ਸੰਤ ਬਾਬਾ ਬਲਵੰਤ ਸਿੰਘ ਟਾਂਡਾ ਉੜਮੁੜ ਵਾਲਿਆਂ ਦੀ ਬਰਸੀ ਸੰਬੰਧੀ ਸਮਾਗਮਾਂ ਦੀ ਆਰੰਭਤਾਂ ਕੱਲ੍ਹ ਤੋਂ
ਬਲਾਚੌਰ, 3 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਸੰਤ ਬਾਬਾ ਬਲਵੰਤ ਸਿੰਘ ਟਾਂਡਾ ਉੜਮੁੱੜ ਵਾਲਿਆਂ ਅਤੇ ਉਨ੍ਹਾਂ ਦੇ ਹਜ਼ੂਰੀ ਸੇਵਕਾਂ ਸ਼ਹੀਦ ਸੰਤ ਸੰਤੋਖ ਸਿੰਘ, ਸ਼ਹੀਦ ਭਾਈ ਅਜੀਤ ਸਿੰਘ, ਸ਼ਹੀਦ ਭਾਈ ਨਿਰਮਲ ਸਿੰਘ, ਸ਼ਹੀਦ ਭਾਈ ਅਜੀਤ ਸਿੰਘ ਨਿਹੰਗ, ਸ਼ਹੀਦ ਭਾਈ ਪ੍ਰਗਟ ਸਿੰਘ ਅਤੇ ਸ਼ਹੀਦ ਬਾਬਾ ਬਿੱਕਰ ਸਿੰਘ ਕੈਲੇ ਦੀ ਯਾਦ ’ਚ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੋਨੀ, ਬਲਾਚੌਰ ਵਿਖੇ 5 ਨਵੰਬਰ ਤੋਂ 17 ਨਵੰਬਰ ਤੱਕ ਸਮਾਗਮ ਕਰਾਏ ਜਾ ਰਹੇ ਹਨ। ਇਹ ਜਾਣਕਾਰੀ ਬਾਬਾ ਹਰਜਿੰਦਰ ਸਿੰਘ ਬਰਾੜ ਮੁੱਖ ਸੇਵਾਦਾਰ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੋਨੀ ਬਲਾਚੌਰ ਨੇ ਦਿੱਤੀ।
ਬਲਾਚੌਰ, 3 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਸੰਤ ਬਾਬਾ ਬਲਵੰਤ ਸਿੰਘ ਟਾਂਡਾ ਉੜਮੁੱੜ ਵਾਲਿਆਂ ਅਤੇ ਉਨ੍ਹਾਂ ਦੇ ਹਜ਼ੂਰੀ ਸੇਵਕਾਂ ਸ਼ਹੀਦ ਸੰਤ ਸੰਤੋਖ ਸਿੰਘ, ਸ਼ਹੀਦ ਭਾਈ ਅਜੀਤ ਸਿੰਘ, ਸ਼ਹੀਦ ਭਾਈ ਨਿਰਮਲ ਸਿੰਘ, ਸ਼ਹੀਦ ਭਾਈ ਅਜੀਤ ਸਿੰਘ ਨਿਹੰਗ, ਸ਼ਹੀਦ ਭਾਈ ਪ੍ਰਗਟ ਸਿੰਘ ਅਤੇ ਸ਼ਹੀਦ ਬਾਬਾ ਬਿੱਕਰ ਸਿੰਘ ਕੈਲੇ ਦੀ ਯਾਦ ’ਚ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੋਨੀ, ਬਲਾਚੌਰ ਵਿਖੇ 5 ਨਵੰਬਰ ਤੋਂ 17 ਨਵੰਬਰ ਤੱਕ ਸਮਾਗਮ ਕਰਾਏ ਜਾ ਰਹੇ ਹਨ। ਇਹ ਜਾਣਕਾਰੀ ਬਾਬਾ ਹਰਜਿੰਦਰ ਸਿੰਘ ਬਰਾੜ ਮੁੱਖ ਸੇਵਾਦਾਰ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੋਨੀ ਬਲਾਚੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਆਰੰਭਤਾਂ 5 ਨਵੰਬਰ ਤੋਂ ਹੋਵੇਗੀ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡਾ ਉੜਮੁੱੜ ਸਮੇਤ ਪੰਥ ਦੇ ਮਹਾਨ ਕੀਰਤਨੀ, ਕਵੀਸ਼ਰੀ ਜਥੇ, ਰਾਗੀ ਢਾਡੀ ਅਤੇ ਬੇਅੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਣ ਲਈ ਪਧਾਰ ਰਹੇ ਹਨ। ਉਨ੍ਹਾਂ ਦੱਸਿਆ ਕਿ 5 ਨਵੰਬਰ ਤੋਂ 16 ਨਵੰਬਰ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਦੀਵਾਨ ਸਜਾਏ ਜਾਣਗੇ ਅਤੇ 17 ਨਵੰਬਰ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਸੰਤ ਸਮਾਗਮ ਹੋਵੇਗਾ।