07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਨਵਾਂਸ਼ਹਿਰ ’ਚ ਮੀਡੀਆ ਦੀ ਸਮਾਜ ’ਚ ਅਹਿਮ ਭੂਮਿਕਾ ’ਤੇ ਸੈਮੀਨਾਰ

ਨਵਾਂਸ਼ਹਿਰ, 6 ਨਵੰਬਰ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ)-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਜਨਮ ਸ਼ਤਾਬਦੀ ਦੇ ਸੰਬੰਧ ’ਚ ਮੀਡੀਆ ਦੀ ਸਮਾਜ ’ਚ ਅਹਿਮ ਭੂਮਿਕਾ ਦੇ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤੀ। ਉਨ੍ਹਾਂ ਆਖਿਆ ਕਿ ਮੀਡੀਆ ਹੀ ਸਮਾਜ ਅੱਗੇ ਸੱਚਾਈ ਪੇਸ਼ ਕਰ ਸਕਦਾ ਹੈ ਅਤੇ ਇਸ ਸਮੇਂ ਸਭ ਤੋਂ ਵੱਧ ਭੂਮਿਕਾ ਮੀਡੀਆ ਨਿਭਾਅ ਰਿਹਾ ਹੈ।

ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਦਾ ਸਨਮਾਨ ਕਰਦੇ ਹੋਏ ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ, ਰੌਬੀ ਕੰਗ ਅਤੇ ਹੋਰ। ਤਸਵੀਰ : ਹਰਮਿੰਦਰ ਸਿੰਘ ਪਿੰਟੂ 07-11-2026
ਨਵਾਂਸ਼ਹਿਰ, 6 ਨਵੰਬਰ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ)-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਜਨਮ ਸ਼ਤਾਬਦੀ ਦੇ ਸੰਬੰਧ ’ਚ ਮੀਡੀਆ ਦੀ ਸਮਾਜ ’ਚ ਅਹਿਮ ਭੂਮਿਕਾ ਦੇ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤੀ। ਉਨ੍ਹਾਂ ਆਖਿਆ ਕਿ ਮੀਡੀਆ ਹੀ ਸਮਾਜ ਅੱਗੇ ਸੱਚਾਈ ਪੇਸ਼ ਕਰ ਸਕਦਾ ਹੈ ਅਤੇ ਇਸ ਸਮੇਂ ਸਭ ਤੋਂ ਵੱਧ ਭੂਮਿਕਾ ਮੀਡੀਆ ਨਿਭਾਅ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਸਮੇਂ ਸਭ ਤੋਂ ਵੱਧ ਸਮੱਸਿਆਵਾਂ ਮੀਡੀਏ ਨੂੰ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪੱਤਰਕਾਰ ਭਾਈਚਾਰਾ ਹਮੇਸ਼ਾ ਔਕੜਾਂ ਦੇ ਸਮੇਂ ਵਿੱਚੋਂ ਵੀ ਲੰਘਦਾ ਹੋਇਆ ਸਮਾਜ ਦੀ ਸੇਵਾ ਕਰ ਰਿਹਾ ਹੈ ਜੋ ਸਮਾਜ ਸੇਵਾ ਦੇ ਖੇਤਰ ’ਚ ਵੱਡਾ ਯੋਗਦਾਨ ਹੈ। ਉਨ੍ਹਾਂ ਨਵਾਂਸ਼ਹਿਰ ਵਿਖੇ ਪ੍ਰੈੱਸ ਕਲੱਬ ਦੇ ਦਫ਼ਤਰ ਬਣਾਉਣ ਲਈ 10 ਲੱਖ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਆਖਿਆ ਕਿ ਹਰ ਜ਼ਿਲ੍ਹੇ ਵਿੱਚ ਪ੍ਰੈੱਸ ਕਲੱਬ ਦਾ ਦਫਤਰ ਹੋਣਾ ਚਾਹੀਦਾ ਹੈ, ਜਿੱਥੇ ਬੈਠ ਕੇ ਸਾਰੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਅਤੇ ਰਾਜਨੀਤਿਕ ਜਥੇਬੰਦੀਆਂ ਪ੍ਰੈੱਸ ਵਾਰਤਾ ਕਰ ਸਕਣ। ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਆਖਿਆ ਕਿ ਸਮਾਜ ਨੂੰ ਨਰੋਈ ਸੇਧ ਦੇਣ ’ਚ ਮੀਡੀਏ ਦਾ ਅਹਿਮ ਯੋਗਦਾਨ ਹੈ। ਮੀਡੀਆ ਹੀ ਲੋਕਾਂ ਨਾਲ ਇੱਕ ਚੰਗੀ ਕੜੀ ਬਣ ਕੇ ਕੰਮ ਕਰ ਰਿਹਾ ਹੈ। ਸੈਮੀਨਾਰ ਨੂੰ ਡਾ. ਗੁਰਪ੍ਰੀਤ ਕੌਰ ਥਿਆੜਾ, ਦਿਨੇਸ਼ ਸੂਰੀ ਜ਼ਿਲ੍ਹਾ ਪ੍ਰਧਾਨ ਨਸ਼ਾ ਮੁਕਤੀ ਮੋਰਚਾ, ਦੀਦਾਰ ਸਿੰਘ ਸ਼ੇਤਰਾ, ਚੇਤ ਰਾਮ ਰਤਨ ਚੇਅਰਮੈਨ, ਸੁਖਦੇਵ ਸਿੰਘ ਉੜਾਪੜ, ਮਨੋਰੰਜਨ ਕਾਲੀਆ, ਸੁਰਜੀਤ ਮਜਾਰੀ, ਨਵਕਾਂਤ ਭਰੋਮਜਾਰਾ, ਅਮਿਤ ਸ਼ਰਮਾ, ਪ੍ਰਦੀਪ ਭਨੋਟ, ਰਮਨਦੀਪ ਸਿੰਘ ਥਿਆੜਾ ਨੇ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਨੇ ਆਖਿਆ ਕਿ ਇਸ ਸਮੇਂ ਮੀਡੀਏ ਨੂੰ ਆ ਰਹੀਆਂ ਔਕੜਾਂ ਲਈ ਇੱਕਜੁੱਟ ਹੋਣ ਦੀ ਲੋੜ ਹੈ। ਉਹਨਾਂ ਸਾਰੇ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਪ੍ਰੀਤ ਸਿੰਘ ਰੌਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ, ਦਿਨੇਸ਼ ਸੂਰੀ, ਡਾਕਟਰ ਕਮਲਜੀਤ ਨਵਾਂਸ਼ਹਿਰ, ਮੈਡਮ ਸੁਮਨ ਲਾਲ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ, ਪ੍ਰਦੀਪ ਭਨੋਟ ਸ਼ਹਿਰੀ ਪ੍ਰਧਾਨ, ਜਤਿੰਦਰ ਪਾਲ ਸਿੰਘ ਕਲੇਰ, ਸੁਰਿੰਦਰ ਸਿੰਘ ਕਰਮ, ਸੰਦੀਪ ਮਝੂਰ, ਅਮਰੀਕ ਸਿੰਘ ਢੀਂਡਸਾ, ਹਰਮੇਲ ਸਿੰਘ ਸਹੂਗੜਾ, ਬਿੱਟੂ ਭੱਟੀ, ਨਰਿੰਦਰ ਮਾਹੀ, ਸੁਖਜਿੰਦਰ ਸੁੱਖਾ, ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ, ਕਸ਼ਮੀਰ ਲਾਲ ਕੈਂਥ, ਵਿਜੇ ਕੁਮਾਰ, ਪ੍ਰਭਜੋਤ ਸਿੰਘ, ਚਰਨਜੀਤ ਸੱਲਾਂ, ਹਰਦੀਪ ਸਿੰਘ ਗਹੂੰਣ, ਅਮਰੀਕ ਕਟਾਰੀਆ, ਹਰਮਿੰਦਰ ਸਿੰਘ ਪਿੰਟੂ, ਗੁਰਨਾਮ ਸਿੰਘ ਖੁਰਦ, ਜਤਿੰਦਰ ਕੁਮਾਰ ਮਹਿਮੀ, ਉਂਕਾਰ ਸਿੰਘ ਰਠੌਰ, ਸੁਖਜਿੰਦਰ ਬਖਲੌਰ, ਨਰਿੰਦਰ ਮਾਹੀ, ਗੁਰਜਿੰਦਰ ਗੁਰੂ, ਹਰਜਾਪ ਸਿੰਘ, ਗੌਰਵ ਗਾਬਾ, ਪ੍ਰੇਮੀ ਸੰਧਵਾਂ, ਮਨਜੀਤ ਜੱਬੋਵਾਲ , ਹਰਭਜਨ ਹੀਰ, ਮਹਿੰਦਰਪਾਲ ਸਿੰਘ, ਜਰਨੈਲ ਸਿੰਘ ਨਿੱਘਾ, ਨਛੱਤਰ ਬਹਿਰਾਮ, ਹਰਸਿਮਰਨਜੋਤ ਸਿੰਘ ਕਲੇਰ, ਵਰਿੰਦਰ ਸਿੰਘ ਹੁੰਦਲ, ਯੋਗੇਸ਼ ਮਲਹੋਤਰਾ, ਕੁਲਦੀਪ ਝਿੰਗੜ, ਗੁਰਨਾਮ ਸਿੰਘ ਖੁਰਦ, ਰਾਮ ਲਾਲ, ਸਮਰਦੀਪ ਸਿੰਘ, ਨਿਰਮਜੀਤ ਸਿੰਘ ਚਾਹਲ, ਬਲਵਿੰਦਰ ਨਾਨੋਵਾਲ, ਰਾਜ ਮਜਾਰੀ, ਹਰਕਮਲ ਸਿੰਘ ਕੌਲਗੜ੍ਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’ ਦਾ 290ਵਾਂ ਦਿਨ ਪੰਜਾਬ ਪੁਲਿਸ ਵਲੋਂ 545 ਥਾਈਂ ਛਾਪੇਮਾਰੀ 202 ਕਾਬੂ ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।