30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬਿਜਲੀ ਦੇ ਪੋਲ ਤੋਂ ਦਿਨ-ਦਿਹਾੜੇ ਚੋਰੀ ਦੀ ਨੀਅਤ ਨਾਲ ਅਗਿਆਤ ਔਰਤਾਂ ਨੇ ਵੱਢੀ ਕੇਬਲ

ਸੰਘੋਲ, 29 ਅਗਸਤ (ਪਰਮਵੀਰ ਸਿੰਘ ਧਨੋਆ)-ਖਰੜ-ਲੁਧਿਆਣਾ ਰਾਸ਼ਟਰੀ ਰਾਜ ਮਾਰਗ ’ਤੇ ਪਿੰਡ ਸੰਘੋਲ ਨੇੜੇ ਅਗਿਆਤ ਔਰਤਾਂ ਵਲੋਂ ਬਿਜਲੀ ਦੇ ਪੋਲ ਤੋਂ ਦਿਨ ਦਿਹਾੜੇ ਚੋਰੀ ਦੀ ਨੀਅਤ ਨਾਲ ਕੇਬਲ ਵੱਢ ਲਏ ਜਾਣ ਦਾ ਮਾਮਲਾ ਚਰਚਾ ਵਿਚ ਹੈ। ਘਟਨਾ ਦੁਪਹਿਰ ਕਰੀਬ 12.

ਅਜੀਤ ਡੈਸਕ 30-08-2026
ਸੰਘੋਲ, 29 ਅਗਸਤ (ਪਰਮਵੀਰ ਸਿੰਘ ਧਨੋਆ)-ਖਰੜ-ਲੁਧਿਆਣਾ ਰਾਸ਼ਟਰੀ ਰਾਜ ਮਾਰਗ ’ਤੇ ਪਿੰਡ ਸੰਘੋਲ ਨੇੜੇ ਅਗਿਆਤ ਔਰਤਾਂ ਵਲੋਂ ਬਿਜਲੀ ਦੇ ਪੋਲ ਤੋਂ ਦਿਨ ਦਿਹਾੜੇ ਚੋਰੀ ਦੀ ਨੀਅਤ ਨਾਲ ਕੇਬਲ ਵੱਢ ਲਏ ਜਾਣ ਦਾ ਮਾਮਲਾ ਚਰਚਾ ਵਿਚ ਹੈ। ਘਟਨਾ ਦੁਪਹਿਰ ਕਰੀਬ 12.45 ਦੀ ਦੱਸੀ ਜਾ ਰਹੀ ਹੈ। ਕਰੀਬ 5-6 ਔਰਤਾਂ ਦੇ ਟੋਲੇ ਨੇ ਹਾਈਵੇ ਕੰਢੇ ਲੱਗੇ ਪੋਲ ਤੋਂ ਕਰੀਬ ਇਕ ਕੁਇੰਟਲ ਵਜ਼ਨ ਦੀ 35-40 ਫੁੱਟ ਲੰਬਾਈ ਦੀ ਕੇਬਲ ਵੱਢ ਲਈ। ਘਟਨਾਕ੍ਰਮ ਨੇੜਲੇ ਖੇਤ ਵਿਚ ਮੋਟਰ ’ਤੇ ਬੈਠੇ ਕਿਸਾਨ ਨੇ ਵੇਖ ਲਿਆ। ਦੱਸਿਆ ਜਾ ਰਿਹਾ ਹੈ ਕਿ ਤਾਰ ਵੱਢ ਕੇ ਔਰਤਾਂ ਨੇ ਨੇੜੇ ਲੰਘਦੇ ਨਾਲੇ ਕੰਢੇ ਲੁਕਾ ਦਿੱਤੀ। ਕਿਸਾਨ ਨੇ ਜਦੋਂ ਉਕਤ ਔਰਤਾਂ ਦੀ ਕਰਤੂਤ ਮੋਬਾਈਲ ਕੈਮਰੇ ਵਿਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਔਰਤਾਂ ਨੂੰ ਖ਼ਤਰੇ ਦੀ ਭਿਣਕ ਪੈ ਗਈ। ਇਸ ਦੌਰਾਨ ਉਕਤ ਔਰਤਾਂ ਨੇ ਉਥੋਂ ਖਿਸਕਣ ਵਿਚ ਹੀ ਆਪਣੀ ਭਲਾਈ ਸਮਝੀ। ਘਟਨਾ ਦਾ ਖ਼ੁਲਾਸਾ ਹੋਣ ’ਤੇ ਆਸ-ਪਾਸ ਦੇ ਲੋਕਾਂ ਵਲੋਂ ਔਰਤਾਂ ਦੀ ਭਾਲ ਕਰਨ ਦੀ ਕੋਸ਼ਿਸ਼ ਨਾਕਾਮ ਰਹੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪਾਵਰਕਾਮ ਕਰਮਚਾਰੀ ਓਥੋਂ ਕੇਬਲ ਚੁੱਕ ਕੇ ਲੈ ਗਏ। ਮਸਲੇ ਬਾਰੇ ਸੰਬੰਧਿਤ ਪਾਵਰਕਾਮ ਐਸ. ਡੀ. ਓ. ਨਾਲ ਗੱਲਬਾਤ ਲਈ ਮੋਬਾਈਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ-ਜੀ. ਟੀ. ਯੂ. ਪੰਜਾਬ ਅਗਲੀ ਖ਼ਬਰ ਐਡਵੋਕੇਟ ਸੈਂਪਲਾ ਵਲੋਂ ਸੁਖਬੀਰ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।