14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜੰਡਿਆਲੀ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਬਹਿਰਾਮ, 13 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗ੍ਰਾਮ ਪੰਚਾਇਤ ਜੰਡਿਆਲੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਥਿੰਦ ਅੱਖਾਂ ਦੇ ਹਸਪਤਾਲ ਦੇ ਡਾਕਟਰਾਂ ਦੇ ਸਹਿਯੋਗ ਨਾਲ ਜਾਂਚ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਕਮਲਜੀਤ ਬੰਗਾ ਪ੍ਰਧਾਨ ਜ਼ਿਲ੍ਹਾ ਕਿਸਾਨ ਕਾਂਗਰਸ ਸ਼ਹੀਦ ਭਗਤ ਨਗਰ, ਜਨਰਲ ਸਕੱਤਰ ਐਸ.

ਅਜੀਤ ਡੈਸਕ 14-10-2026
ਬਹਿਰਾਮ, 13 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗ੍ਰਾਮ ਪੰਚਾਇਤ ਜੰਡਿਆਲੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਥਿੰਦ ਅੱਖਾਂ ਦੇ ਹਸਪਤਾਲ ਦੇ ਡਾਕਟਰਾਂ ਦੇ ਸਹਿਯੋਗ ਨਾਲ ਜਾਂਚ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਕਮਲਜੀਤ ਬੰਗਾ ਪ੍ਰਧਾਨ ਜ਼ਿਲ੍ਹਾ ਕਿਸਾਨ ਕਾਂਗਰਸ ਸ਼ਹੀਦ ਭਗਤ ਨਗਰ, ਜਨਰਲ ਸਕੱਤਰ ਐਸ. ਸੀ . ਵਿੰਗ ਪੰਜਾਬ ਨੇ ਕੀਤਾ। ਕੈਂਪ ਵਿਚ ਤਕਰੀਬਨ 125 ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਆਪ੍ਰੇਸ਼ਨ ਕਰਾਉਣ ਵਾਲੇ ਮਰੀਜ਼ਾਂ ਦੇ ਥਿੰਦ ਹਸਪਤਾਲ ਵਿਚ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ। ਡਾਕਟਰਾਂ ਦੀ ਟੀਮ ਵਿਚ ਗੁਰਪ੍ਰੀਤ ਸਿੰਘ ਸਟਾਫ਼ ਮੈਂਬਰ ਸੁਸ਼ਮਿਤਰਾ ਪਾਲ, ਮਨਪ੍ਰੀਤ ਕੌਰ ਸ਼ੇਲਾਨੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਰਪੰਚ ਸੁਰਿੰਦਰ ਪਾਲ, ਰੇਸ਼ਮ ਰਾਏ, ਅਨਿਲ ਕੁਮਾਰ ਲੱਕੀ, ਵਿਦਿਆ ਦੇਵੀ ਸਾਰੇ ਪੰਚ, ਪ੍ਰੇਮ ਚੰਦ, ਲੈਂਬਰ ਰਾਮ, ਰਾਜ ਕਪੂਰ, ਸੁਰਜੀਤ ਸਿੰਘ ਮੇਹਲੀ, ਸਰਬਣ ਰਾਮ ਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਮਹੰਤ ਸੱਤਿਆਵਰਤਾ ਨੰਦ ਗਿਰੀ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ ਸੜੋਆ ਮੰਡੀ ’ਚ ਝੋਨੇ ਦੀ ਚੁਕਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।