04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਮਾਤਾ ਗੁਜਰੀ ਕਾਲਜ ਦੇ ਗਣਿਤ ਵਿਭਾਗ ਵਲੋਂ ਗਣਿਤ ਐਸੋਸੀਏਸ਼ਨ ਦਾ ਗਠਨ

ਫ਼ਤਹਿਗੜ੍ਹ ਸਾਹਿਬ, 3 ਸਤੰਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਵਲੋਂ ਸੈਸ਼ਨ 2026-27 ਲਈ ਵਿਭਾਗ ਦੇ ਵਿਦਿਆਰਥੀਆਂ ਦੀ ਗਣਿਤ ਐਸੋਸੀਏਸ਼ਨ ‘ਦਿ ਲੌਜਿਕ ਲੈਜੈਂਡਜ਼’ ਦਾ ਗਠਨ ਕੀਤਾ ਗਿਆ। ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰਾਂ ਵਿਚ ਐਮ.

ਅਜੀਤ ਡੈਸਕ 04-09-2026
ਫ਼ਤਹਿਗੜ੍ਹ ਸਾਹਿਬ, 3 ਸਤੰਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਵਲੋਂ ਸੈਸ਼ਨ 2026-27 ਲਈ ਵਿਭਾਗ ਦੇ ਵਿਦਿਆਰਥੀਆਂ ਦੀ ਗਣਿਤ ਐਸੋਸੀਏਸ਼ਨ ‘ਦਿ ਲੌਜਿਕ ਲੈਜੈਂਡਜ਼’ ਦਾ ਗਠਨ ਕੀਤਾ ਗਿਆ। ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰਾਂ ਵਿਚ ਐਮ. ਐਸ. ਸੀ. ਗਣਿਤ ਭਾਗ-ਪਹਿਲਾ ਦੀ ਰਾਜਪ੍ਰੀਤ ਕੌਰ ਨੂੰ ਪ੍ਰਧਾਨ, ਐਮ.ਐਸ.ਸੀ. ਗਣਿਤ ਭਾਗ-ਪਹਿਲਾ ਦੀ ਰਮਨਦੀਪ ਕੌਰ ਨੂੰ ਉਪ-ਪ੍ਰਧਾਨ, ਬੀ.ਐਸ.ਸੀ. ਆਨਰਜ਼ ਗਣਿਤ ਭਾਗ-ਪਹਿਲਾ ਦੀ ਜਸਮੀਨ ਕੌਰ ਨੂੰ ਖ਼ਜ਼ਾਨਚੀ, ਬੀ.ਐਸ.ਸੀ. ਆਨਰਜ਼ ਗਣਿਤ ਭਾਗ-ਪਹਿਲਾ ਦੀ ਸੋਨੀ ਨੂੰ ਸਕੱਤਰ, ਬੀ.ਐਸ.ਸੀ. ਆਨਰਜ਼ ਗਣਿਤ ਭਾਗ-ਤੀਸਰਾ ਦੀ ਸ਼ਾਲੂ ਨੂੰ ਮੀਡੀਆ ਇੰਚਾਰਜ ਅਤੇ ਐਮ.ਐਸ . ਸੀ. ਗਣਿਤ ਭਾਗ-ਪਹਿਲਾ ਦੇ ਹਰਸ਼ਦੀਪ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਗਣਿਤ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਗਣਿਤ ਵਿਭਾਗ ਦੇ ਮੁਖੀ ਪ੍ਰੋ. ਨਮਿਤਾ ਬੇਰੀ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਹਿਪਾਠੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਇੰਟਰੈਕਟਿਵ ਪ੍ਰੋਗਰਾਮਾਂ ਦੇ ਆਯੋਜਨ ਲਈ ਪ੍ਰੇਰਿਤ ਕਰਨਾ ਹੈ। ਐਸੋਸੀਏਸ਼ਨ ਇੰਚਾਰਜ ਪ੍ਰੋ. ਸ਼ਿਵਦੀਪ ਕੌਰ ਨੇ ਕਿਹਾ ਕਿ ਗਣਿਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਸੁਸਾਇਟੀ ਵਲੋਂ ਤੈਅ ਮਾਪਦੰਡਾਂ ਅਨੁਸਾਰ ਕੀਤੀ ਗਈ ਹੈ। ਇਸ ਮੌਕੇ ਵਿਭਾਗ ਦੇ ਪ੍ਰੋ. ਪੂਨਮ ਚਾਵਲਾ, ਡਾ. ਰਾਜਿੰਦਰ ਪਾਲ, ਡਾ. ਸ਼ਾਮ ਬਾਂਸਲ, ਪ੍ਰੋ. ਅਮਰਪ੍ਰੀਤ ਕੌਰ, ਪ੍ਰੋ. ਬਿੰਦੀਆ, ਪ੍ਰੋ. ਸਿਮਰਨਜੋਤ ਕੌਰ, ਪ੍ਰੋ. ਸਲੋਨੀ ਕੌਰ ਅਤੇ ਪ੍ਰੋ. ਮਨਜੋਤ ਕੌਰ ਸਮੇਤ ਗਣਿਤ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਪਾਈਨ ਗਰੋਵ ਸਕੂਲ ’ਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਕੌਮੀ ਪੋਸ਼ਣ ਹਫ਼ਤਾ ਜਥੇਦਾਰ ਜਿੰਦਰਪਾਲ ਸਿੰਘ ਸਹੀ ਪੋਸ਼ਣ ਹੀ ਸਿਹਤਮੰਦ ਜੀਵਨ ਦੀ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।