ਲਾਲਪੁਰੀ ਵਿਸ਼ਣੂ ਧਾਮ ਬੀਟਣਾ ਵਿਖੇ 3 ਰੋਜ਼ਾ ਸੰਤ ਸਮਾਗਮ ਕੱਲ੍ਹ ਤੋਂ
ਟੱਪਰੀਆਂ ਖੁਰਦ, 2 ਨਵੰਬਰ (ਬੂਥਗੜ੍ਹੀਆ)-ਲਾਲਪੁਰੀ ਵਿਸ਼ਣੂ ਧਾਮ ਬੀਟਣਾ ਹਿਮਾਚਲ ਪ੍ਰਦੇਸ਼ ਵਿਖੇ ਸਰਬ ਸੰਗਤ ਤੇ ਬ੍ਰਹਮਾ ਨੰਦ ਚੇਤਨਾ ਨੰਦ ਭੂਰੀਵਾਲੇ ਚੇਰੀਟੇਬਲ ਟਰੱਸਟ ਬੀਟਣਾ ਵਲੋਂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਸਤਿਗੁਰੂ ਲਾਲ ਦਾਸ ਰਕਬੇ ਵਾਲਿਆਂ ਦੇ ਆਗਮਨ ਦਿਵਸ ਨੂੰ ਸਮਰਪਿਤ ਤਿੰਨ ਰੋਜਾਂ ਸੰਤ ਸਮਾਗਮ ਸ਼ਰਧਾ ਪੂਰਵਕ 4, 5, 6 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾਂ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੇ ਵੱਲੋਂ 4 ਨਵੰਬਰ ਦਿਨ ਬੁੱਧਵਾਰ ਨੂੰ ਬਾਬਾ ਗਰੀਬਦਾਸ ਦੀ ਅੰਮਿਤ ਬਾਣੀ ਦੇ ਪਾਠ ਪ੍ਰਕਾਸ਼ ਆਰੰਭ ਹੋਣਗੇ।
ਟੱਪਰੀਆਂ ਖੁਰਦ, 2 ਨਵੰਬਰ (ਬੂਥਗੜ੍ਹੀਆ)-ਲਾਲਪੁਰੀ ਵਿਸ਼ਣੂ ਧਾਮ ਬੀਟਣਾ ਹਿਮਾਚਲ ਪ੍ਰਦੇਸ਼ ਵਿਖੇ ਸਰਬ ਸੰਗਤ ਤੇ ਬ੍ਰਹਮਾ ਨੰਦ ਚੇਤਨਾ ਨੰਦ ਭੂਰੀਵਾਲੇ ਚੇਰੀਟੇਬਲ ਟਰੱਸਟ ਬੀਟਣਾ ਵਲੋਂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਸਤਿਗੁਰੂ ਲਾਲ ਦਾਸ ਰਕਬੇ ਵਾਲਿਆਂ ਦੇ ਆਗਮਨ ਦਿਵਸ ਨੂੰ ਸਮਰਪਿਤ ਤਿੰਨ ਰੋਜਾਂ ਸੰਤ ਸਮਾਗਮ ਸ਼ਰਧਾ ਪੂਰਵਕ 4, 5, 6 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾਂ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੇ ਵੱਲੋਂ 4 ਨਵੰਬਰ ਦਿਨ ਬੁੱਧਵਾਰ ਨੂੰ ਬਾਬਾ ਗਰੀਬਦਾਸ ਦੀ ਅੰਮਿਤ ਬਾਣੀ ਦੇ ਪਾਠ ਪ੍ਰਕਾਸ਼ ਆਰੰਭ ਹੋਣਗੇ। 5 ਨਵੰਬਰ ਨੂੰ ਸਮਾਗਮ ਦੇ ਦੂਜੇ ਦਿਨ ਮੱਧ ਦੀ ਬਾਣੀ ਦੇ ਭੋਗ ਪਾਏ ਜਾਣਗੇ। 6 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਬਾਬਾ ਗਰੀਬਦਾਸ ਰਚਿਤ ਬਾਣੀ ਦੇ ਆਖੰਡ ਪਾਠ ਦੇ ਭੋਗ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੇ ਵਲੋਂ ਪਾਏ ਜਾਣਗੇ । ਸਮਾਗਮ ਦੇ ਤਿੰਨੋਂ ਦਿਨ ਸੰਧਿਆ ਆਰਤੀ ਤੇ ਵੱਖ-ਵੱਖ ਸੰਪਰਦਾਵਾਂ ਤੋਂ ਪਹੁੰਚੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਦੇ ਨਾਲ ਨਿਹਾਲ ਕਰਨਗੇ।