14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬ ਸਰਕਾਰ ਆਏ ਦਿਨ ਹੁੰਦੀ ਠਾਹ ਠਾਹ ਰੋਕਣ ’ਚ ਫੇਲ੍ਹ-ਕਾ. ਨੂਰਪੁਰੀ

ਬੰਗਾ, 13 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜਿਕ ਐਕਟੀਵਿਸਟ ਪਰਮਿੰਦਰ ਸਿੰਘ ਝੋਟਾ ਨੂੰ ਚਿੱਟੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਘਟਨਾ ਨੇ ਪੰਜਾਬ ਸਰਕਾਰ ਦਾ ਚਿਹਰਾ ਮੁਹਰਾ ਨੰਗਾ ਕਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਪ੍ਰਚਾਰ ਤੇ ਖਜ਼ਾਨੇ ਦਾ ਕਰੋੜਾਂ ਰੁਪੱਇਆ ਫੂਕ ਦੇਣ ਵਾਲੇ ਭਗਵੰਤ ਮਾਨ ਨੂੰ ਅਕਸਰ ਸ਼ੀਸ਼ਾ ਵਿਖਾਉਂਦੀਆਂ ਹਨ।

ਅਜੀਤ ਡੈਸਕ 14-10-2026
ਬੰਗਾ, 13 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜਿਕ ਐਕਟੀਵਿਸਟ ਪਰਮਿੰਦਰ ਸਿੰਘ ਝੋਟਾ ਨੂੰ ਚਿੱਟੇ ਦਿਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਘਟਨਾ ਨੇ ਪੰਜਾਬ ਸਰਕਾਰ ਦਾ ਚਿਹਰਾ ਮੁਹਰਾ ਨੰਗਾ ਕਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਪ੍ਰਚਾਰ ਤੇ ਖਜ਼ਾਨੇ ਦਾ ਕਰੋੜਾਂ ਰੁਪੱਇਆ ਫੂਕ ਦੇਣ ਵਾਲੇ ਭਗਵੰਤ ਮਾਨ ਨੂੰ ਅਕਸਰ ਸ਼ੀਸ਼ਾ ਵਿਖਾਉਂਦੀਆਂ ਹਨ। ਸੀ. ਪੀ. ਆਈ. ਐੱਮ. ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਆਖਿਆ ਕਿ ਬੀਬੀਆਂ ਨੂੰ ਪੈਸੇ ਪਾ ਕੇ ਟੂੰ ਟੂੰ ਦਾ ਪ੍ਰਚਾਰ ਇਸ ਕਦਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਮੁੱਖ ਮੰਤਰੀ ਪੰਜਾਬ ਇਹ ਪੈਸੇ ਆਪਣੀ ਜੇਬ ਵਿਚੋ ਦੇ ਰਹੇ ਹੋਣ। ਕਰਜ਼ੇ ਚੁੱਕ ਚੁੱਕ ਕੇ ਤੇ ਸਰਕਾਰੀ ਪ੍ਰਾਪਰਟੀ ਵੇਚ ਕੇ ਅੰਨ੍ਹੇ ਵਾਹ ਲੁੱਟ ਮਚਾ ਰਹੀ ਮਾਨ ਸਰਕਾਰ ਆਪਣਾ ਕੋਈ ਵੀ ਵਾਇਦਾ ਲਾਗੂ ਕਰਨ ਵਿਚ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ। ਪੰਜਾਬ ਵਿਚ ਆਏ ਦਿਨ ਹੁੰਦੀ ਠਾਹ ਠਾਹ ਨੇ ਆਮ ਲੋਕਾਂ ਦੀ ਜਿਉਣਾ ਮੁਹਾਲ ਕੀਤਾ ਹੋਇਆ ਹੈ। ਪੰਜਾਬ ਦੇ ਹਰ ਖੇਤਰ ਦੇ ਮੁਲਾਜ਼ਮ ਸੜਕਾਂ ’ਤੇ ਹਨ ਉਨ੍ਹਾਂ ਨਾਲ ਮੀਟਿੰਗਾਂ ਵਿਚ ਵਾਅਦੇ ਕਰ ਦੇਣ ਦੇ ਬਾਵਜੂਦ ਵੀ ਸਰਕਾਰ ਕੁੱਝ ਵੀ ਲਾਗੂ ਨਹੀਂ ਕਰ ਰਹੀ। ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਆਖਿਆ ਕਿ ਕੁਲ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇਸ਼ ਭਰ ਵਿਚ ਮੋਦੀ ਸਰਕਾਰ ਦੇ ਦਮਨ ਖ਼ਿਲਾਫ਼ ਸੰਘਰਸ਼ਸੀਲ ਹੈ। ਪਿੰਡ-ਪਿੰਡ ਸ਼ਹਿਰ-ਸ਼ਹਿਰ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲਾਮਬੰਦ ਕਰੇਗੀ।
ਪਿਛਲੀ ਖ਼ਬਰ ਜਸਮੀਤ ਸਿੰਘ ਅਭੀ ਨਾਰੰਗ ਨੂੰ ਅਕਾਲੀ ਦਲ (ਬ) ਦੇ ਟਰੇਡ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਗੁਰਪ੍ਰੀਤ ਗੁੱਜਰ ਨੇ ਦਿੱਤੀ... ਅਗਲੀ ਖ਼ਬਰ ਚੰਡੀਗੜ੍ਹ ਵਿਖੇ ਅਜੇ ਮੰਗੂਪੁਰ ਵਲੋਂ ਰਾਜਾ ਵੜਿੰਗ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।