵਿਨੋਦ ਚੋਪੜਾ, ਭਾਜਪਾ ਆਗੂ ਅਰਵਿੰਦ ਜੋਸ਼ੀ ਲਾਲੀ, ਕੁਲਵਿੰਦਰ ਸਿੰਘ, ਆਸ਼ੂ ਦਿਗਵਾ, ਅਰੁਣ ਦੁੱਗਲ, ਜਗਦੀਪ ਸਿੰਘ ਪਾਹਵਾ, ਮਨੀਸ਼ ਅਰੋੜਾ, ਮਾਨਵ ਗਾਬਾ, ਵਿਸ਼ਾਲ ਚੋਪੜਾ, ਹਰਸ਼ ਗਾਬਾ, ਅਮਰੀਕ ਸਿੰਘ, ਸ਼ੁਬਮ ਚੱਢਾ, ਰਾਣੀ ਚੌਹਾਨ, ਧੀਰਜ ਸਹਿਜਪਾਲ , ਗੋਰਾ ਮਹਾਲੋਂ, ਰੋਹਨ ਸ਼ਰਨ, ਫਤਹਿ ਸਿੰਘ, ਅੰਕੁਸ਼, ਭੁਪਿੰਦਰ ਸਿੰਘ, ਸੰਦੀਪ ਲਰੋਆ, ਮੱਖਣ ਉੱਪਲ, ਰੋਹਿਤ ਗੋਸਵਾਮੀ, ਸੁਰਿੰਦਰ ਸਿੰਘ, ਗੁਰਚਰਨ ਸਿੰਘ ਸੈਣੀ, ਰਾਜਵੀਰ ਸਿੰਘ, ਸਰਪੰਚ ਜੀਤ ਸਿੰਘ, ਬਿੱਲਾ, ਹਰਪ੍ਰੀਤ ਸਿੰਘ, ਜਤਿਨ ਗਾਬਾ, ਕਰਨ ਸ਼ਰਮਾ, ਸੰਨੀ ਪੋਪਲੀ, ਸਾਗਰ ਸਿੰਘ, ਪ੍ਰਿੰਸ ਗਾਬਾ, ਸਰਬਜੀਤ ਸਿੰਘ, ਜਤਿੰਦਰ ਸਿੰਘ ਮਹਿਮੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਡੈਰਿਕ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਦਾਣਾ ਮੰਡੀ ਬਲਾਚੌਰ ਵਿਖੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਝੋਨੇ ਦੀ ਸਰਕਾਰੀ ਖਰੀਦ ਕਰਵਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।