ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ‘ਅੰਤਰ ਸਕੂਲ ਮੁਕਾਬਲੇ 2026’ ਅਮਿੱਟ...
ਬਣਾਉਣ ਲਈ ਸੰਸਥਾ ਵਲੋਂ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਰਹਿਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ ਨੇ ਗਰੁੱਪ ਸ਼ਬਦ, ਸ਼ੁੱਧ ਗੁਰਬਾਣੀ, ਭਾਸ਼ਨ, ਕਵਿਤਾ ਉਚਾਰਨ, ਕੰਪਿਊਟਰ ਟਾਇਪਿੰਗ, ਪੰਜਾਬੀ ਮਾਡਲ, ਬਿਜਨਸ ਮਾਡਲ, ਦੁਮਾਲਾ, ਕੋਲਾਜ਼ ਮੇਕਿੰਗ, ਰੰਗੋਲੀ, ਪੇਂਟਿੰਗ, ਫੁਲਕਾਰੀ, ਮਹਿੰਦੀ, ਕਲੇਅ ਮਾਡਲਿੰਗ, ਮਿੱਟੀ ਦੇ ਭਾਂਡੇ ਬਣਾਉਣਾ, ਮੱਕੀ ਦੀ ਰੋਟੀ, ਗਮਲਾ ਸਜਾਉਣਾ, ਸੋਲੋ ਭੰਗੜਾ ਵਿੱਚ ਪਹਿਲਾ, ਕਵਿਸ਼ਰੀ, ਲੋਕ ਗੀਤ, ਗੀਤ ਗਜਲ, ਕੁਇਜ਼, ਸਲਾਦ ਬਣਾਉਣਾ, ਸਾਜ ਵਜਾਉਣਾ ’ਚ ਦੂਜਾ, ਦਸਤਾਰਬੰਦੀ, ਪੋਸਟਰ ਮੇਕਿੰਗ, ਕਾਰਟੂਨਿੰਗ, ਆਟੇ ਦੀਆਂ ਚਿੜੀਆਂ, ਪੁਰਾਣੇ ਭਾਂਡਿਆਂ ਦੀ ਨੁਮਾਇਸ਼ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਜੇਤੂ ਟਰਾਫ਼ੀ ’ਤੇ ਕਬਜ਼ਾ ਕੀਤਾ।
ਬਣਾਉਣ ਲਈ ਸੰਸਥਾ ਵਲੋਂ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਰਹਿਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ ਨੇ ਗਰੁੱਪ ਸ਼ਬਦ, ਸ਼ੁੱਧ ਗੁਰਬਾਣੀ, ਭਾਸ਼ਨ, ਕਵਿਤਾ ਉਚਾਰਨ, ਕੰਪਿਊਟਰ ਟਾਇਪਿੰਗ, ਪੰਜਾਬੀ ਮਾਡਲ, ਬਿਜਨਸ ਮਾਡਲ, ਦੁਮਾਲਾ, ਕੋਲਾਜ਼ ਮੇਕਿੰਗ, ਰੰਗੋਲੀ, ਪੇਂਟਿੰਗ, ਫੁਲਕਾਰੀ, ਮਹਿੰਦੀ, ਕਲੇਅ ਮਾਡਲਿੰਗ, ਮਿੱਟੀ ਦੇ ਭਾਂਡੇ ਬਣਾਉਣਾ, ਮੱਕੀ ਦੀ ਰੋਟੀ, ਗਮਲਾ ਸਜਾਉਣਾ, ਸੋਲੋ ਭੰਗੜਾ ਵਿੱਚ ਪਹਿਲਾ, ਕਵਿਸ਼ਰੀ, ਲੋਕ ਗੀਤ, ਗੀਤ ਗਜਲ, ਕੁਇਜ਼, ਸਲਾਦ ਬਣਾਉਣਾ, ਸਾਜ ਵਜਾਉਣਾ ’ਚ ਦੂਜਾ, ਦਸਤਾਰਬੰਦੀ, ਪੋਸਟਰ ਮੇਕਿੰਗ, ਕਾਰਟੂਨਿੰਗ, ਆਟੇ ਦੀਆਂ ਚਿੜੀਆਂ, ਪੁਰਾਣੇ ਭਾਂਡਿਆਂ ਦੀ ਨੁਮਾਇਸ਼ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਜੇਤੂ ਟਰਾਫ਼ੀ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਦੁਆਬਾ ਆਰੀਆ ਸੀ. ਸੈ. ਸਕੂਲ ਨਵਾਂ ਸ਼ਹਿਰ ਨੇ ਫਸਟ ਰਨਰਅੱਪ ਟਰਾਫ਼ੀ ’ਤੇ ਕਬਜ਼ਾ ਕਰਦਿਆਂ ਕੁਇਜ਼, ਫੈਂਸੀ ਡਰੈਸ, ਦਸਤਾਰਬੰਦੀ, ਭੰਗੜਾ ਵਿੱਚ ਪਹਿਲਾ, ਕਵਿਤਾ ਉਚਾਰਨ, ਭਾਸ਼ਨ, ਦੁਮਾਲਾ ਸਜਾਉਣਾ, ਮਿੱਟੀ ਦੇ ਭਾਂਡੇ ਬਣਾਉਣਾ, ਗਮਲਾ ਬਣਾਉਣਾ, ਪੁਰਾਣੇ ਭਾਂਡਿਆਂ ਦੀ ਨੁਮਾਇਸ਼, ਸੋਲੋ ਭੰਗੜਾ ਅਤੇ ਕੰਪਿਊਟਰ ਮਾਡਲ ਵਿੱਚ ਦੂਜਾ ਅਤੇ ਗੀਤ ਗਜ਼ਲ, ਲੋਕ ਗੀਤ, ਸ਼ੁੱਧ ਗੁਰਬਾਣੀ ਉਚਾਰਣ, ਕੋਲਾਜ਼ ਮੇਕਿੰਗ, ਪੰਜਾਬੀ ਮਾਡਲ, ਗਮਲਾ ਸਜਾਉਣਾ, ਸਾਜ ਵਜਾਉਣਾ, ਬੈਸਟ ਆਊਟ ਆਫ ਵੇਸਟ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਸੈਕਿੰਡ ਰਨਰਅੱਪ ਟਰਾਫ਼ੀ ’ਤੇ ਦਸ਼ਮੇਸ਼ ਮਾਡਲ ਸੀ. ਸੈ. ਸਕੂਲ ਬਹਿਰਾਮ ਨੇ ਕਬਜ਼ਾ ਕਰਦਿਆਂ ਵਾਰ ਗਾਇਨ, ਕਾਰਟੂਨਿੰਗ, ਆਟੇ ਦੀਆਂ ਚਿੜੀਆਂ ਵਿੱਚ ਪਹਿਲਾ, ਗਰੁੱਪ ਸ਼ਬਦ, ਸਾਇੰਸ ਮਾਡਲ, ਪੋਸਟਰ ਮੇਕਿੰਗ, ਕੋਲਾਜ਼ ਮੇਕਿੰਗ, ਮਹਿੰਦੀ ਵਿੱਚ ਦੂਜਾ, ਕਵਿਸ਼ਰੀ, ਸਲੋਗਨ ਰਾਈਟਿੰਗ, ਗੀਤ ਗਜ਼ਲ, ਸ਼ੁੱਧ ਗੁਰਬਾਣੀ ਉਚਾਰਣ, ਭਾਸ਼ਨ, ਮੱਕੀ ਦੀ ਰੋਟੀ ਵਿੱਚ ਤੀਜਾ ਸਥਾਨ ਹਾਸਲ ਕੀਤਾ। ਐਸ.ਜੀ.ਐਚ.ਜੀ. ਖਾਲਸਾ ਸਕੂਲ ਬੰਗਾ ਨੇ ਬਿਜਨਸ ਮਾਡਲ, ਮਹਿੰਦੀ, ਕਾਰਟੂਨਿੰਗ, ਗੁਲਦਸਤਾ ਬਣਾਉਣਾ, ਗਮਲਾ ਸਜਾਉਣਾ ਵਿੱਚ ਦੂਜਾ ਅਤੇ ਪੰਜਾਬੀ ਮਾਡਲ, ਕੰਪਿਊਟਰ ਮਾਡਲ, ਸਾਇੰਸ ਮਾਡਲ, ਵਿੱਚ ਤੀਜਾ ਸਥਾਨ ਹਾਸਲ ਕੀਤਾ। ਆਦਰਸ਼ ਸਕੂਲ ਖਟਕੜ ਕਲਾਂ ਨੇ ਕੰਪਿਊਟਰ ਮਾਡਲ, ਗੁਲਦਸਤਾ ਬਣਾਉਣਾ, ਬੈਸਟ ਆਊਟ ਆਫ ਵੇਸਟ, ਪੋਸਟਰ ਮੇਕਿੰਗ ਵਿੱਚ ਪਹਿਲਾ, ਸੁੰਦਰ ਲਿਖਾਈ ਵਿੱਚ ਦੂਜਾ ਅਤੇ ਕੰਪਿਊਟਰ ਟਾਇਪਿੰਗ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ ਨੇ ਕਵੀਸ਼ਰੀ ਵਿੱਚ ਪਹਿਲਾ, ਬੈਸਟ ਆਊਟ ਆਫ ਵੇਸਟ ਵਿੱਚ ਦੂਜਾ ਅਤੇ ਲੇਖ ਰਚਨਾ, ਕੁਇਜ਼, ਦਸਤਾਰਬੰਦੀ, ਰੰਗੋਲੀ, ਸਲਾਦ ਬਣਾਉਣਾ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਡੀ.ਏ.ਵੀ. ਸੀ. ਸੈ. ਸਕੂਲ ਨਵਾਂਸ਼ਹਿਰ ਨੇ ਲੋਕ ਗੀਤ, ਗੀਤ ਗਜਲ, ਸਾਜ ਵਜਾਉਣਾ ਵਿਚ ਪਹਿਲਾ ਸਥਾਨ, ਪੇਂਟਿੰਗ ਵਿੱਚ ਦੂਜਾ ਅਤੇ ਰੰਗੋਲੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਸੈਂਟਰਲ ਪਬਲਿਕ ਸਕੂਲ ਬੰਗਾ ਨੇ ਕੰਪਿਊਟਰ ਟਾਇਪਿੰਗ, ਕਲੇਅ ਮਾਡਲਿੰਗ ਵਿੱਚ ਦੂਜਾ ਅਤੇ ਫੈਸੀ ਡਰੈਸ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਸਰਕਾਰੀ ਸੀ. ਸੈ. ਸਕੂਲ ਚੁਨਗਰਾ ਨੇ ਮਹਿੰਦੀ, ਕਵਿਤਾ ਉਚਾਰਨ ਤੀਜਾ ਸਥਾਨ ਹਾਸਲ ਕੀਤਾ। ਸਰਕਾਰੀ ਹਾਈ ਸਕੂਲ ਚੱਕਦਾਨਾ ਨੇ ਸੁੰਦਰ ਲਿਖਾਈ ਵਿੱਚ ਪਹਿਲਾ ਅਤੇ ਦਸਤਾਰਬੰਦੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੰ. ਰੀਠਾ ਰਾਮ ਟਾਅ ਅਦਰਸ਼ ਹਾਈ ਸਕੂਲ, ਬੰਗਾ ਨੇ ਸਲੋਗਨ ਰਾਈਟਿੰਗ ਵਿੱਚ ਪਹਿਲਾ, ਫੈਸੀ ਡਰੈਸ ਅਤੇ ਆਟੇ ਦੀਆਂ ਚਿੜੀਆਂ ਵਿੱਚ ਦੂਜਾ ਸਥਾਨ, ਸਲਾਦ ਬਣਾਉਣਾ, ਪੇਂਟਿੰਗ, ਗਮਲਾ ਸਜਾਉਣਾ, ਗੁਲਦਸਤਾ ਬਣਾਉਣਾ ਅਤੇ ਆਊਟ ਆਫ ਵੇਸਟ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਬਾਬਾ ਗੋਲਾ ਸਕੂਲ ਬੰਗਾ ਨੇ ਮੱਕੀ ਦੀ ਰੋਟੀ ਅਤੇ ਮਹਿੰਦੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਦੁਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ ਨੇ ਸ਼ੁੱਧ ਗੁਰਬਾਣੀ ਉਚਾਰਣ ਵਿੱਚ ਦੂਜਾ, ਕਵਿਤਾ ਉਚਾਰਨ ਅਤੇ ਦੁਮਾਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਸੇਂਟ ਸੋਲਜਰ ਸਕੂਲ ਬੰਗਾ ਨੇ ਲੇਖ ਰਚਨਾ, ਪੰਜਾਬੀ ਮਾਡਲ, ਰੰਗੋਲੀ ਵਿੱਚ ਦੂਜਾ, ਮਿੱਟੀ ਦੇ ਖਿਡੌਣੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋ.ਗੁਰਸ਼ਾਨ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਸੁਰਜੀਤ ਮਜਾਰੀ, ਨਰਿੰਦਰ ਮਾਹੀ, ਗੁਰਦਿਆਲ ਸਿੰਘ ਇੰਸਪੈਕਟਰ ਗੁਰਦੁਆਰਾ ਸਾਹਿਬ, ਇਕਬਾਲ ਸਿੰਘ ਬਾਜਵਾ, ਪਰਮਜੀਤ ਸਿੰਗ, ਮਨਜਿੰਦਰ ਸਿੰਘ, ਪਲਵਿੰਦਰ ਸਿੰਘ ਹੈੱਡ ਗ੍ਰੰਥੀ, ਸ੍ਰੀ ਨਰਿੰਦਰ ਪੁਖਰਾਜ, ਮੈਡਮ ਰੋਮੀ ਦੇਵਗਨ, ਸਮੂਹ ਸਟਾਫ਼ ਮੈਂਬਰਜ਼ ਅਤੇ ਵਿਦਿਆਰਥੀ ਸ਼ਾਮਿਲ ਸਨ।