30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਮੈਗਾ ਮੈਡੀਕਲ ਕੈਂਪ

ਬੰਗਾ, 29 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਪਿੰਡ ਥਾਂਦੀਆਂ ਨੇੜੇ ਬੰਗਾ ਵਿਖੇ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਮੈਗਾ ਮੈਡੀਕਲ ਕੈਂਪ ਲਗਾਇਆ। ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ।

ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਪਿੰਡ ਥਾਂਦੀਆਂ ਵਿਖੇ ਲਗਾਏ ਮੈਡੀਕਲ ਕੈਂਪ ਦੌਰਾਨ ਪਤਵੰਤਿਆਂ ਨੂੰ ਸਨਮਾਨਿਤ ਕਰਦੇ ਹੋਏ। 30-10-2026
ਬੰਗਾ, 29 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਪਿੰਡ ਥਾਂਦੀਆਂ ਨੇੜੇ ਬੰਗਾ ਵਿਖੇ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਮੈਗਾ ਮੈਡੀਕਲ ਕੈਂਪ ਲਗਾਇਆ। ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ ਕੁੱਲ 380 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਬੀ. ਐੱਸ. ਬੱਲ ਨੇ ਦੱਸਿਆ ਕਿ ਮੈਡੀਕਲ ਕੈਂਪ ਮੌਕੇ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਛੇ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਗੋਡੇ ਬਦਲਣ ਤੇ ਇਲਾਜ ਦੀ ਸਹੂਲਤ ਵੀ ਉਪਲਬਧ ਕਰਵਾਉਣ ਸੰਬੰਧੀ ਦੱਸਿਆ ਗਿਆ। ਕੈਂਪ ਦੌਰਾਨ ਦੰਦਾਂ ਦੇ 150 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸੇ ਤਰ੍ਹਾਂ ਬੀ. ਐਮ. ਡੀ. ਸੰਬੰਧੀ 200 ਮਰੀਜ਼ਾਂ ਦੀ ਜਾਂਚ ਕੀਤੀ ਗਈ। ਮਰੀਜ਼ਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਲੈਬਾਰਟਰੀ ਟੈਸਟ ਅੱਧੇ ਰੇਟਾਂ ’ਤੇ ਕੀਤੇ ਗਏ, ਜਿਨ੍ਹਾਂ ਦਾ ਲਾਭ 150 ਮਰੀਜ਼ਾਂ ਨੇ ਲਿਆ। ਇਸ ਤੋਂ ਇਲਾਵਾ 70 ਮਰੀਜ਼ਾਂ ਦੇ ਐਕਸਰੇ ਕੀਤੇ ਗਏ। ਕੈਂਪ ਵਿਚ ਡਾ. ਹੇਮਰਾਜ ਸੰਦੀਲਾ ਐੱਮ. ਬੀ. ਬੀ. ਐੱਸ., ਐੱਮ. ਐੱਸ. ਆਰਥੋਪੀਡਿਕਸ, ਡਾ. ਵਿਕਰਮਜੀਤ ਸਿੰਘ ਡੈਂਟਲ ਸਰਜਨ, ਡਾ. ਅਰੁਣ ਯਾਦਵ ਮੈਡੀਕਲ ਅਫ਼ਸਰ, ਡਾ. ਮੁਕੇਸ਼ ਉਪਾਧਿਆਏ ਅੱਖਾਂ ਦੇ ਮਾਹਿਰ, ਡਾਕਟਰ ਬੀ. ਐੱਸ. ਬਲ, ਮੈਨੇਜਰ ਐੱਮ. ਡੀ. ਈ. ਐੱਚ ਮੈਡੀਸਨ ਤੇ ਡਾ. ਨਾਮਦੇਵ ਬੰਗੜ ਐੱਸ. ਐੱਮ. ਓ. ਪ੍ਰਧਾਨ ਡਾਕਟਰ ਰਕੇਸ਼ ਕੁਮਾਰ ਬਾਘਾ, ਸਮੇਤ ਹੋਰ ਸਿਹਤ ਸੇਵਾਵਾਂ ਨਾਲ ਜੁੜੇ ਵਿਅਕਤੀ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਬਲਾਸ ਝਿੰਗੜ ਨੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਕਸ਼ਮੀਰ ਸਿੰਘ ਥਾਂਦੀ, ਡਾ. ਸਿਕੰਦਰ ਪਾਲ ਨਵਾਂਸ਼ਹਿਰ, ਮੋਹਨ ਲਾਲ, ਹਰਬੰਸ ਲਾਲ ਸੀ. ਆਈ. ਡੀ. ਅਫ਼ਸਰ, ਦਵਿੰਦਰ ਸਿੰਘ ਬੇਗਮਪੁਰ, ਪਰਮਜੀਤ ਮਹਿਰਮਪੁਰ, ਪ੍ਰਵੀਨ ਬੰਗਾ, ਸੋਢੀ ਰਾਮ ਨੂਰਪੁਰ, ਸਤਨਾਮ ਰਟੈਂਡਾ, ਪ੍ਰਧਾਨ ਬਸਪਾ ਹਲਕਾ ਬੰਗਾ, ਕੁਲਵੰਤ ਰਾਏ ਗੜ੍ਹ ਪਧਾਣਾ ਅਤੇ ਸੁਰਿੰਦਰ ਕੁਮਾਰ ਚੰਦੜ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।
ਪਿਛਲੀ ਖ਼ਬਰ ਦੋਆਬਾ ਗਰੁੱਪ ਆਫ਼ ਕਾਲਜਿਜ਼ ਵਿਖੇ ਜ਼ਿਲ੍ਹਾ ਵਿਜੀਲੈਂਸ ਵਲੋਂ ‘ਇਮਾਨਦਾਰੀ ਤੋਂ ਖੁਸ਼ਹਾਲੀ’ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਸਰਕਾਰ ਸਕੂਲਾਂ ਵਿਚ ਅਧਿਆਪਕਾਂ ਤੇ ਪਿੰਸੀਪਲਾਂ ਦੀਆਂ ਅਸਾਮੀਆਂ ਭਰੇ-ਜਸਵੰਤ ਵਰਿਆਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।