16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਟੋਡਰਪੁਰ ’ਚ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਕੇਬਲਾਂ ਚੋਰੀ

ਸੰਘੋਲ, 15 ਸਤੰਬਰ (ਪਰਮਵੀਰ ਸਿੰਘ ਧਨੋਆ)- ਪਿੰਡ ਟੋਡਰਪੁਰ ਵਿਖੇ ਕਰੀਬ ਅੱਧੀ ਦਰਜਨ ਕਿਸਾਨਾਂ ਦੀਆਂ ਖੇਤ ਵਿਚਲੀਆਂ ਮੋਟਰਾਂ ਤੋਂ ਅਗਿਆਤ ਚੋਰਾਂ ਵਲੋਂ ਕੇਬਲਾਂ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਚੋਰਾਂ ਦੇ ਹੌਸਲੇ ਬੁਲੰਦ ਹਨ ਅਤੇ ਘਟਨਾ ਦਿਨ ਦਿਹਾੜੇ ਵਾਪਰੀ ਜਦੋਂ ਕੁਝ ਸਮੇਂ ਲਈ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋਈ।

ਅਜੀਤ ਡੈਸਕ 16-09-2026
ਸੰਘੋਲ, 15 ਸਤੰਬਰ (ਪਰਮਵੀਰ ਸਿੰਘ ਧਨੋਆ)- ਪਿੰਡ ਟੋਡਰਪੁਰ ਵਿਖੇ ਕਰੀਬ ਅੱਧੀ ਦਰਜਨ ਕਿਸਾਨਾਂ ਦੀਆਂ ਖੇਤ ਵਿਚਲੀਆਂ ਮੋਟਰਾਂ ਤੋਂ ਅਗਿਆਤ ਚੋਰਾਂ ਵਲੋਂ ਕੇਬਲਾਂ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਚੋਰਾਂ ਦੇ ਹੌਸਲੇ ਬੁਲੰਦ ਹਨ ਅਤੇ ਘਟਨਾ ਦਿਨ ਦਿਹਾੜੇ ਵਾਪਰੀ ਜਦੋਂ ਕੁਝ ਸਮੇਂ ਲਈ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋਈ। ਲਾਈਟ ਆਉਣ ਮਗਰੋਂ ਜਦੋਂ ਮੋਟਰਾਂ ਨਾ ਚਲੀਆਂ ਤਾਂ ਪੜਤਲ ਕਰਨ ’ਤੇ ਪਤਾ ਲੱਗਾ ਕਿ ਕੇਬਲਾਂ ਚੋਰੀ ਹੋ ਚੁੱਕੀਆਂ ਹਨ। ਘਟਨਾਕ੍ਰਮ ਦੀ ਪਿੰਡ ਦੇ ਸਰਪੰਚ ਵਲੋਂ ਵੀ ਪੁਸ਼ਟੀ ਕੀਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਬਲਾਕ ਖਮਾਣੋਂ ਪੁਲਿਸ ਥਾਣੇ ਦਾ ਸ਼ਾਇਦ ਹੀ ਅਜਿਹਾ ਕੋਈ ਪਿੰਡ ਹੋਵੇ, ਜਿਸ ਦੇ ਕਿਸਾਨਾਂ ਦੇ ਖੇਤ ਮੋਟਰ ਦੀ ਕੇਬਲ ਚੋਰੀ ਨਾ ਹੋਈ ਹੋਵੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕੇਬਲ ਚੋਰੀ ਦੀਆਂ ਘਟਨਾਵਾਂ ਕਾਰਨ ਬੇਹੱਦ ਪਰੇਸ਼ਾਨ ਹੋ ਚੁੱਕੇ ਹਨ, ਪਰ ਹਾਲਾਤ ਇਹ ਬਣ ਚੁੱਕੇ ਕਿ ਉਨ੍ਹਾਂ ਨੂੰ ਪੁਲਿਸ ਤੋਂ ਵੀ ਕੋਈ ਉਮੀਦ ਨਹੀਂ, ਜਿਸ ਕਾਰਨ ਬਹੁਤੇ ਮਾਮਲਿਆਂ ’ਚ ਕਿਸਾਨ ਸ਼ਿਕਾਇਤ ਵੀ ਦੇਣਾ ਜ਼ਰੂਰੀ ਨਹੀਂ ਸਮਝਦੇ ਹਨ।
ਪਿਛਲੀ ਖ਼ਬਰ ਪਿੰਡ ਸੌਢਾਂ ਵਿਖੇ ਸੁੱਖੀ ਸੌਂਢਾ ਮੈਮੋਰੀਅਲ ਯੂਥ ਵੈੱਲਫੇਅਰ ਕਲੱਬ ਨੇ ਕਬੱਡੀ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਕਾਲਜ ’ਚ ਨਸ਼ਾ ਵਿਰੋਧੀ ਨਾਟਕ ‘ਸੁਲਗਦੀ ਧਰਤੀ’ ਦਾ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।