26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਵੱਡਾ ਰੌਜ਼ਾ ਦੇਨੋਵਾਲ ਵਿਖੇ ਸਾਲਾਨਾ ਛਿੰਝ ਮੇਲਾ 10 ਨੂੰ

ਪੱਲੀ ਝਿੱਕੀ, 25 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰ ਵੱਡਾ ਰੌਜ਼ਾ ਪਿੰਡ ਦੇਨੋਵਾਲ ਕਲਾਂ ਵਿਖੇ ਬਾਬਾ ਨਗਾਹੀਆ ਰਾਮ ਦੀ ਬਰਸੀ ਨੂੰ ਸਮਰਪਿਤ 10 ਨਵੰਬਰ ਨੂੰ ਗੱਦੀ ਨਸ਼ੀਨ ਬਾਬਾ ਸੋਹਣ ਸਿੰਘ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਐਨ. ਆਰ.

ਅਜੀਤ ਡੈਸਕ 26-10-2026
ਪੱਲੀ ਝਿੱਕੀ, 25 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਲੱਖ ਦਾਤਾ ਪੀਰ ਵੱਡਾ ਰੌਜ਼ਾ ਪਿੰਡ ਦੇਨੋਵਾਲ ਕਲਾਂ ਵਿਖੇ ਬਾਬਾ ਨਗਾਹੀਆ ਰਾਮ ਦੀ ਬਰਸੀ ਨੂੰ ਸਮਰਪਿਤ 10 ਨਵੰਬਰ ਨੂੰ ਗੱਦੀ ਨਸ਼ੀਨ ਬਾਬਾ ਸੋਹਣ ਸਿੰਘ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਐਨ. ਆਰ. ਆਈ. ਵੀਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਸਿੰਘ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਬਾਬਾ ਸੋਹਣ ਸਿੰਘ ਨੇ ਦੱਸਿਆ ਕਿ 9 ਨਵੰਬਰ ਨੂੰ ਮੈਂਟਲ ਸ਼ਿੰਗਾਰਾ ਰਾਮ ਦੀ ਪਾਰਟੀ ਵਲੋਂ ਰਾਤ ਨੂੰ ਡਰਾਮਾ ਖੇਡਿਆ ਜਾਵੇਗਾ। ਬਾਬਾ ਸੋਹਣ ਸਿੰਘ ਨੇ ਦੱਸਿਆ ਕਿ ਛਿੰਝ ਮੇਲੇ ਦਾ ਆਖਾੜਾ ਬੰਗਾ ਰੋਡ ਗੜ੍ਹਸ਼ੰਕਰ ਮਾਰਗ ਐਮ. ਪੀ. ਰਿਸੋਰਟ ਦੇ ਨਜ਼ਦੀਕ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਖਾੜੇ ਵਿਚ ਮੰਨੇ ਪ੍ਰਮੰਨੇ ਉੱਚ ਕੋਟੀ ਦੇ ਪਹਿਲਵਾਨ ਅਖਾੜੇ ਦੇ ਦੰਗਲ ਵਿਚ ਪਹਿਲਵਾਨਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬਾਬਾ ਸੋਹਣ ਸਿੰਘ ਨੇ ਦੱਸਿਆ ਕਿ ਇਸ ਅਖਾੜੇ ਵਿਚ ਸੱਦੇ ਹੋਏ ਪਹਿਲਵਾਨ ਆਪਣੇ ਕੁਸ਼ਤੀ ਦੇ ਜੋਹਰ ਦਿਖਾ ਸਕਣਗੇ।
ਪਿਛਲੀ ਖ਼ਬਰ ਦੁਆਬਾ ਸਕੂਲ ਵਿਖੇ ਕਰਵਾਈ ਅਥਲੈਟਿਕ ਮੀਟ ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਸਾਲਾਨਾ ਉਤਸਵ ਤੇ ਕਬੱਡੀ ਖੇਡ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।