26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਦੁਆਬਾ ਸਕੂਲ ਵਿਖੇ ਕਰਵਾਈ ਅਥਲੈਟਿਕ ਮੀਟ

ਮੁਕੰਦਪੁਰ, 25 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਪਿੰਡ ਜਗਤਪੁਰ ਦੇ ਦੁਆਬਾ ਪਬਲਿਕ ਸਕੂਲ ਵਿਖੇ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਦੇ ਵੱਖ-ਵੱਖ ਈਵੈਂਟਸ ਜਿਵੇਂ ਕਿ 80 ਮੀਟਰ, 100 ਮੀਟਰ, 200 ਮੀਟਰ ਰਿਲੇ ਦੌੜ, ਲੌਂਗ ਜੰਪ, ਹਾਈ ਜੰਪ, ਬੈਡਮਿੰਟਨ, ਫੁੱਟਬਾਲ, ਕ੍ਰਿਕਟ, ਰੱਸੀ ਟੱਪਣਾ ਆਦਿ ਵਿਚ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ। ਜਿਸ ਦੌਰਾਨ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

ਅਜੀਤ ਡੈਸਕ 26-10-2026
ਮੁਕੰਦਪੁਰ, 25 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਪਿੰਡ ਜਗਤਪੁਰ ਦੇ ਦੁਆਬਾ ਪਬਲਿਕ ਸਕੂਲ ਵਿਖੇ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਦੇ ਵੱਖ-ਵੱਖ ਈਵੈਂਟਸ ਜਿਵੇਂ ਕਿ 80 ਮੀਟਰ, 100 ਮੀਟਰ, 200 ਮੀਟਰ ਰਿਲੇ ਦੌੜ, ਲੌਂਗ ਜੰਪ, ਹਾਈ ਜੰਪ, ਬੈਡਮਿੰਟਨ, ਫੁੱਟਬਾਲ, ਕ੍ਰਿਕਟ, ਰੱਸੀ ਟੱਪਣਾ ਆਦਿ ਵਿਚ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਭਾਗ ਲਿਆ। ਜਿਸ ਦੌਰਾਨ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ ਵਿਚ ਸੋਨ ਤਗਮਾ ਜਿੱਤਣ ਵਾਲੇ ਅਦਿੱਤਿਆ ਲੀਨ ਤੇ ਮੰਨਤ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਡਾਇਰੈਕਟਰ ਹਰਨੇਕ ਸਿੰਘ ਅਤੇ ਪ੍ਰਿੰਸੀਪਲ ਮੈਡਮ ਗੁਰਬਖਸ਼ ਕੌਰ ਵਲੋਂ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਤੇ ਖੇਡਾਂ ਵਿਚ ਉਤਸ਼ਾਹ ਨਾਲ ਹਿੱਸਾ ਲੈਣ ’ਤੇ ਵਧਾਈ ਦਿੱਤੀ। ਸਾਬਕਾ ਪ੍ਰਿੰਸੀਪਲ ਤੇ ਡੀ. ਪੀ. ਈ. ਸੁੱਚਾ ਸਿੰਘ ਦੀ ਦੇਖ ਰੇਖ ਹੇਠ ਇਹ ਐਥਲੈਟਿਕ ਮੀਟ ਸੰਪਨ ਹੋਈ। ਇਸ ਮੌਕੇ ਉਪ ਪ੍ਰਧਾਨ ਮਨਦੀਪ ਸਿੰਘ ਲੋਹਟੀਆ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਸਿਆਣ, ਗੁਰਪ੍ਰੀਤ ਸਿੰਘ, ਡਾਇਰੈਕਟਰ ਹਰਨੇਕ ਚੰਦ ਬੀਕਾ, ਪ੍ਰਿੰ. ਗੁਰਬਖਸ਼ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚਾਹਲਾਂ ਜੱਟਾਂ ਦੇ ਸਾਬਕਾ ਸਰਪੰਚ ਚੌਧਰੀ ਵਿਦਿਆ ਸਾਗਰ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਵੱਡਾ ਰੌਜ਼ਾ ਦੇਨੋਵਾਲ ਵਿਖੇ ਸਾਲਾਨਾ ਛਿੰਝ ਮੇਲਾ 10 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।