07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਦੀਵਾਲੀ ਮਨਾਈ

ਨਵਾਂਸ਼ਹਿਰ, 6 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਦੀਵਾਲੀ ਦੇ ਮੌਕੇ ’ਤੇ ਮੁੱਖ ਮਹਿਮਾਨ ਤੀਰਥ ਰਾਮ ਸੈਂਭੀ ਯੂ. ਐਸ.

ਅਜੀਤ ਡੈਸਕ 07-11-2026
ਨਵਾਂਸ਼ਹਿਰ, 6 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਦੀਵਾਲੀ ਦੇ ਮੌਕੇ ’ਤੇ ਮੁੱਖ ਮਹਿਮਾਨ ਤੀਰਥ ਰਾਮ ਸੈਂਭੀ ਯੂ. ਐਸ. ਏ ਤੇ ਸਕੂਲ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਬਾਹੜਾ ਵਲੋਂ ਸਮੂਹ ਅਧਿਆਪਕ ਸਾਹਿਬਾਨ ਨੂੰ ਬਹੁਤ ਹੀ ਆਦਰ ਸਹਿਤ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ’ਤੇ, ਸਕੂਲ ਦੇ ਪ੍ਰਿੰਸੀਪਲ ਮੈਡਮ ਰਜਨੀਸ਼ ਕੁਮਾਰੀ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੋਹਫ਼ੇ ਦਿੱਤੇ। ਇਹ ਤੋਹਫ਼ੇ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਸਕੂਲ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੇ ਸਨਮਾਨ ਵਜੋਂ ਭੇਟ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਨੇ ਸਾਰੇ ਸਟਾਫ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ। ਇਸ ਮੌਕੇ ਸ: ਸੁਰਿੰਦਰ ਸਿੰਘ ਭੋਗਲ, ਸ: ਤਰਲੋਚਨ ਸਿੰਘ, ਡਾ. ਗੁਰਮੀਤ ਸਿੰਘ, ਸ: ਭੁਪਿੰਦਰ ਪਾਲ ਸਿੰਘ, ਸ: ਪਰਮਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ, ਸ: ਸੁਰਿੰਦਰ ਸਿੰਘ ਸੈਂਭੀ, ਜਸਵਿੰਦਰ ਕੁਮਾਰ, ਸ: ਬਲਵਿੰਦਰ ਸਿੰਘ ਸੈਂਭੀ ਅਤੇ ਹੋਰ ਕਮੇਟੀ ਮੈਂਬਰਾਂ ਨੇ ਇਸ ਮੌਕੇ ਅਧਿਆਪਕਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਅਧਿਆਪਕ, ਸਕੂਲ ਕਲਰਕ ਮੈਡਮ ਸ੍ਰੀਮਤੀ ਸ਼ਾਂਤਾ ਸ਼ਰਮਾ, ਹਿਨਾ ਰਾਣੀ, ਹਰਬੰਸ ਕੌਰ, ਮਾਇਆ ਦੇਵੀ, ਸੰਦੀਪ ਰਾਣੀ, ਰਾਜਪ੍ਰੀਤ ਕੌਰ, ਮਿਸ ਰਮਨਦੀਪ, ਪੂਜਾ, ਮੀਨੂੰ, ਰੇਨੂੰ ਰਾਣੀ, ਰਾਜੇਸ਼ ਕੁਮਾਰ, ਦੀਪਕ ਕੁਮਾਰ, ਅਤੁਲ ਗੌਤਮ ਅਤੇ ਸਮੂਹ ਸਟਾਫ਼ ਨੇ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਨਵਾਂਸ਼ਹਿਰ ’ਚ ਮੀਡੀਆ ਦੀ ਸਮਾਜ ’ਚ ਅਹਿਮ ਭੂਮਿਕਾ ’ਤੇ ਸੈਮੀਨਾਰ ਅਗਲੀ ਖ਼ਬਰ ਕਟਾਰੀਆਂ ਅੱਡੇ ’ਚ ਟਾਇਰਾਂ ਦੀ ਦੁਕਾਨ ’ਤੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।