ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਨੇ ਕੀਤਾ ਦੁੱਖ ਸਾਂਝਾ
ਸੜੋਆ, 21 ਅਕਤੂਬਰ (ਹਰਮੇਲ ਸਹੂੰਗੜਾ) - ਚੌਧਰੀ ਦਰਸ਼ਨ ਲਾਲ ਸਾਬਕਾ ਵਿਧਾਇਕ ਬਲਾਚੌਰ ਨੇ ਸੜੋਆ ਵਿਖੇ ਸਮਾਜ ਸੇਵੀ ਪੰਡਤ ਜੀਵਨ ਕੁਮਾਰ ਬਿੱਲੂ ਦੀ ਮਾਤਾ ਕਮਲਾ ਦੇਵੀ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਹਨਾਂ ਕਿਹਾ ਜੋ ਇਨਸਾਨ ਧਰਤੀ ’ਤੇ ਆਇਆ ਹੈ ਉਸ ਨੇ ਇੱਕ ਦਿਨ ਜਾਣਾ ਹੀ ਹੈ।
ਅਜੀਤ ਡੈਸਕ
22-10-2026