31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਬ੍ਰਿਗੇਡੀਅਰ ਰਾਜ ਕੁਮਾਰ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਸਨਮਾਨਿਤ

ਕਾਠਗੜ੍ਹ, 30 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਜਰ ਭਵਨ ਪੰਚਕੂਲਾ ਹਰਿਆਣਾ ਵਿਖੇ ਕਰਵਾਏ ਇਕ ਸ਼ਾਨਦਾਰ ਤੇ ਯਾਦਗਾਰੀ ਸਮਾਗਮ ਦੌਰਾਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। ਜਿਵੇਂ ਹੀ ਉਨ੍ਹਾਂ ਦੇ ਨਾਂਅ ਦਾ ਐਲਾਨ ਹੋਇਆ, ਪੂਰਾ ਹਾਲ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ ਅਤੇ ਹਰ ਚਿਹਰੇ ’ਤੇ ਮਾਣ ਤੇ ਖੁਸ਼ੀ ਝਲਕ ਰਹੀ ਸੀ।

ਅਜੀਤ ਡੈਸਕ 31-10-2026
ਕਾਠਗੜ੍ਹ, 30 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਜਰ ਭਵਨ ਪੰਚਕੂਲਾ ਹਰਿਆਣਾ ਵਿਖੇ ਕਰਵਾਏ ਇਕ ਸ਼ਾਨਦਾਰ ਤੇ ਯਾਦਗਾਰੀ ਸਮਾਗਮ ਦੌਰਾਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। ਜਿਵੇਂ ਹੀ ਉਨ੍ਹਾਂ ਦੇ ਨਾਂਅ ਦਾ ਐਲਾਨ ਹੋਇਆ, ਪੂਰਾ ਹਾਲ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ ਅਤੇ ਹਰ ਚਿਹਰੇ ’ਤੇ ਮਾਣ ਤੇ ਖੁਸ਼ੀ ਝਲਕ ਰਹੀ ਸੀ। ਇਹ ਸਨਮਾਨ ਸਿਰਫ਼ ਇਕ ਵਿਅਕਤੀ ਦਾ ਨਹੀਂ, ਸਗੋਂ ਸਮੁੱਚੇ ਗੁੱਜਰ ਸਮਾਜ ਦੀ ਸੇਵਾ, ਕੁਰਬਾਨੀ ਤੇ ਸੰਘਰਸ਼ ਦੀ ਪਹਿਚਾਣ ਬਣ ਗਿਆ। ਇਸ ਮੌਕੇ ਹਰਿਆਣਾ, ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਪੰਜਾਬ ਤੋਂ ਸਮਾਜ ਦੀਆਂ ਜਾਣੀਆਂ-ਮਾਣੀਆਂ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਪਹੁੰਚੀਆਂ। ਸਮਾਗਮ ਵਿਚ ਡਾ. ਕੇ. ਪੀ. ਸਿੰਘ ਆਈ. ਪੀ. ਐੱਸ. ਸਾਬਕਾ ਡੀ. ਜੀ. ਪੀ. ਹਰਿਆਣਾ, ਚੌਧਰੀ ਓਮ ਪ੍ਰਕਾਸ਼ ਦੇਵੀਨਗਰ ਚੇਅਰਮੈਨ, ਚੌਧਰੀ ਅਰਜੁਨ ਸਾਬਕਾ ਵਿਧਾਇਕ ਹਰਿਆਣਾ, ਡਾ. ਪ੍ਰੋਫੈਸਰ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ, ਲੈਫਟੀਨੈਂਟ ਕਰਨਲ ਸੰਤ ਰਾਮ ਮੀਲੂ ਪ੍ਰਧਾਨ ਗੁੱਜਰ ਭਵਨ ਚੰਡੀਗੜ੍ਹ ਸਮੇਤ ਵੱਡੀ ਗਿਣਤੀ ਵਿਚ ਬੁੱਧੀਜੀਵੀ, ਸਮਾਜ ਸੇਵੀ, ਸਾਬਕਾ ਫੌਜੀ ਅਧਿਕਾਰੀ ਅਤੇ ਨੌਜਵਾਨ ਹਾਜ਼ਰ ਸਨ। ਬੁਲਾਰਿਆਂ ਨੇ ਬ੍ਰਿਗੇਡੀਅਰ ਰਾਜ ਕੁਮਾਰ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਫੌਜ ਵਿਚ ਦੇਸ਼ ਦੀ ਸੇਵਾ ਕਰਦਿਆਂ ਜਿੱਥੇ ਬਹਾਦਰੀ ਅਤੇ ਅਨੁਸ਼ਾਸਨ ਦੀ ਮਿਸਾਲ ਕਾਇਮ ਕੀਤੀ, ਉੱਥੇ ਸੇਵਾ ਮੁਕਤੀ ਤੋਂ ਬਾਅਦ ਵੀ ਸਮਾਜ ਦੀ ਸੇਵਾ ਨੂੰ ਆਪਣਾ ਮਿਸ਼ਨ ਬਣਾ ਲਿਆ। ਸਨਮਾਨ ਗ੍ਰਹਿਣ ਕਰਨ ਉਪਰੰਤ ਬ੍ਰਿਗੇਡੀਅਰ ਰਾਜ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਵਾਰਡ ਮੇਰਾ ਇਕੱਲੇ ਦਾ ਨਹੀਂ, ਇਹ ਉਨ੍ਹਾਂ ਸਾਰੇ ਲੋਕਾਂ ਦਾ ਹੈ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ।
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਹਰਬੰਤ ਸਿੰਘ ਮਕਸੂਦਪੁਰ ਗੱਲਬਾਤ ਕਰਦੇ ਹੋਏ ਨਾਲ ਹੋਰ। ਕਾਂਗਰਸ ਹਾਈਕਮਾਨ ਬੰਗਾ ਸੀਟ ਤੋਂ ਲੋਕਲ ਉਮੀਦਵਾਰ... ਅਗਲੀ ਖ਼ਬਰ ਪਿੰਡ ਬਨਾਂ ’ਚ ਚੇਚੀ ਦੇ ਸਵਾਗਤ ਲਈ ਉਮੜਿਆ ਲੋਕਾਂ ਦਾ ਹੜ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।