08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਰਾਕੇਸ਼ ਕੁਮਾਰ ਜੰਡੀ ਨੂੰ ਡੀ. ਜੀ. ਪੀ ਡਿਸਕ ਨਾਲ ਕੀਤਾ ਗਿਆ ਸਨਮਾਨਿਤ

ਕਾਠਗੜ੍ਹ, 7 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੁਲਿਸ ਵਿਭਾਗ ’ਚ ਅਨੁਸ਼ਾਸਨ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਰਾਕੇਸ਼ ਕੁਮਾਰ ਜੰਡੀ ਨੂੰ ਵੱਡਾ ਮਾਣ ਸਨਮਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਨੂੰ ਸਪੈਸ਼ਲ ਡੀ.

ਅਜੀਤ ਡੈਸਕ 08-11-2026
ਕਾਠਗੜ੍ਹ, 7 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੁਲਿਸ ਵਿਭਾਗ ’ਚ ਅਨੁਸ਼ਾਸਨ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਰਾਕੇਸ਼ ਕੁਮਾਰ ਜੰਡੀ ਨੂੰ ਵੱਡਾ ਮਾਣ ਸਨਮਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਨੂੰ ਸਪੈਸ਼ਲ ਡੀ. ਜੀ. ਪੀ ਨਰੇਸ਼ ਕੁਮਾਰ ਅਰੋੜਾ ਵਲੋਂ ਡੀ. ਜੀ. ਪੀ ਡਿਸਕ ਲਗਾ ਕੇ ਸਨਮਾਨਿਤ ਕੀਤਾ ਗਿਆ। ਰਾਕੇਸ਼ ਕੁਮਾਰ ਜੰਡੀ ਦੀ ਇਸ ਪ੍ਰਾਪਤੀ ’ਤੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਭਾਟੀਆ ਸੰਡਰੇਵਾਲ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਰਾਕੇਸ਼ ਕੁਮਾਰ ਜੰਡੀ ਨੇ ਹਮੇਸ਼ਾ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ, ਅਨੁਸ਼ਾਸਨ ਅਤੇ ਲਗਨ ਨਾਲ ਨਿਭਾਈ ਹੈ। ਇਹ ਸਨਮਾਨ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਵਿਜੇ ਭਾਟੀਆ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਅਜਿਹੇ ਇਮਾਨਦਾਰ ਅਤੇ ਕਰਤੱਵਨਿਸ਼ਠ ਮੁਲਾਜ਼ਮਾਂ ਕਰਕੇ ਹੀ ਲੋਕਾਂ ਦਾ ਵਿਭਾਗ ਤੇ ਭਰੋਸਾ ਬਣਿਆ ਰਹਿੰਦਾ ਹੈ। ਰਾਕੇਸ਼ ਕੁਮਾਰ ਜੰਡੀ ਨੇ ਆਪਣੇ ਕੰਮ ਨਾਲ ਨਾ ਸਿਰਫ਼ ਵਿਭਾਗ ਦਾ ਬਲਕਿ ਇਲਾਕੇ ਦਾ ਵੀ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਰਾਕੇਸ਼ ਕੁਮਾਰ ਜੰਡੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਅਤੇ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ। ਇਲਾਕਾ ਵਾਸੀਆਂ ਅਤੇ ਸਨੇਹੀਆਂ ਵੱਲੋਂ ਵੀ ਰਾਕੇਸ਼ ਕੁਮਾਰ ਜੰਡੀ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ।
ਪਿਛਲੀ ਖ਼ਬਰ ਆਓ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ-ਆਗੂ ਅਗਲੀ ਖ਼ਬਰ ‘ ਆਪ’ ਵਲੋਂ ਦੂਜੀ ਵਾਰ ਟਿਕਟ ਮਿਲਣ ਤੋਂ ਬਾਅਦ ਵਿਧਾਇਕ ਸੰਤੋਸ਼ ਕਟਾਰੀਆ ਨੇ ਡੇਰਾ ਬਾਉੜੀ ਸਾਹਿਬ ਵਿਖੇ ਟੇਕਿਆ ਮੱਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।