24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਰਸੀ ’ਤੇ ਵਿਸ਼ੇਸ਼-ਸੰਤ ਅਜੀਤ ਸਿੰਘ ਨਥਮੱਲਪੁਰ ਵਾਲੇ

ਫ਼ਤਹਿਗੜ੍ਹ ਸਾਹਿਬ-ਸੰਤ ਬਾਬਾ ਅਜੀਤ ਸਿੰਘ ਦਾ ਜਨਮ (11 ਚੇਤ) ਸੰਨ 1883 ਵਿਚ ਰੋਪੜ ਜ਼ਿਲ੍ਹੇ ਦੇ ਪਿੰਡ ਨਥਮੱਲਪੁਰ ਵਿਖੇ ਸ. ਭਗਵਾਨ ਸਿੰਘ ਦੇ ਘਰ ਹੋਇਆ।

ਅਜੀਤ ਡੈਸਕ 24-08-2026
ਫ਼ਤਹਿਗੜ੍ਹ ਸਾਹਿਬ-ਸੰਤ ਬਾਬਾ ਅਜੀਤ ਸਿੰਘ ਦਾ ਜਨਮ (11 ਚੇਤ) ਸੰਨ 1883 ਵਿਚ ਰੋਪੜ ਜ਼ਿਲ੍ਹੇ ਦੇ ਪਿੰਡ ਨਥਮੱਲਪੁਰ ਵਿਖੇ ਸ. ਭਗਵਾਨ ਸਿੰਘ ਦੇ ਘਰ ਹੋਇਆ। ਬਾਬਾ ਜੀ ਜਨਮ ਤੋਂ ਹੀ ਪੂਰਨ ਸੰਤ ਸਨ, ਉਨ੍ਹਾਂ ਸਾਰਾ ਜੀਵਨ ਪਰਿਵਾਰ ਵਿਚ ਰਹਿ ਕੇ ਨਾਮ ਸਿਮਰਨ ਕੀਤਾ ਅਤੇ ਸੰਗਤਾਂ ਨੂੰ ਫੋਕੇ ਭਰਮਾਂ ਵਿਚੋਂ ਕੱਢ ਕੇ ਗੁਰਬਾਣੀ ਨਾਲ ਜੋੜਦੇ ਹੋਏ ‘ਮਨ ਨੀਵਾਂ ਮੱਤ ਉੱਚੀ’ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਗ੍ਰੰਥੀ ਸਿੰਘਾਂ ਨੂੰ ਬਿਨਾਂ ਮੋਖ ਤੋਂ ਪੈਦਲ ਚੱਲ ਕੇ ਸ੍ਰੀ ਅਖੰਡ ਪਾਠ ਤੇ ਸਹਿਜ ਪਾਠ ਦੀ ਨਿਸ਼ਕਾਮ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਸੰਤ ਬਾਬਾ ਅਜੀਤ ਸਿੰਘ ਦੇ ਅਨਮੋਲ ਵਚਨਾਂ ਅਨੁਸਾਰ ਚਾਹ, ਮਿਰਚ, ਮਸਾਲਾ, ਲਸਣ, ਅਦਰਕ ਅਤੇ ਪਿਆਜ਼ ਇਹ ਛੇ ਚੀਜ਼ਾਂ ਘਰ ਵਿਚੋਂ ਬਾਹਰ ਕੱਢ ਦਿਓ ਮਹਾਰਾਜ ਭਲਾ ਕਰੇਗਾ। ਉਨ੍ਹਾਂ ਕਿਹਾ ਕਿ ਖਾਣਾ-ਪੀਣਾ, ਬੋਲਣਾ-ਬਲਾਉਣਾ, ਪਹਿਨਣਾ-ਪਹਿਨਾਉਣਾ ਗੁਰਮਤਿ ਅਨੁਸਾਰ ਹੋਣਾ ਚਾਹੀਦਾ ਹੈ। ਆਪ ਜੀ ਬਚਨ ਕਰਦੇ ਸਨ ਕਿ ਗੁਰਬਾਣੀ ਤੋਂ ਬਾਹਰੀ ਕੋਈ ਗੱਲ ਨਹੀਂ, ਸਭ ਸਿੱਖਿਆ ਮਹਾਰਾਜ ਨੇ ਗੁਰਬਾਣੀ ਵਿਚ ਭਰੀ ਹੈ। ਇਸ ਲਈ ਉਸ ਨਾਲ ਜੁੜ ਕੇ ਸਾਡਾ ਆਧਾਰ ਹੋਣਾ ਹੈ। ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਨੇ ਸੰਤਾਂ ਬਾਰੇ ਕਿਹਾ ਸੀ ਕਿ ਇਹ ਤੁਰਦੇ ਫਿਰਦੇ ਰੱਬ ਹਨ। ਬਾਬਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 24 ਅਗਸਤ (8 ਭਾਦਰੋਂ) 1979 ਨੂੰ ਸੱਚਖੰਡ ਜਾ ਬਿਰਾਜੇ। ਬਾਬਾ ਜੀ ਦੀ ਸੰਤਾਲੀਵੀਂ ਬਰਸੀ ਭਾਈ ਮੇਜਰ ਸਿੰਘ ( ਭੁੱਚੀ ਵਾਲੇ) ਦੀ ਸਰਪ੍ਰਸਤੀ ਹੇਠ ਸੰਗਤਾਂ ਦੇ ਸਹਿਯੋਗ ਨਾਲ 24 ਅਗਸਤ ਨੂੰ ਸਵੇਰੇ 9 ਵਜੇ ਡੇਰਾ ਯਾਦਗਾਰ ਸੰਤ ਬਾਬਾ ਅਜੀਤ ਸਿੰਘ ਨਥਮੱਲਪੁਰ ਵਾਲੇ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਈ ਜਾ ਰਹੀ ਹੈ। -ਬਲਜਿੰਦਰ ਸਿੰਘ
ਪਿਛਲੀ ਖ਼ਬਰ ਚੰਡੀਗੜ੍ਹ ਧਰਨੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ ‘ਭਰਤ ਮੁਨੀ ਦੇ ਰਸ ਸਿਧਾਂਤ’ ਨੂੰ ਸਮਝਣ ਲਈ ਅਨੁਭਵ ਅਧਾਰਿਤ ਗਤੀਵਿਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।