ਮਾਰਕੀਟ ਕਮੇਟੀ ਖਮਾਣੋਂ ਅਧੀਨ ਆਉਂਦੀਆਂ ਮੰਡੀਆਂ ’ਚ ਝੋਨੇ ਦੇ ਖ਼ਰੀਦ ਪ੍ਰਬੰਧ ਮੁਕੰਮਲ
ਖ਼ਰੀਦ ਤੋ ਪਹਿਲਾਂ ਹੀ ਮੰਡੀਆਂ ‘ਚ 13,500 ਕੁਇੰਟਲ ਝੋਨਾ ਵਿਕਣ ਲਈ ਪਹੁੰਚਿਆ
ਖਮਾਣੋਂ, 30 ਸਤੰਬਰ (ਮਨਮੋਹਣ ਸਿੰਘ ਕਲੇਰ)- ਮਾਰਕੀਟ ਕਮੇਟੀ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਸ ਦੌਰਾਨ 1 ਅਕਤੂਬਰ ਤੋਂ ਇਨ੍ਹਾਂ ਮੰਡੀਆਂ ਵਿਚ ਨਿਰਵਿਘਨ ਖ਼ਰੀਦ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਖਮਾਣੋਂ ਦੇ ਅਧਿਕਾਰੀ ਵਰਿੰਦਰ ਸਿੰਘ ਸਕੱਤਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਪੰਜ ਮੰਡੀਆਂ, ਜਿਨ੍ਹਾਂ ਵਿਚ ਖਮਾਣੋਂ, ਸੰਘੋਲ, ਰਾਣਵਾਂ, ਨਾਨੋਵਾਲ ਅਤੇ ਬਰਵਾਲੀ ਸ਼ਾਮਿਲ ਹਨ, ਵਿਚ ਕਿਸਾਨਾਂ ਨੂੰ ਸਰਕਾਰ ਦੀਆਂ ਹਦਾਇਤਾਂ ’ਤੇ ਸਾਫ਼ ਪੀਣ ਵਾਲੇ ਪਾਣੀ ਸਮੇਤ ਹੋਰ ਸਾਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਖਮਾਣੋਂ, 30 ਸਤੰਬਰ (ਮਨਮੋਹਣ ਸਿੰਘ ਕਲੇਰ)- ਮਾਰਕੀਟ ਕਮੇਟੀ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਸ ਦੌਰਾਨ 1 ਅਕਤੂਬਰ ਤੋਂ ਇਨ੍ਹਾਂ ਮੰਡੀਆਂ ਵਿਚ ਨਿਰਵਿਘਨ ਖ਼ਰੀਦ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਖਮਾਣੋਂ ਦੇ ਅਧਿਕਾਰੀ ਵਰਿੰਦਰ ਸਿੰਘ ਸਕੱਤਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਪੰਜ ਮੰਡੀਆਂ, ਜਿਨ੍ਹਾਂ ਵਿਚ ਖਮਾਣੋਂ, ਸੰਘੋਲ, ਰਾਣਵਾਂ, ਨਾਨੋਵਾਲ ਅਤੇ ਬਰਵਾਲੀ ਸ਼ਾਮਿਲ ਹਨ, ਵਿਚ ਕਿਸਾਨਾਂ ਨੂੰ ਸਰਕਾਰ ਦੀਆਂ ਹਦਾਇਤਾਂ ’ਤੇ ਸਾਫ਼ ਪੀਣ ਵਾਲੇ ਪਾਣੀ ਸਮੇਤ ਹੋਰ ਸਾਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਖ਼ਰੀਦ ਦੌਰਾਨ ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਮੰਡੀਆਂ ਵਿਚ ਵਿਕਣ ਆਏ ਮਾਲ ਨੂੰ ਮੀਂਹ ਤੋ ਭਿੱਜਣ ਤੋਂ ਬਚਾਉਣ ਲਈ ਆੜ੍ਹਤੀਆਂ ਨੂੰ ਤਰਪਾਲਾਂ ਆਦਿ ਦੇ ਪ੍ਰਬੰਧ ਕਰ ਲੈਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 17 ਫ਼ੀਸਦੀ ਤੋ ਜ਼ਿਆਦਾ ਨਮੀ ਵਾਲਾ ਝੋਨਾ ਮੰਡੀਆਂ ਵਿਚ ਨਹੀਂ ਖ਼ਰੀਦਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦਿਨ ਵੇਲੇ ਕੱਟਿਆ ਜਾਵੇ। ਇਸ ਤੋਂ ਇਲਾਵਾ ਨਿਰਧਾਰਿਤ ਨਮੀ ਵਾਲਾ ਝੋਨਾ ਮੰਡੀ ਵਿਚ ਨਾ ਲਿਆਂਦਾ ਜਾਵੇ। ਜਿਸ ਨਾਲ ਕਿਸਾਨਾਂ ਨੂੰ ਪੇ੍ਰਸ਼ਾਨੀ ਨਹੀਂ ਝੱਲਣੀ ਪਏਗੀ। ਉਪਿੰਦਰ ਸਿੰਘ ਸੰਧੂ ਸੁਪਰਡੈਂਟ ਮਾਰਕੀਟ ਕਮੇਟੀ ਖਮਾਣੋਂ ਨੇ ਦੱਸਿਆ ਕਿ ਇਸ ਵਾਰ ਪ੍ਰਮੁੱਖ ਤੌਰ ‘ਤੇ ਪਨਗ੍ਰੇਨ, ਮਾਰਕਫੈੱਡ ਅਤੇ ਐਫ.ਸੀ.ਆਈ ਖ਼ਰੀਦ ਏਜੰਸੀਆਂ ਮਾਲ ਦੀ ਖ਼ਰੀਦ ਕਰ ਰਹੀਆਂ ਹਨ।