19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਭਾਰਤ ਵਿਕਾਸ ਪਰਿਸ਼ਦ ਵਲੋਂ ਰਾਮ ਬਾਗ਼ ਅਮਲੋਹ ਨੂੰ ਤਿੰਨ ਪੱਖੇ ਭੇਟ

ਅਮਲੋਹ, 18 ਸਤੰਬਰ (ਕੇਵਲ ਸਿੰਘ)- ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵਲੋਂ ਸਮਾਜ ਸੇਵਾ ਦੇ ਤਹਿਤ ਰਾਮ ਬਾਗ਼ ਅਮਲੋਹ ਨੂੰ ਤਿੰਨ ਛੱਤ ਵਾਲੇ ਪੱਖੇ ਭੇਟ ਕੀਤੇ ਗਏ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਭੂਸ਼ਣ ਗਰਗ ਨੇ ਕਿਹਾ ਕਿ ਰਾਮ ਬਾਗ਼ ਸਾਰੇ ਧਰਮਾਂ ਦੇ ਲੋਕਾਂ ਲਈ ਸਾਂਝਾ ਅਸਥਾਨ ਹੈ, ਜਿੱਥੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਆਉਂਦੇ ਹਨ।

ਅਜੀਤ ਡੈਸਕ 19-09-2026
ਅਮਲੋਹ, 18 ਸਤੰਬਰ (ਕੇਵਲ ਸਿੰਘ)- ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵਲੋਂ ਸਮਾਜ ਸੇਵਾ ਦੇ ਤਹਿਤ ਰਾਮ ਬਾਗ਼ ਅਮਲੋਹ ਨੂੰ ਤਿੰਨ ਛੱਤ ਵਾਲੇ ਪੱਖੇ ਭੇਟ ਕੀਤੇ ਗਏ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਭੂਸ਼ਣ ਗਰਗ ਨੇ ਕਿਹਾ ਕਿ ਰਾਮ ਬਾਗ਼ ਸਾਰੇ ਧਰਮਾਂ ਦੇ ਲੋਕਾਂ ਲਈ ਸਾਂਝਾ ਅਸਥਾਨ ਹੈ, ਜਿੱਥੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਰਾਮ ਬਾਗ਼ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਵਿਚ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਰਾਮ ਬਾਗ਼ ਕਮੇਟੀ ਦੇ ਅਹੁਦੇਦਾਰ ਰਾਕੇਸ਼ ਸੇਢਾ ਨੇ ਪੱਖੇ ਭੇਟ ਕਰਨ ਲਈ ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਸ਼ਦ ਦੇ ਸੈਕਟਰੀ ਜਰਨੈਲ ਸਿੰਘ ਸਹੋਤਾ, ਕੈਸ਼ੀਅਰ ਮੁਹੰਮਦ ਸਮੀਰ, ਚਰਨਜੀਤ ਕੁਮਾਰ ਅਬਰੋਲ, ਭੂਸ਼ਣ ਸ਼ਰਮਾ ਤੇ ਰਾਜੀਵ ਵਰਮਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ 70 ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਖਮਾਣੋਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਨਵੇਂ ਮਾਪਦੰਡਾਂ ਅਨੁਸਾਰ ਬਹੁਤ ਸਾਰੇ ਸ਼ੈਲਰਾਂ ਨੂੰ ਅਲਾਟ ਨਹੀਂ ਹੋ ਸਕੇਗਾ ਝੋਨਾ- ਰਾਕੇਸ਼ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।