18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬਰਸੀ ’ਤੇ ਵਿਸ਼ੇਸ਼-ਡਾ. ਉਜਾਗਰ ਸਿੰਘ ਸੂਰੀ

ਬਲਾਚੌਰ-ਸੂਰੀ ਹਸਪਤਾਲ ਬਲਾਚੌਰ ਦੇ ਬਾਨੀ, ਲੋੜਵੰਦ ਮਰੀਜ਼ਾਂ ਦੇ ਮਸੀਹਾ ਡਾ. ਉਜਾਗਰ ਸਿੰਘ ਸੂਰੀ ਦਾ ਜਨਮ ਪਿੰਡ ਲੋਹਟ ਵਿਖੇ 8 ਫਰਵਰੀ 1957 ਨੂੰ ਪਿਤਾ ਸ.

ਅਜੀਤ ਡੈਸਕ 18-10-2026
ਬਲਾਚੌਰ-ਸੂਰੀ ਹਸਪਤਾਲ ਬਲਾਚੌਰ ਦੇ ਬਾਨੀ, ਲੋੜਵੰਦ ਮਰੀਜ਼ਾਂ ਦੇ ਮਸੀਹਾ ਡਾ. ਉਜਾਗਰ ਸਿੰਘ ਸੂਰੀ ਦਾ ਜਨਮ ਪਿੰਡ ਲੋਹਟ ਵਿਖੇ 8 ਫਰਵਰੀ 1957 ਨੂੰ ਪਿਤਾ ਸ. ਤਰਸੇਮ ਸਿੰਘ ਸੂਰੀ ਦੇ ਘਰ ਮਾਤਾ ਬੀਬੀ ਕੁਲਵੰਤ ਕੌਰ ਸੂਰੀ ਦੀ ਉਦਰ ਤੋਂ ਹੋਇਆ। ਖਾਲਸਾ ਸਕੂਲ ਮਹਿੰਦੀਪੁਰ (ਬਲਾਚੌਰ) ਤੋਂ ਮੈਟ੍ਰਿਕ ਦੀ ਪੜ੍ਹਾਈ ਕਰਨ ਉਪਰੰਤ ਹੁਸ਼ਿਆਰਪੁਰ ਦੇ ਇਕ ਨਾਮੀ ਡਾਕਟਰ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਆਪਣੇ ਜੱਦੀ ਪਿੰਡ ਵਿਖੇ ਪ੍ਰੈਕਟਿਸ ਸ਼ੁਰੂ ਕੀਤੀ। ਉਪਰੰਤ ਬਲਾਚੌਰ ਦੇ ਭੱਦੀ ਰੋਡ ’ਤੇ ਸੂਰੀ ਕਲੀਨਿਕ ਦੀ ਸਥਾਪਨਾ ਕੀਤੀ, ਉਨ੍ਹਾਂ ਦਾ ਵਿਆਹ ਨਰਿੰਦਰਜੀਤ ਕੌਰ ਨਾਲ ਹੋਇਆ ਜਿਹੜੇ ਕਿ ਪਿੰਡ ਲੋਹਟਾਂ ਦੇ ਸਰਪੰਚ ਵੀ ਹਨ। ਆਪ ਦਾ ਵੱਡਾ ਪੁੱਤਰ ਅਮਨਦੀਪ ਸਿੰਘ ਸੂਰੀ ਪਰਿਵਾਰ ਸਮੇਤ ਅਮਰੀਕਾ ਵਿਚ ਸੈਟਲ ਹੈ ਅਤੇ ਛੋਟਾ ਪੁੱਤਰ ਡਾ. ਭੂਪਿੰਦਰਜੀਤ ਸਿੰਘ ਸੂਰੀ ਤੇ ਨੂੰਹ ਡਾ. ਅਮਨਦੀਪ ਕੌਰ ਸੂਰੀ ਨੂੰ ਸ਼ਪਸ਼ੈਲਿਸਟ ਡਾਕਟਰ ਬਣਾਇਆ, ਜਿਨ੍ਹਾਂ ਨੇ ਆਪਣੇ ਪਿਤਾ ਦੀ ਰਹਿਨੁਮਾਈ ਹੇਠ ਸੂਰੀ ਕਲੀਨਿਕ ਨੂੰ ਸੂਰੀ ਸੁਪਰਸ਼ਪੈਸ਼ਲਿਟੀ ਹਸਪਤਾਲ ਬਣਾ ਕੇ ਵੱਡੇ-ਵੱਡੇ ਸ਼ਹਿਰਾਂ ਵਰਗੀਆਂ ਸਿਹਤ ਸਹੂਲਤਾਂ ਦੀ ਸ਼ੁਰੂਆਤ ਬਲਾਚੌਰ ਵਿਖੇ ਕਰ ਦਿੱਤੀ। ਡਾ. ਉਜਾਗਰ ਸਿੰਘ ਸੂਰੀ ਜਿਹੜੇ ਲੋੜਵੰਦ ਲੋਕਾਂ ਦੇ ਮਸੀਹਾ ਬਣੇ। ਡਾ. ਸੂਰੀ ਇਕ ਸੰਸਥਾ ਸਨ ਕਿਉਂਕਿ ਉਨ੍ਹਾਂ ਨੇ ਸੈਂਕੜੇ ਲੋਕਾਂ ਨੇ ਡਾਕਟਰੀ ਕਿੱਤੇ ਨਾਲ ਜੋੜਿਆ। ਆਪ 17 ਅਕਤੂਬਰ ਨੂੰ ਸਦੀਵੀ ਵਿਛੋੜਾ ਦੇ ਗਏ ਅਤੇ 18 ਅਕਤੂਬਰ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਵਿਖੇ ਪਾਠ ਦੇ ਭੋਗ ਪਾਏ ਜਾ ਰਹੇ ਹਨ, ਉਥੇ ਨਾਲ ਹੀ ਮੁਫਤ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ। - ਦੀਦਾਰ ਸਿੰਘ ਬਲਾਚੌਰੀਆ
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਵਿਸ਼ਵ ਵਿਦਿਆਰਥੀ ਦਿਵਸ ਮੌਕੇ ਵੱਖ-ਵੱਖ ਥਾਈਂ ਸੈਮੀਨਾਰ ਅਗਲੀ ਖ਼ਬਰ ਪਿੰਡ ਨਿੱਘੀ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।