12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਤਨਾਮ ਸਿੰਘ ਯੂ. ਐਸ. ਏ. ਵਲੋਂ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ-ਪ੍ਰਬੰਧਕ

ਔੜ/ਝਿੰਗੜਾਂ, 11 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਪਿੰਡ ਵਾਸੀਆਂ ਵਲੋਂ ਐਨ. ਆਰ.

ਅਜੀਤ ਡੈਸਕ 12-10-2026
ਔੜ/ਝਿੰਗੜਾਂ, 11 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਪਿੰਡ ਵਾਸੀਆਂ ਵਲੋਂ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਗੱਦੀ ਦੇ ਵਾਰਸ ਮਹਾਰਾਜ ਪ੍ਰੀਤਮ ਦਾਸ ਵਲੋਂ ਚਲਾਈ ਹੋਈ ਪ੍ਰੰਪਰਾ ਅਨੁਸਾਰ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੀ ਤੰਦਰੁਸਤੀ ਵਾਸਤੇ 14 ਅਕਤੂਬਰ ਨੂੰ ਕਰਵਾਏ ਜਾ ਰਹੇ ਭਾਰੀ ਛਿੰਝ ਮੇਲੇ ’ਚ ਪਿੰਡ ਦੇ ਸਮਾਜ ਸੇਵੀ ਤੇ ਗੁਰੂ ਰਵਿਦਾਸ ਸਭਾ ਨਿਊਯਾਰਕ ਯੂ. ਐਸ. ਏ. ਦੇ ਸੀਨੀਅਰ ਵਾਈਸ ਪ੍ਰਧਾਨ ਸਤਨਾਮ ਸਿੰਘ ਰੱਲ੍ਹ ਯੂ. ਐਸ. ਏ. ਪੁੱਤਰ ਸੁਰਜਨ ਰਾਮ ਯੂ. ਐਸ. ਏ. ਦੇ ਪਰਿਵਾਰ ਵਲੋਂ ਆਪਣੀ ਦਸਾਂ ਨਹੂੰਆਂ ਦੀ ਕਿਰਤ ਕਮਾਈ ਨੂੰ ਸਫਲ ਬਣਾਉਂਦੇ ਹੋਏ ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ। ਦਾਨੀ ਸਮਾਜ ਸੇਵੀ ਸਤਨਾਮ ਸਿੰਘ ਰੱਲ੍ਹ ਯੂ. ਐਸ. ਏ. ਵਲੋਂ ਇਸ ਕੀਤੇ ਉਪਰਾਲੇ ਦਾ ਧੰਨਵਾਦ ਕਰਦਿਆਂ ਸੰਤੋਖ ਸਿੰਘ ਗਰੇਵਾਲ ਪ੍ਰਧਾਨ ਸਹਿਕਾਰੀ ਸਭਾ, ਸੁਖਵਿੰਦਰ ਸਿੰਘ ਸ਼ਿੰਦਾ, ਕਾ. ਕੁਲਦੀਪ ਰਾਮ ਝਿੰਗੜ, ਸੁੱਚਾ ਸਿੰਘ ਝਿੰਗੜ ਐਲ. ਆਈ. ਸੀ, ਕਸ਼ਮੀਰ ਸਿੰਘ ਪੱਪੂ, ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ. ਐਸ. ਏ, ਸੁਰਜੀਤ ਸਿੰਘ ਪੱਪੂ, ਤੀਰਥ ਸਿੰਘ ਸ਼ੇਰਗਿੱਲ, ਨਿਰਮਲ ਰਾਮ ਢੰਡਾ ਸੀਨੀਅਰ ਮੀਤ ਪ੍ਰਧਾਨ ਸਹਿਕਾਰੀ ਸਭਾ, ਨਿਰਮਲ ਸਿੰਘ ਮਹਿਮੀ, ਜਸਪਾਲ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਜੈਕਸ਼ਨ, ਸੁਰਜੀਤ ਸਿੰਘ ਬੰਬੇ, ਕ੍ਰਿਸ਼ਨ ਕੁਮਾਰ, ਗੁਰਜੀਤ ਸਿੰਘ, ਗੁਰਪਾਲ ਸਿੰਘ ਸ਼ੇਰਗਿੱਲ, ਅਸ਼ੋਕ ਕੁਮਾਰ, ਗੁਰਦੇਵ ਰਾਮ ਪੰਚ, ਅਵਤਾਰ ਸਿੰਘ ਬਹਿਰੀਨ, ਇੰਸਪੈਕਟਰ ਸੁਰਿੰਦਰ ਪਾਲ ਢੰਡਾ, ਮਹਿੰਦਰ ਪਾਲ ਢੰਡਾ, ਅਮਰਨਾਥ ਮਹਿਮੀ, ਸੋਮ ਨਾਥ, ਮੱਖਣ ਰਾਮ ਮਹਿਮੀ, ਸ਼ਿੰਗਾਰਾ ਰਾਮ ਢੰਡਾ, ਗੁਰਪਾਲ ਸਿੰਘ ਸ਼ੇਰਗਿੱਲ, ਮਲਕੀਤ ਸਿੰਘ ਲਾਲੀ ਆਦਿ ਸਾਥੀਆਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਪਰਿਵਾਰ ਵਲੋਂ ਪਿੰਡ ਤੇ ਇਲਾਕੇ ਦੇ ਲੋਕਾਂ ਦੀ ਸਹੂਲਤ ਵਾਸਤੇ ਐਂਬੂਲੈਂਸ ਦਿੱਤੀ ਗਈ ਹੈ। ਇਸ ਮੌਕੇ ਅੰਮ੍ਰਿਤ ਪਾਲ ਸਿੰਘ, ਲਖਵਿੰਦਰ ਸਿੰਘ ਬਿੰਦੂ, ਬਲਵੀਰ ਰਾਮ ਢੰਡਾ, ਦਲਜੀਤ ਸਿੰਘ ਢੰਡਾ, ਬਲਜਿੰਦਰ ਸਿੰਘ ਢੰਡਾ, ਚਰਨਜੀਤ ਸਿੰਘ, ਸੋਮ ਨਾਥ, ਜਸਵੀਰ ਸਿੰਘ ਥਿੰਦ, ਪ੍ਰਗਣ ਰਾਮ, ਬਲਵੀਰ ਸਿੰਘ ਫੌਜੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਰੂਪ ਲਾਲ ਚੇਤਾ ਦੀ ਅਗਵਾਈ ’ਚ ਚੰਡੀਗੜ੍ਹ ਲਈ ਕਾਫਲਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।