30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕੰਨਿਆ ਭਰੂਣ ਹੱਤਿਆ ਗੰਭੀਰ ਚਿੰਤਾ ਦਾ ਵਿਸ਼ਾ-ਸੰਨੀ ਕੋਟ ਫਤੂਹੀ

ਕਟਾਰੀਆਂ, 29 ਅਕਤੂਬਰ (ਪ੍ਰੇਮੀ ਸੰਧਵਾਂ)-ਸੰਨੀ ਇਲੈਕਟਰੋਨਿਕ ਤੇ ਗਿਫਟ ਸੈਂਟਰ ਕੋਟ ਫਤੂਹੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੰਨੀ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਲੋਕ ਪੁੱਤਾਂ ਦੀ ਲਾਲਸਾ ਵਿਚ ਧੀਆਂ ਦਾ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰਵਾ ਦਿੰਦੇ ਹਨ ਉਹ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਧੀਆਂ ਮੁੰਡਿਆਂ ਵਾਂਗ ਹਰ ਖੇਤਰ ਵਿਚ ਮੱਲਾਂ ਮਾਰ ਕੇ ਦੇਸ਼ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਪਰ ਧੀਆਂ ਦਾ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰਾਉਣ ਵਾਲੇ ਅਕਲ ਦੇ ਅੰਨਿਆਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ।

ਅਜੀਤ ਡੈਸਕ 30-10-2026
ਕਟਾਰੀਆਂ, 29 ਅਕਤੂਬਰ (ਪ੍ਰੇਮੀ ਸੰਧਵਾਂ)-ਸੰਨੀ ਇਲੈਕਟਰੋਨਿਕ ਤੇ ਗਿਫਟ ਸੈਂਟਰ ਕੋਟ ਫਤੂਹੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੰਨੀ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਲੋਕ ਪੁੱਤਾਂ ਦੀ ਲਾਲਸਾ ਵਿਚ ਧੀਆਂ ਦਾ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰਵਾ ਦਿੰਦੇ ਹਨ ਉਹ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਧੀਆਂ ਮੁੰਡਿਆਂ ਵਾਂਗ ਹਰ ਖੇਤਰ ਵਿਚ ਮੱਲਾਂ ਮਾਰ ਕੇ ਦੇਸ਼ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਪਰ ਧੀਆਂ ਦਾ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰਾਉਣ ਵਾਲੇ ਅਕਲ ਦੇ ਅੰਨਿਆਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਬੇਔਲਾਦ ਜੋੜੇ ਕਿਸੇ ਦੀ ਧੀ ਲੈ ਕੇ ਪਾਲਦੇ ਹਨ ਜੋ ਉਹ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਧੀਆਂ ਦਾ ਪਿਆਰ ਜੋ ਮਾਪਿਆਂ ਨੂੰ ਮਿਲਦਾ ਹੈ ਉਹ ਪਿਆਰ ਕਈ ਵਾਰੀ ਪੁੱਤ ਮਾੜੀ ਸੰਗਤ ਦਾ ਸ਼ਿਕਾਰ ਹੋਏ ਨਹੀਂ ਦੇ ਸਕਦੇ। ਇਸ ਲਈ ਸਾਨੂੰ ਵੱਧ ਤੋਂ ਵੱਧ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਧੀ ਦੇ ਪੁੱਤ ਵਿਚ ਲੋਕਾਂ ਵਲੋਂ ਸਮਝੇ ਜਾਂਦੇ ਅੰਤਰ ਨੂੰ ਖਤਮ ਕੀਤਾ ਜਾ ਸਕੇ।
ਪਿਛਲੀ ਖ਼ਬਰ ਬਾਉੜੀ ਸਾਹਿਬ ਵਿਖੇ ਮੇਲਾ ਲਗਾਇਆ ਅਗਲੀ ਖ਼ਬਰ ਦੋਆਬਾ ਗਰੁੱਪ ਆਫ਼ ਕਾਲਜਿਜ਼ ਵਿਖੇ ਜ਼ਿਲ੍ਹਾ ਵਿਜੀਲੈਂਸ ਵਲੋਂ ‘ਇਮਾਨਦਾਰੀ ਤੋਂ ਖੁਸ਼ਹਾਲੀ’ ਵਿਸ਼ੇ ’ਤੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।