23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਰਾਜ ਮਾਰਗ ਦੇ ਕਿਨਾਰੇ ਦੀ ਟੁੱਟੀ ਪੁਲੀ ਬਣ ਸਕਦੀ ਕਿਸੇ ਵੱਡੇ ਹਾਦਸੇ ਦਾ ਕਾਰਨ

ਮਜਾਰੀ/ਸਾਹਿਬਾ, 22 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜ੍ਹਸ਼ੰਕਰ ਰਾਜ ਮਾਰਗ ’ਤੇ ਖਾਲਸਾ ਹਾਈ ਸਕੂਲ ਮਜਾਰੀ ਦੇ ਲਾਗੇ ਸੜਕ ਦੀ ਇਕ ਪਾਸੇ ਦੀ ਟੁੱਟੀ ਹੋਈ ਪੁੱਲੀ ਦੀ ਕੰਧ ਜੋ ਬਿਲਕੁਲ ਸੜਕ ਦੇ ਬਰਾਬਰ ਹੋ ਚੁੱਕੀ ਹੈ, ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ। ਇਸ ਪੁੱਲੀ ਦਾ ਲਹਿੰਦੇ ਪਾਸੇ ਦਾ ਇਕ ਕਿਨਾਰਾ ਸੜਕ ਦੇ ਬਿਲਕੁੱਲ ਨਾਲ ਬਣਿਆ ਹੋਣ ਕਰਕੇ ਪਹਿਲਾਂ ਹੀ ਵਾਹਨ ਵੱਜ ਕੇ ਟੁੱਟ ਚੁੱਕਿਆ ਹੈ।

ਅਜੀਤ ਡੈਸਕ 23-10-2026
ਮਜਾਰੀ/ਸਾਹਿਬਾ, 22 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਬਲਾਚੌਰ-ਗੜ੍ਹਸ਼ੰਕਰ ਰਾਜ ਮਾਰਗ ’ਤੇ ਖਾਲਸਾ ਹਾਈ ਸਕੂਲ ਮਜਾਰੀ ਦੇ ਲਾਗੇ ਸੜਕ ਦੀ ਇਕ ਪਾਸੇ ਦੀ ਟੁੱਟੀ ਹੋਈ ਪੁੱਲੀ ਦੀ ਕੰਧ ਜੋ ਬਿਲਕੁਲ ਸੜਕ ਦੇ ਬਰਾਬਰ ਹੋ ਚੁੱਕੀ ਹੈ, ਕਿਸੇ ਵੇਲੇ ਵੀ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ। ਇਸ ਪੁੱਲੀ ਦਾ ਲਹਿੰਦੇ ਪਾਸੇ ਦਾ ਇਕ ਕਿਨਾਰਾ ਸੜਕ ਦੇ ਬਿਲਕੁੱਲ ਨਾਲ ਬਣਿਆ ਹੋਣ ਕਰਕੇ ਪਹਿਲਾਂ ਹੀ ਵਾਹਨ ਵੱਜ ਕੇ ਟੁੱਟ ਚੁੱਕਿਆ ਹੈ। ਇਥੇ ਕਈ ਵਾਹਨ ਹਾਦਸਾਗ੍ਰਸਤ ਹੋ ਚੁੱਕੇ ਹਨ। ਇਕ ਬੰਦੇ ਦੀ ਮੌਤ ਵੀ ਹੋ ਚੁੱਕੀ ਹੈ। ਸੜਕ ਦਾ ਬਰਮ ਘਾਹ ਫੂਸ ਤੇ ਨੜ੍ਹਿਆਂ ਨਾਲ ਭਰਿਆ ਹੋਣ ਕਰਕੇ ਇਸ ਟੁੱਟੀ ਪੁੱਲੀ ਦਾ ਦੂਰ ਤੋਂ ਪਤਾ ਹੀ ਨਹੀ ਚੱਲਦਾ, ਨਾ ਹੀ ਇਸ ’ਤੇ ਕੋਈ ਸਾਇਨ ਬੋਰਡ ਲੱਗਾ ਹੋਇਆ ਜੋ ਇਸ ਨੂੰ ਦੂਰ ਤੋਂ ਦਰਸਾ ਸਕੇ। ਇਸ ਮਾਰਗ ’ਤੇ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਇਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਮਾਰਗ ’ਤੇ ਰੁੜਕੀ ਕਲਾਂ ਲਾਗੇ ਵੀ ਸੜਕ ਦੇ ਕਿਨਾਰੇ ਦੀਆਂ ਪੁੱਲੀਆਂ ਵਾਹਨਾਂ ਦੇ ਟਕਰਾਉਣ ਨਾਲ ਟੁੱਟ ਚੁੱਕੀਆਂ ਹਨ। ਇਨ੍ਹਾਂ ਟੁੱਟੀਆਂ ਪੁੱਲੀਆਂ ਵੱਲ ਪ੍ਰਸ਼ਾਸਨ ਵਲੋਂ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਨ੍ਹਾਂ ਟੁੱਟੀਆਂ ਪੁੱਲੀਆਂ ਦੀਆਂ ਕੰਧਾਂ ਬਣਾ ਕੇ ਸਾਈਨ ਬੋਰਡ ਲਗਾਏ ਜਾਣ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਰ-ਸੰਗੀਤ ਵਲੋਂ ਭਰੋਮਜਾਰਾ ’ਚ ਸਮਾਗਮ ਕਰਾਇਆ ਅਗਲੀ ਖ਼ਬਰ ਹਫਤਾਵਾਰੀ ਸਤਿਸੰਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।