ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਰ-ਸੰਗੀਤ ਵਲੋਂ ਭਰੋਮਜਾਰਾ ’ਚ ਸਮਾਗਮ ਕਰਾਇਆ
ਬਹਿਰਾਮ, 22 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਰ-ਸੰਗੀਤ ਦੋਆਬਾ ਵਲੋਂ 7ਵਾਂ ਮਹੀਨਾਵਾਰ ਸਮਾਗਮ ਸਾਈਂ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਗ੍ਰਹਿ ਭਰੋਮਜਾਰਾ ਵਿਖੇ ਕਰਵਾਇਆ, ਜਿਥੇ ਨਾਮਵਰ ਕਲਾਕਾਰ ਰਾਜ ਦਦਰਾਲ ਪ੍ਰਧਾਨ ਸੁਰ-ਸੰਗੀਤ ਸੰਸਥਾ ਦੁਆਬਾ, ਰਮੇਸ਼ ਚੌਹਾਨ, ਜਗਦੀਸ਼ ਜਾਡਲਾ, ਹਰਦੀਪ ਦੀਪਾ, ਦਵਿੰਦਰ ਰੂਹੀ, ਆਰ. ਡੀ ਸਾਗਰ, ਅਮਰੀਕ ਜੱਸਲ, ਵਿਜੈ ਜਾਡਲਾ, ਜੱਸੀ ਨਿਗਾਹ, ਦਵਿੰਦਰ ਬੀਸਲਾ, ਰਾਣੀ ਅਰਮਾਨ, ਮੱਖਣ ਬਖਲੌਰ, ਕ੍ਰਿਸ਼ਨ ਹੀਉਂ, ਲੱਕੀ ਮਹਿਰਾ, ਵਿਜੇ ਗੁਣਾਚੌਰ, ਸੱਤਪਾਲ ਖਾਨਪੁਰੀ, ਕੇਬੀ ਕਮਲ, ਮਿਸਟਰ ਪੌਲ ਅੱਟੀ, ਕਮੇਡੀ ਕਲਾਕਾਰ ਸਿਕੰਦਰ ਸ਼ੀਹਮਾਰ ਕਲਾਕਾਰਾ ਨੇ ਗੁਰੂ ਰਵਿਦਾਸ ਦੇ ਧਾਰਮਿਕ ਗੀਤਾਂ ਨਾਲ ਹਾਜ਼ਰੀਆਂ ਲਗਾਈਆਂ।
ਬਹਿਰਾਮ, 22 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਰ-ਸੰਗੀਤ ਦੋਆਬਾ ਵਲੋਂ 7ਵਾਂ ਮਹੀਨਾਵਾਰ ਸਮਾਗਮ ਸਾਈਂ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਗ੍ਰਹਿ ਭਰੋਮਜਾਰਾ ਵਿਖੇ ਕਰਵਾਇਆ, ਜਿਥੇ ਨਾਮਵਰ ਕਲਾਕਾਰ ਰਾਜ ਦਦਰਾਲ ਪ੍ਰਧਾਨ ਸੁਰ-ਸੰਗੀਤ ਸੰਸਥਾ ਦੁਆਬਾ, ਰਮੇਸ਼ ਚੌਹਾਨ, ਜਗਦੀਸ਼ ਜਾਡਲਾ, ਹਰਦੀਪ ਦੀਪਾ, ਦਵਿੰਦਰ ਰੂਹੀ, ਆਰ.ਡੀ ਸਾਗਰ, ਅਮਰੀਕ ਜੱਸਲ, ਵਿਜੈ ਜਾਡਲਾ, ਜੱਸੀ ਨਿਗਾਹ, ਦਵਿੰਦਰ ਬੀਸਲਾ, ਰਾਣੀ ਅਰਮਾਨ, ਮੱਖਣ ਬਖਲੌਰ, ਕ੍ਰਿਸ਼ਨ ਹੀਉਂ, ਲੱਕੀ ਮਹਿਰਾ, ਵਿਜੇ ਗੁਣਾਚੌਰ, ਸੱਤਪਾਲ ਖਾਨਪੁਰੀ, ਕੇਬੀ ਕਮਲ, ਮਿਸਟਰ ਪੌਲ ਅੱਟੀ, ਕਮੇਡੀ ਕਲਾਕਾਰ ਸਿਕੰਦਰ ਸ਼ੀਹਮਾਰ ਕਲਾਕਾਰਾ ਨੇ ਗੁਰੂ ਰਵਿਦਾਸ ਦੇ ਧਾਰਮਿਕ ਗੀਤਾਂ ਨਾਲ ਹਾਜ਼ਰੀਆਂ ਲਗਾਈਆਂ। ਸਾਈਂ ਪੱਪਲ ਸ਼ਾਹ ਭਰੋਮਜਾਰਾ ਨੇ ਜਿਥੇ ਸਾਰੇ ਕਲਾਕਾਰਾਂ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਸਾਰੇ ਕਲਾਕਾਰਾਂ ਨੂੰ ਸਿਰੋਪਾਓ ਤੇ ਤਗਮਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮਿਸ਼ਨਰੀ ਗੀਤਕਾਰ ਸੱਤਪਾਲ ਸਾਹਲੋਂ, ਚੰਨਣ ਰਾਮ ਬੰਗੜ, ਮਲਕੀਤ ਮੰਢਾਲੀ, ਹਰਮੇਸ਼ ਮਜਾਰੀ, ਮੋਹਣ ਲਾਲ, ਸੋਹਣ ਲਾਲ, ਮਹਿੰਦਰ ਪਾਲ, ਸੁਰਿੰਦਰ ਪਾਲ, ਸਤਨਾਮ ਜੌਹਲ, ਕੁਲਵੀਰ ਰਾਮ ਆਦਿ ਸੰਗਤਾ ਹਾਜ਼ਰ ਸਨ।