19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨਵੇਂ ਮਾਪਦੰਡਾਂ ਅਨੁਸਾਰ ਬਹੁਤ ਸਾਰੇ ਸ਼ੈਲਰਾਂ ਨੂੰ ਅਲਾਟ ਨਹੀਂ ਹੋ ਸਕੇਗਾ ਝੋਨਾ- ਰਾਕੇਸ਼ ਗਰਗ

ਅਮਲੋਹ, 18 ਸਤੰਬਰ (ਹਰਪ੍ਰੀਤ ਸਿੰਘ ਗਿੱਲ)- ਰਾਈਸ ਸ਼ੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਹੁਣ ਜਦੋਂ ਝੋਨੇ ਦਾ ਸੀਜ਼ਨ ਸਿਰ ’ਤੇ ਆ ਗਿਆ ਹੈ ਤਾਂ ਪਿਛਲੇ ਸੀਜ਼ਨ ਦੇ ਲਗਪਗ 10 ਫ਼ੀਸਦੀ ਝੋਨੇ ਦੀ ਮਿਲਿੰਗ ਅਜੇ ਬਕਾਇਆ ਪਈ ਹੈ, ਜਿਸ ਦਾ ਮੁੱਖ ਕਾਰਨ ਐਫ. ਸੀ.

ਅਜੀਤ ਡੈਸਕ 19-09-2026
ਅਮਲੋਹ, 18 ਸਤੰਬਰ (ਹਰਪ੍ਰੀਤ ਸਿੰਘ ਗਿੱਲ)- ਰਾਈਸ ਸ਼ੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਹੁਣ ਜਦੋਂ ਝੋਨੇ ਦਾ ਸੀਜ਼ਨ ਸਿਰ ’ਤੇ ਆ ਗਿਆ ਹੈ ਤਾਂ ਪਿਛਲੇ ਸੀਜ਼ਨ ਦੇ ਲਗਪਗ 10 ਫ਼ੀਸਦੀ ਝੋਨੇ ਦੀ ਮਿਲਿੰਗ ਅਜੇ ਬਕਾਇਆ ਪਈ ਹੈ, ਜਿਸ ਦਾ ਮੁੱਖ ਕਾਰਨ ਐਫ. ਸੀ. ਆਈ. ਦੇ ਗੁਦਾਮਾਂ ਵਿਚ ਚੌਲ ਰੱਖਣ ਲਈ ਜਗ੍ਹਾ ਦੀ ਘਾਟ ਹੈ। ਉਹ ਅੱਜ ਐਸੋਸੀਏਸ਼ਨ ਦੀ ਹੋਈ ਮੀਟਿੰਗ ਸਬੰਧੀ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਅਮਲੋਹ ਦੇ 12 ਰਾਈਸ ਮਿਲਰਾਂ ਦੀ ਮਿਲਿੰਗ 85 ਫ਼ੀਸਦੀ ਤੋਂ ਘੱਟ ਹੋਈ ਹੈ, ਜਦਕਿ ਦੋ ਮਿਲਾਂ ਦੀ ਮਿਲਿੰਗ ਜਗ੍ਹਾ ਦੀ ਘਾਟ ਕਾਰਨ ਸਿਰਫ਼ 60 ਫ਼ੀਸਦੀ ਦੇ ਕਰੀਬ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਮਿਲਰਾਂ ਦੇ ਪਿਛੜਨ ਦਾ ਕਾਰਨ ਉਨ੍ਹਾਂ ਦੀ ਆਪਣੀ ਗਲਤੀ ਨਹੀਂ, ਸਗੋਂ ਐਫ.ਸੀ.ਆਈ. ਦੇ ਗੁਦਾਮਾਂ ਵਿਚ ਜਗ੍ਹਾ ਨਾ ਮਿਲਣਾ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ 85 ਫ਼ੀਸਦੀ ਮਿਲਿੰਗ ਪੂਰੀ ਕਰਨ ਵਾਲੇ ਮਿੱਲਰਾਂ ਨੂੰ ਹੀ ਨਵੇਂ ਸੀਜ਼ਨ ਦਾ ਝੋਨਾ ਅਲਾਟ ਕਰਨ ਦਾ ਫ਼ੈਸਲਾ ਕੀਤਾ ਗਿਆ, ਜੋ ਕਿਸੇ ਵੀ ਤਰ੍ਹਾਂ ਢੁਕਵਾਂ ਨਹੀਂ ਹੈ ਕਿਉਂਕਿ ਪੰਜਾਬ ਵਿਚ 1006 ਰਾਈਸ ਸ਼ੈਲਰ ਅਜਿਹੇ ਹਨ। ਜਿਨ੍ਹਾਂ ਨੂੰ ਨਵੇਂ ਮਾਪਦੰਡਾਂ ਅਨੁਸਾਰ ਝੋਨਾ ਅਲਾਟ ਨਹੀਂ ਹੋ ਸਕੇਗਾ। ਗਰਗ ਨੇ ਮੰਗ ਕੀਤੀ ਕਿ ਇਨ੍ਹਾਂ 1006 ਬੇਕਸੂਰ ਮਿੱਲਰਾਂ ਨੂੰ ਵੀ 2026-27 ਸੀਜ਼ਨ ਲਈ ਝੋਨਾ ਅਲਾਟ ਕਰਨ ਵਾਸਤੇ ਰਜਿਸਟਰੇਸ਼ਨ ਦਾ ਮੌਕਾ ਦਿੱਤਾ ਜਾਵੇ ਅਤੇ ਐਫ.ਸੀ.ਆਈ. ਦੇ ਅਧਿਕਾਰੀ ਬਕਾਇਆ ਚੌਲਾਂ ਦੀ ਡਿਲਿਵਰੀ ਲਈ ਤੁਰੰਤ ਗੁਦਾਮਾਂ ਵਿਚ ਜਗ੍ਹਾ ਦਾ ਪ੍ਰਬੰਧ ਕਰਨ। ਰਾਕੇਸ਼ ਕੁਮਾਰ ਨੇ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਐਫ. ਸੀ. ਆਈ. ਦੀਆਂ ਸਪੈਸੀਫਿਕੇਸ਼ਨਾਂ ਮੁਤਾਬਿਕ 17 ਫ਼ੀਸਦੀ ਤੱਕ ਨਮੀ ਵਾਲਾ ਝੋਨਾ ਹੀ ਖਰੀਦਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗੁਦਾਮਾਂ ਵਿਚ ਜਗ੍ਹਾ ਦੀ ਘਾਟ ਕਾਰਨ ਮਿਲਿੰਗ ਅਤੇ ਚੌਲਾਂ ਦੀ ਡਿਲਿਵਰੀ ਵਿਚ ਹੋਰ ਦੇਰੀ ਹੋਣ ਨਾਲ ਮਿੱਲਰਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਨ੍ਹਾਂ ਸ਼ੈਲਰ ਮਾਲਕਾਂ ਨੂੰ ਬਾਹਰਲੇ ਰਾਜਾਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਵਿਚ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਵੇਚਣ ਤੋਂ ਵੀ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਸਰਕਾਰੀ ਟੀਚੇ ਤੋਂ ਲਗਭਗ 25 ਹਜ਼ਾਰ ਕੰਸਾਈਨਮੈਂਟ ਵੱਧ ਜਾਣ ਕਾਰਨ 30 ਜੂਨ 2026 ਤੋਂ ਬਾਅਦ ਚੌਲ ਲੈਣ ਤੋਂ ਇਨਕਾਰ ਕੀਤਾ ਗਿਆ, ਜਿਸ ਦਾ ਖ਼ਮਿਆਜ਼ਾ ਉਥੋਂ ਦੇ ਸ਼ੈਲਰ ਮਾਲਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਸਰਕਾਰ ਦੇ 180 ਲੱਖ ਟਨ ਝੋਨੇ ਦੀ ਖ਼ਰੀਦ ਦੇ ਟੀਚੇ ਤੋਂ ਵੱਧ ਝੋਨਾ ਆਇਆ ਤਾਂ ਅਜਿਹੀ ਗੈਰ-ਕਾਨੂੰਨੀ ਕਾਰਵਾਈ ਪੰਜਾਬ ਦੇ ਮਿੱਲਰਾਂ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ। ਮੀਟਿੰਗ ਵਿਚ ਵਿਨੋਦ ਮਿੱਤਲ, ਦਰਸ਼ਨ ਸਿੰਘ ਬੱਬੀ, ਵਿਨੋਦ ਅਬਰੋਲ, ਮੋਹਿਤ ਬਾਂਸਲ, ਨਰਿੰਦਰ ਬਾਂਸਲ, ਲਾਲ ਚੰਦ ਗਰਗ, ਅਸ਼ਨ ਗਿੱਲ, ਗੰਗਾ ਪੁਰੀ, ਅਭਿਸ਼ੇਕ ਗਰਗ, ਧਰਮਿੰਦਰ ਜੋਸ਼ੀ, ਹੈਪੀ ਠੇਕੇਦਾਰ, ਅਸ਼ਵਨੀ ਜਿੰਦਲ, ਭੁਵੇਸ਼ ਬਾਂਸਲ, ਸ਼ਿੰਦਰ ਮੋਹਨ ਪੁਰੀ, ਅਨਿਲ ਲੁਟਾਵਾ, ਅਮਿਤ ਜਿੰਦਲ, ਆਸੂ ਜਿੰਦਲ, ਜਸਵਿੰਦਰ ਜੱਸੀ, ਨਵੀਨ ਅਰੋੜਾ, ਅਵਿਨਾਸ਼ ਪੁਰੀ, ਤਰਸ਼ੇਮ ਬਿੱਟੂ ਅਰੋੜਾ ਤੇ ਸੁਰਿੰਦਰ ਜਿੰਦਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤ ਵਿਕਾਸ ਪਰਿਸ਼ਦ ਵਲੋਂ ਰਾਮ ਬਾਗ਼ ਅਮਲੋਹ ਨੂੰ ਤਿੰਨ ਪੱਖੇ ਭੇਟ ਅਗਲੀ ਖ਼ਬਰ ਸਰਹਿੰਦ ’ਚ ਟਰੱਕ-ਬੱਸ ਬਾਡੀ ਬਿਲਡਰਾਂ ਦੀਆਂ ਦੁਕਾਨਾਂ ’ਤੇ ਚੱਲਿਆ ਬੁਲਡੋਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।