26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਸੁੱਜੋਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ

ਪੱਲੀ ਝਿੱਕੀ, 25 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਨਾਭ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਸੁੱਜੋ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਹ ਨਗਰ ਕੀਰਤਨ ਪ੍ਰਧਾਨ ਬਲਵੀਰ ਸਿੰਘ ਯੂ.

ਅਜੀਤ ਡੈਸਕ 26-10-2026
ਪੱਲੀ ਝਿੱਕੀ, 25 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਨਾਭ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਸੁੱਜੋ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਇਹ ਨਗਰ ਕੀਰਤਨ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਤਰਸੇਮ ਸਿੰਘ ਕੈਨੇਡਾ, ਵਾਈਸ ਪ੍ਰਧਾਨ ਤਰਨਜੀਤ ਸਿੰਘ ਸਾਬਕਾ ਸਰਪੰਚ, ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਅਸਥਾਨ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਕੀਤੇ ਗਏ। ਇਸ ਦੌਰਾਨ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਿਆਂ ਵੱਖ-ਵੱਖ ਪੰਡਾਲਾਂ ਤੋਂ ਹੁੰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸਮਾਪਤ ਹੋਇਆ। ਇਸ ਦੌਰਾਨ ਪਿੰਡ ਦੇ ਦਾਨੀ ਸੱਜਣਾਂ ਵੱਲੋਂ ਵੱਖ-ਵਖ ਪੰਡਾਲਾਂ ’ਤੇ ਚਾਹ ਪਕੌੜੇ ਫਲ ਫਰੂਟ ਅਤੇ ਕਈ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ ਅਤੇ ਇਸ ਦੌਰਾਨ ਰਾਗੀ ਜਥੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸੰਗਤਾਂ ਨੇ ਗੁਰਬਾਣੀ ਦੇ ਸਿਮਰਨ ਕਰਦਿਆਂ ਹਾਜ਼ਰੀ ਲਗਵਾਈ। ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਤਰਸੇਮ ਸਿੰਘ ਕੈਨੇਡਾ, ਅੰਮ੍ਰਿਤ ਪਾਲ ਕੌਰ ਸਰਪੰਚ, ਸਾਬਕਾ ਸਰਪੰਚ ਤਰਨਜੀਤ ਸਿੰਘ ਵਾਈਸ ਪ੍ਰਧਾਨ, ਗੁਰਦੇਵ ਸਿੰਘ ਚੌਹੜ ਵਾਈਸ ਪ੍ਰਧਾਨ, ਸਰਬਜੀਤ ਸਿੰਘ 14 ਹਜ਼ਾਰੀ ਬੇਦੀ ਦਲ ਅਖਾੜਾ ਸੁੱਜੋਂ, ਜੀਤ ਸਿੰਘ ਸੁੱਖਾ, ਹਰਪਾਲ ਸਿੰਘ ਸੁੱਖਾ, ਚਰਨ ਸਿੰਘ ਸੁੱਖਾ, ਸੈਕਟਰੀ ਪਰਮਜੀਤ ਸਿੰਘ ਦਾਨੀ, ਪ੍ਰਵੀਨ ਕੁਮਾਰ ਪੰਜਾਬ ਪੁਲਿਸ, ਜੀਵਨ ਸਿੰਘ ਯੂ. ਐਸ. ਏ., ਸੁਖਜਿੰਦਰ ਸਿੰਘ ਯੂ. ਐਸ. ਏ., ਸਤਨਾਮ ਸਿੰਘ, ਨਰੇਸ਼ ਕੁਮਾਰ ਪੰਜਾਬ ਪੁਲਿਸ, ਰੇਸ਼ਮ ਸਿੰਘ ਬੈਰਾਗੀ, ਸਤਨਾਮ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ ਸਾਬਕਾ ਪ੍ਰਧਾਨ, ਸੁੱਖਪ੍ਰੀਤ ਸਿੰਘ, ਅਮਰੀਕ ਸਿੰਘ ਢੇਸੀ, ਸਰੂਪ ਸਿੰਘ ਕੈਨੇਡਾ, ਸੁਰਿੰਦਰ ਸਿੰਘ ਚੌਹੜ, ਬਲਵੀਰ ਸਿੰਘ ਯੂ. ਕੇ., ਹੈੱਡ ਗ੍ਰੰਥੀ ਸਾਧੂ ਸਿੰਘ, ਜਸਵੀਰ ਸਿੰਘ ਜੱਸਾ ਵੈਲਡਿੰਗ ਵਾਲਾ, ਬਲਵੀਰ ਸਿੰਘ ਯੂ.ਕੇ, ਸੁਰਜੀਤ ਸਿੰਘ ਬਡਵਾਲ, ਜੀਵਨ ਸਿੰਘ ਯੂ. ਐਸ. ਏ., ਬਲਦੇਵ ਸਿੰਘ ਸਾਬਕਾ ਪੰਚ, ਕੁਲਵੀਰ ਸਿੰਘ ਸਾਬਕਾ ਪੰਚ, ਗੁਰਬਚਨ ਦਾਸ ਪੰਚ, ਕੁਲਦੀਪ ਕੌਰ ਪੰਚ, ਮੋਹਣ ਸਿੰਘ ਪੰਚ, ਦੇਵ ਰਾਜ ਸਾਬਕਾ ਪੰਚ, ਦਲਜੀਤ ਸਿੰਘ ਗਿੱਦਾ, ਮੋਹਣ ਸਿੰਘ ਬਣਵੈਤ ਤੇ ਸਮੂਹ ਕਮੇਟੀ ਮੈਂਬਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਸਬਾ ਭੰਗਾਲਾ ’ਚ ਚੋਰੀਆਂ ਦਾ ਸਿਲਸਿਲਾ ਜਾਰੀ, ਲੋਕਾਂ ’ਚ ਸਹਿਮ ਅਗਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਨੇੜੇ ਕੂੜੇ ਦੇ ਡੰਪ ਦੀ ਨਗਰ ਕੌਂਸਲ ਰਾਹੋਂ ਨੇ ਕਰਵਾਈ ਸਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।