31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪਿੰਡ ਬਨਾਂ ’ਚ ਚੇਚੀ ਦੇ ਸਵਾਗਤ ਲਈ ਉਮੜਿਆ ਲੋਕਾਂ ਦਾ ਹੜ੍ਹ

ਕਾਠਗੜ੍ਹ, 30 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬਨਾਂ ਦੀ ਧਰਤੀ ਉਸ ਵੇਲੇ ਲੋਕਾਂ ਦੇ ਪਿਆਰ ਨਾਲ ਖਿੜ ਉੱਠੀ, ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਪਿੰਡ ਵਾਸੀਆਂ ਨਾਲ ਰੁਬਰੂ ਹੋਏ। ਉਨ੍ਹਾਂ ਦੇ ਪਹੁੰਚਦਿਆਂ ਹੀ ਪੂਰਾ ਪਿੰਡ ਜੋਸ਼ ਨਾਲ ਗੂੰਜ ਉੱਠਿਆ।

ਅਜੀਤ ਡੈਸਕ 31-10-2026
ਕਾਠਗੜ੍ਹ, 30 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬਨਾਂ ਦੀ ਧਰਤੀ ਉਸ ਵੇਲੇ ਲੋਕਾਂ ਦੇ ਪਿਆਰ ਨਾਲ ਖਿੜ ਉੱਠੀ, ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਪਿੰਡ ਵਾਸੀਆਂ ਨਾਲ ਰੁਬਰੂ ਹੋਏ। ਉਨ੍ਹਾਂ ਦੇ ਪਹੁੰਚਦਿਆਂ ਹੀ ਪੂਰਾ ਪਿੰਡ ਜੋਸ਼ ਨਾਲ ਗੂੰਜ ਉੱਠਿਆ। ਬਜ਼ੁਰਗਾਂ ਨੇ ਅਸ਼ੀਰਵਾਦ ਦਿੱਤਾ, ਨੌਜਵਾਨਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਾਏ ਤੇ ਔਰਤਾਂ ਨੇ ਖੁਸ਼ੀ ਨਾਲ ਸਵਾਗਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਕਿਹਾ ਕਿ ਮੇਰੀ ਰਾਜਨੀਤੀ ਦਾ ਇੱਕੋ ਮਕਸਦ ਹੈ, ਲੋਕਾਂ ਦੀ ਸੇਵਾ ਤੇ ਉਨ੍ਹਾਂ ਦੇ ਮਸਲੇ ਮੌਕੇ ’ਤੇ ਹੱਲ ਕਰਵਾਉਣਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਛੋਟੇ-ਛੋਟੇ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਮੈਂ ਖੁਦ ਲੋਕਾਂ ਵਿਚ ਆ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਾਂਗਾ ਤੇ ਅਧਿਕਾਰੀਆਂ ਕੋਲੋਂ ਹੱਲ ਕਰਵਾਵਾਂਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਰਬਜੀਤ ਸਰਪੰਚ, ਹਰੀਸ਼ ਪੰਚ, ਕ੍ਰਿਸ਼ਨ ਕੁਮਾਰ (ਇੰਸਪੈਕਟਰ), ਜੀਤ ਰਾਮ, ਸ਼ਿਵ ਰਾਮ, ਤੇਲੂ ਰਾਮ, ਪਵਨ ਕੁਮਾਰ (ਪੀ.ਪੀ.), ਹਰਿਕਿਸ਼ਨ, ਪ੍ਰਵੀਨ ਫੌਜੀ, ਮੰਗੂ, ਸੁਖਦੇਵ ਪ੍ਰਧਾਨ, ਈਸ਼ਵਰ ਕੁਸ਼ਨ, ਦਲਵੀਰ ਵਿਵੇਕ, ਲਵਲੀ ਕਸਾਨਾ, ਸੰਤ ਕਸਾਨਾ, ਅਮਰੀਕ ਚੰਦ ਪੰਚ, ਬਲਵਿੰਦਰ ਕੌਰ ਪੰਚ, ਰੇਖਾ ਰਾਣੀ ਪੰਚ ਸਮੇਤ ਤੇ ਬਜ਼ੁਰਗ ਹਾਜ਼ਰ ਸਨ।
ਪਿਛਲੀ ਖ਼ਬਰ ਬ੍ਰਿਗੇਡੀਅਰ ਰਾਜ ਕੁਮਾਰ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਸਰਕਾਰੀ ਮਿਡਲ ਸਮਾਰਟ ਸਕੂਲ ਸਿਆਣਾ ਵਿਖੇ ਈ-ਵੇਸਟ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।