16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੋਬਿੰਦਗੜ੍ਹ ਪਬਲਿਕ ਕਾਲਜ ’ਚ ਨਸ਼ਾ ਵਿਰੋਧੀ ਨਾਟਕ ‘ਸੁਲਗਦੀ ਧਰਤੀ’ ਦਾ ਮੰਚਨ

ਮੰਡੀ ਗੋਬਿੰਦਗੜ੍ਹ, 15 ਸਤੰਬਰ (ਇਕਬਾਲਦੀਪ ਸੰਧੂ)- ਨਸ਼ੇ ਨੂੰ ਨਾਂਹ ਕਹੋ ਤੇ ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਅਭਿਆਨ ਤਹਿਤ ਗੋਬਿੰਦਗੜ੍ਹ ਪਬਲਿਕ ਕਾਲਜ ਦੀ ਡਾਪੋ (ਡਰੱਗ ਅਬਿਊਜ਼ ਪ੍ਰੀਵੈਂਸ਼ਨ ਅਫ਼ਸਰ) ਯੂਨਿਟ ਤੇ ਰੈੱਡ ਰਿਬਨ ਕਲੱਬ ਵਲੋਂ ਅੱਜ ਕਾਲਜ ਕੈਂਪਸ ਵਿਚ ‘ਸੁਲਗਦੀ ਧਰਤੀ’ ਵਿਸ਼ੇ ’ਤੇ ਇਕ ਵਿਸ਼ੇਸ਼ ਜਾਗਰੂਕਤਾ ਨਾਟਕ ਦਾ ਆਯੋਜਨ ਕੀਤਾ ਗਿਆ। ਇਹ ਨਾਟਕ ਬਲਰਾਜ ਸਾਗਰ ਦੁਆਰਾ ਲਿਖਿਆ ਗਿਆ ਸੀ ਅਤੇ ਪ੍ਰਸਿੱਧ ਰੰਗਕਰਮੀ ਅਨਮੋਲਦੀਪ ਸਿੰਘ, ਜ਼ਿੰਦਾਬਾਦ ਰੰਗਮੰਚ, ਫ਼ਿਰੋਜ਼ਪੁਰ ਵਲੋਂ ਨਿਰਦੇਸ਼ਤ ਅਤੇ ਪੇਸ਼ ਕੀਤਾ ਗਿਆ।

ਅਜੀਤ ਡੈਸਕ 16-09-2026
ਮੰਡੀ ਗੋਬਿੰਦਗੜ੍ਹ, 15 ਸਤੰਬਰ (ਇਕਬਾਲਦੀਪ ਸੰਧੂ)- ਨਸ਼ੇ ਨੂੰ ਨਾਂਹ ਕਹੋ ਤੇ ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ ਅਭਿਆਨ ਤਹਿਤ ਗੋਬਿੰਦਗੜ੍ਹ ਪਬਲਿਕ ਕਾਲਜ ਦੀ ਡਾਪੋ (ਡਰੱਗ ਅਬਿਊਜ਼ ਪ੍ਰੀਵੈਂਸ਼ਨ ਅਫ਼ਸਰ) ਯੂਨਿਟ ਤੇ ਰੈੱਡ ਰਿਬਨ ਕਲੱਬ ਵਲੋਂ ਅੱਜ ਕਾਲਜ ਕੈਂਪਸ ਵਿਚ ‘ਸੁਲਗਦੀ ਧਰਤੀ’ ਵਿਸ਼ੇ ’ਤੇ ਇਕ ਵਿਸ਼ੇਸ਼ ਜਾਗਰੂਕਤਾ ਨਾਟਕ ਦਾ ਆਯੋਜਨ ਕੀਤਾ ਗਿਆ। ਇਹ ਨਾਟਕ ਬਲਰਾਜ ਸਾਗਰ ਦੁਆਰਾ ਲਿਖਿਆ ਗਿਆ ਸੀ ਅਤੇ ਪ੍ਰਸਿੱਧ ਰੰਗਕਰਮੀ ਅਨਮੋਲਦੀਪ ਸਿੰਘ, ਜ਼ਿੰਦਾਬਾਦ ਰੰਗਮੰਚ, ਫ਼ਿਰੋਜ਼ਪੁਰ ਵਲੋਂ ਨਿਰਦੇਸ਼ਤ ਅਤੇ ਪੇਸ਼ ਕੀਤਾ ਗਿਆ। ਸਸ਼ਕਤ ਸੰਵਾਦਾਂ, ਭਾਵਨਾਤਮਕ ਦ੍ਰਿਸ਼ਾਂ ਅਤੇ ਯਥਾਰਥਵਾਦੀ ਪਾਤਰਾਂ ਰਾਹੀਂ ਨਾਟਕ ਨੇ ਦਰਸਾਇਆ ਕਿ ਕਿਵੇਂ ਉਤਸੁਕਤਾ ਤੇ ਦੋਸਤਾਂ ਦਾ ਦਬਾਅ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਦਾ ਹੈ ਤੇ ਇਹ ਨਾ ਸਿਰਫ਼ ਵਿਅਕਤੀ ਨੂੰ ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਕਿਵੇਂ ਤਬਾਹ ਕਰ ਦਿੰਦਾ ਹੈ। ਪ੍ਰੋ. ਭਾਰਤ ਭੂਸ਼ਣ ਡਰੱਗ ਅਬਿਊਜ਼ ਪ੍ਰੀਵੈਂਸ਼ਨ ਅਫ਼ਸਰ ਨੇ ਵਿਦਿਆਰਥੀਆਂ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਪ੍ਰਸਿੱਧ ਰੰਗਕਰਮੀ ਅਨਮੋਲਦੀਪ ਸਿੰਘ ਦਾ ਧੰਨਵਾਦ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਾਜਨੀ ਨੇ ਡਾਪੋ ਯੂਨਿਟ ਅਤੇ ਰੈੱਡ ਰਿਬਨ ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਵਿਚ 150 ਤੋਂ ਵੱਧ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਪ੍ਰੋ. ਸੁਸ਼ਮਾ ਮਿਗਲਾਨੀ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਮਨਦੀਪ ਸਿੰਘ, ਪ੍ਰੋ. ਤਜਿੰਦਰ ਸਿੰਘ, ਪ੍ਰੋ. ਕਰਨ ਦੇਵ ਸ਼ਰਮਾ ਤੇ ਪ੍ਰੋ. ਸੁਖਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਟੋਡਰਪੁਰ ’ਚ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਕੇਬਲਾਂ ਚੋਰੀ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਦੇ ਕੰਟਰੈਕਟ ਅਧਿਆਪਕਾਂ ਨੇ ਮੁੱਖ ਮੰਤਰੀ ਤੇ ਉਪ ਕੁਲਪਤੀ ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।