ਰਾਹੋਂ ’ਚ ਰਾਮਲੀਲਾ ਦੀ ਧੂਮਧਾਮ ਨਾਲ ਸ਼ੁਰੂਆਤ
ਰਾਹੋਂ, 12 ਅਕਤੂਬਰ (ਉਂਕਾਰ ਸਿੰਘ ਰਾਠੋਰ)-ਦੁਸਹਿਰਾ ਉਤਸਵ ਨੂੰ ਲੈ ਕੇ ਰਾਹੋਂ ਸ਼ਹਿਰ ਵਿਚ ਧਾਰਮਿਕ ਰੌਣਕਾਂ ਸ਼ੁਰੂ ਹੋ ਗਈਆਂ ਹਨ। ਇਸੇ ਲੜੀ ਤਹਿਤ ਰਘੂਨਾਥ ਮੰਦਰ ਨੇੜੇ ਦਿੱਲੀ ਗੇਟ, ਰਾਹੋਂ ਵਿਖੇ ਰਾਮਲੀਲਾ ਦੀ ਸ਼ਾਨਦਾਰ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਅਤੇ ਜਥੇਦਾਰ ਬਹਾਦੁਰ ਸਿੰਘ ਭਾਰਟਾ ਅਤੇ ਸਮੂਹ ਦੁਸਹਿਰਾ ਕਮੇਟੀ ਵਲੋਂ ਰਿਬਨ ਕੱਟ ਕੇ ਕੀਤੀ ਗਈ।
ਰਾਹੋਂ, 12 ਅਕਤੂਬਰ (ਉਂਕਾਰ ਸਿੰਘ ਰਾਠੋਰ)-ਦੁਸਹਿਰਾ ਉਤਸਵ ਨੂੰ ਲੈ ਕੇ ਰਾਹੋਂ ਸ਼ਹਿਰ ਵਿਚ ਧਾਰਮਿਕ ਰੌਣਕਾਂ ਸ਼ੁਰੂ ਹੋ ਗਈਆਂ ਹਨ। ਇਸੇ ਲੜੀ ਤਹਿਤ ਰਘੂਨਾਥ ਮੰਦਰ ਨੇੜੇ ਦਿੱਲੀ ਗੇਟ, ਰਾਹੋਂ ਵਿਖੇ ਰਾਮਲੀਲਾ ਦੀ ਸ਼ਾਨਦਾਰ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਅਤੇ ਜਥੇਦਾਰ ਬਹਾਦੁਰ ਸਿੰਘ ਭਾਰਟਾ ਅਤੇ ਸਮੂਹ ਦੁਸਹਿਰਾ ਕਮੇਟੀ ਵਲੋਂ ਰਿਬਨ ਕੱਟ ਕੇ ਕੀਤੀ ਗਈ। ਰਾਮਲੀਲਾ ਦੇ ਮੰਚਨ ਰਾਹੀਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸੰਬੰਧਤ ਪ੍ਰਸੰਗਾਂ ਨੂੰ ਜੀਵੰਤ ਕੀਤਾ ਜਾਵੇਗਾ। ਦੁਸਹਿਰਾ ਉਤਸਵ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਵਲੋ ਦੱਸਿਆ ਗਿਆ ਕਿ 20 ਅਕਤੂਬਰ ਨੂੰ ਰਾਹੋਂ ਦੇ ਦੁਸਹਿਰਾ ਗਰਾਊਂਡ ਵਿਖੇ ਦੁਸਹਿਰਾ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਕਬੱਡੀ ਦੇ ਟੂਰਨਾਮੈਂਟ ਵੀ ਕਰਵਾਏ ਜਾਣਗੇ। ਇਸ ਮੌਕੇ ਡਾ. ਕਮਲਜੀਤ ਸਾਬਕਾ ਚੇਅਰਮੈਨ, ਕੌਂਸਲਰ ਦਵਿੰਦਰ ਜਾਂਗੜਾ, ਯੂਥ ਪ੍ਰਧਾਨ ਲੱਕੀ ਲੱਧੜ, ਬਲਵਿੰਦਰ ਸਿੰਘ ਮੀਡੀਆ ਇੰਚਾਰਜ, ਪ੍ਰਧਾਨ ਧਰਮਵੀਰ ਚੋਪੜਾ, ਲਲਤੀਸ਼ ਚੋਪੜਾ, ਕਨਵ ਚੋਪੜਾ, ਸ਼ੇਰਾ ਮਹਾਲੋਂ, ਸ਼ੇਰ ਸਿੰਘ ਰਾਠੋਰ, ਰਜਿੰਦਰ ਕੁਮਾਰ ਟੋਨੀ ਬਲਾਕ ਪ੍ਰਧਾਨ, ਸੁਭਾਸ਼ ਚੰਦਰ, ਹਰਸ਼ ਜੋਸ਼ੀ, ਮਨਦੀਪ ਰਾਣਾ, ਬੰਟੀ ਗਾਬਾ, ਅਸ਼ੋਕ ਕੁਮਾਰ, ਡਾ. ਸੁਨੀਲ ਸੱਭਰਵਾਲ, ਵਿਸ਼ਾਲ ਜੋਸ਼ੀ, ਸਤੀਸ਼ ਚੋਪੜਾ, ਵਿੱਕੀ ਸ਼ਰਮਾ, ਅਸ਼ੋਕ ਸ਼ਰਮਾ, ਵਿਕਾਸ ਕ੍ਰਿਸ਼ਨ, ਭੀਮ ਰਾਓ, ਅਮਰਜੀਤ ਸਿੰਘ ਹੁੰਦਲ, ਰੋਹਿਤ ਸ਼ਰਮਾ, ਸਨੀ ਕੁਮਾਰ, ਪੰਡਿਤ ਪਰਮੋਦ, ਏਵਨ ਕੁਮਾਰ, ਮਨਰਾਜ ਸਿੰਘ ਤੇ ਹੋਰ ਹਾਜ਼ਰ ਸਨ।