05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਾਰਕਫੈੱਡ ਤੇ ਇਫਕੋ ਵਲੋਂ ਸਹਿਕਾਰੀ ਸਭਾ ਨਬੀਪੁਰ ਨੂੰ ਡੀ.ਏ.ਪੀ ਤੇ ਯੂਰੀਆ ਦੀ ਸਪਲਾਈ ਨਾ ਦੇਣ ਕਾਰਨ ਮੈਂਬਰਾਂ ਨੇ ਪ੍ਰਗਟਾਇਆ ਰੋਸ

ਫ਼ਤਹਿਗੜ੍ਹ ਸਾਹਿਬ, 4 ਅਕਤੂਬਰ (ਬਲਜਿੰਦਰ ਸਿੰਘ)- ਦੀ ਜਲਬੇੜਾ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਨਬੀਪੁਰ ਦੇ ਮੈਂਬਰਾਂ ਦਾ ਜਨਰਲ ਇਜਲਾਸ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਸਾਹੀ ਦੀ ਪ੍ਰਧਾਨਗੀ ਹੇਠ ਨਬੀਪੁਰ ਵਿਚ ਕਰਵਾਇਆ ਗਿਆ, ਜਿਸ ਵਿਚ ਸਭਾ ਦੀ ਵਿੱਤੀ ਹਾਲਤ, ਸਭਾ ਵਿਚ ਨਵੇਂ ਪੁਰਾਣੇ ਖੇਤੀਬਾੜੀ ਸੰਦਾਂ ਦੀ ਮੁਰੰਮਤ ਅਤੇ ਸਭਾ ਦੀ ਵਿੱਤੀ ਹਾਲਤ ਸੁਧਾਰਨ ਲਈ ਨਵਾਂ ਕੰਮਕਾਰ ਸ਼ੁਰੂ ਕਰਨ ਸਬੰਧੀ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ। ਸਮਾਗਮ ਵਿਚ ਸਹਿਕਾਰੀ ਸਭਾ ਦੇ ਕਮੇਟੀ ਮੈਂਬਰ ਇੰਦਰਜੀਤ ਸਿੰਘ ਬੀਬੀਪੁਰ , ਬਲਜੀਤ ਸਿੰਘ ਜਲਵੇੜੀ ਗਹਿਲਾਂ, ਪ੍ਰਤਾਪ ਸਿੰਘ ਦਾਲੋਮਾਜਰਾ, ਗੁਰਸੇਵਕ ਸਿੰਘ ਬੁਚੜੇ, ਇੰਦਰਜੀਤ ਸਿੰਘ ਮਾਨ ਜਲਬੇੜਾ, ਰਜਿੰਦਰ ਕੌਰ, ਸਾਧੂ ਸਿੰਘ ਬੀਬੀਪੁਰ, ਮਹਿੰਦਰ ਕੌਰ ਨਬੀਪੁਰ ਤੋਂ ਇਲਾਵਾ ਸਭਾ ਦੇ ਮੈਂਬਰ ਸ਼ਾਮਿਲ ਹੋਏ।

ਦੀ ਜਲਬੇੜਾ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਨਬੀਪੁਰ ਵਲੋਂ ਕਰਵਾਏ ਜਨਰਲ ਇਜਲਾਸ ਵਿਚ ਹਿੱਸਾ ਲੈਂਦੇ ਹੋਏ ਸਭਾ ਦੇ ਮੈਂਬਰ। ਅਜੀਤ ਤਸਵੀਰ 05-10-2026
ਫ਼ਤਹਿਗੜ੍ਹ ਸਾਹਿਬ, 4 ਅਕਤੂਬਰ (ਬਲਜਿੰਦਰ ਸਿੰਘ)- ਦੀ ਜਲਬੇੜਾ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਨਬੀਪੁਰ ਦੇ ਮੈਂਬਰਾਂ ਦਾ ਜਨਰਲ ਇਜਲਾਸ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਸਾਹੀ ਦੀ ਪ੍ਰਧਾਨਗੀ ਹੇਠ ਨਬੀਪੁਰ ਵਿਚ ਕਰਵਾਇਆ ਗਿਆ, ਜਿਸ ਵਿਚ ਸਭਾ ਦੀ ਵਿੱਤੀ ਹਾਲਤ, ਸਭਾ ਵਿਚ ਨਵੇਂ ਪੁਰਾਣੇ ਖੇਤੀਬਾੜੀ ਸੰਦਾਂ ਦੀ ਮੁਰੰਮਤ ਅਤੇ ਸਭਾ ਦੀ ਵਿੱਤੀ ਹਾਲਤ ਸੁਧਾਰਨ ਲਈ ਨਵਾਂ ਕੰਮਕਾਰ ਸ਼ੁਰੂ ਕਰਨ ਸਬੰਧੀ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ। ਸਮਾਗਮ ਵਿਚ ਸਹਿਕਾਰੀ ਸਭਾ ਦੇ ਕਮੇਟੀ ਮੈਂਬਰ ਇੰਦਰਜੀਤ ਸਿੰਘ ਬੀਬੀਪੁਰ , ਬਲਜੀਤ ਸਿੰਘ ਜਲਵੇੜੀ ਗਹਿਲਾਂ, ਪ੍ਰਤਾਪ ਸਿੰਘ ਦਾਲੋਮਾਜਰਾ, ਗੁਰਸੇਵਕ ਸਿੰਘ ਬੁਚੜੇ, ਇੰਦਰਜੀਤ ਸਿੰਘ ਮਾਨ ਜਲਬੇੜਾ, ਰਜਿੰਦਰ ਕੌਰ, ਸਾਧੂ ਸਿੰਘ ਬੀਬੀਪੁਰ, ਮਹਿੰਦਰ ਕੌਰ ਨਬੀਪੁਰ ਤੋਂ ਇਲਾਵਾ ਸਭਾ ਦੇ ਮੈਂਬਰ ਸ਼ਾਮਿਲ ਹੋਏ। ਸਹਿਕਾਰੀ ਸਭਾ ਨਬੀਪੁਰ ਦੇ ਪ੍ਰਧਾਨ ਸੁਰਜੀਤ ਸਿੰਘ ਸਾਹੀ ਨੇ ਦੱਸਿਆ ਕਿ ਸਹਿਕਾਰੀ ਸਭਾ ਦੇ ਦਾਇਰੇ ਵਿਚ 11 ਪਿੰਡ ਆਉਂਦੇ ਹਨ ਜਿਨ੍ਹਾਂ ਵਿਚ ਨਬੀਪੁਰ, ਬੀਬੀਪੁਰ, ਬਰਕਤਪੁਰ, ਜਲਬੇੜਾ, ਜਲਬੇੜੀ ਗਹਿਲਾਂ, ਬੁਚੜੇ ਖ਼ੁਰਦ, ਬੁਚੜੇ ਕਲਾਂ, ਫਾਟਕ ਮਾਜਰੀ, ਦਾਲੋਮਾਜਰਾ, ਲੋਂਗੋਮਾਜਰੀ ਤੇ ਜਲਵੇੜੀ ਧੁੰਮੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜਨਰਲ ਇਜਲਾਸ ਵਿਚ ਸਭਾ ਦੀ ਵਿੱਤੀ ਹਾਲਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਵਿੱਤੀ ਹਾਲਤ ਨੂੰ ਸੁਧਾਰਨ ਲਈ ਨਵੇਂ ਕੰਮਕਾਰ ਸ਼ੁਰੂ ਕਰਨ ਸਬੰਧੀ ਵੀ ਮਤੇ ਪਾਸ ਕੀਤੇ ਗਏ ਹਨ। ਖੇਤੀਬਾੜੀ ਸਬੰਧੀ ਵਰਤੋਂ ਵਿਚ ਆਉਂਦੇ ਖੇਤੀਬਾੜੀ ਸੰਦਾਂ ਦੀ ਰਿਪੇਅਰ ਸਬੰਧੀ ਵੀ ਮਤਾ ਪਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਰਕਫੈੱਡ ਤੇ ਇਫਕੋ ਵਲੋਂ ਸਭਾ ਦੇ ਮੈਂਬਰਾਂ ਦੀ ਜ਼ਰੂਰਤ ਲਈ ਡੀ.ਏ.ਪੀ ਤੇ ਯੂਰੀਆ ਖਾਦ ਦੀ ਸਪਲਾਈ ਨਾ ਦਿੱਤੇ ਜਾਣ ਕਾਰਨ ਰੋਸ ਪ੍ਰਗਟ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਡੀ. ਏ . ਪੀ. ਖ਼ਾਦ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈ ਜਾਵੇ। ਇਸ ਤੋਂ ਇਲਾਵਾ ਪਿਛਲੇ ਆਮ ਇਜਲਾਸ ਤੋਂ ਲੈ ਕੇ ਇਸ ਆਮ ਇਜਲਾਸ ਤੱਕ ਸਭਾ ਦੀ ਪ੍ਰਬੰਧਕ ਕਮੇਟੀ ਤੇ ਸਬ ਕਮੇਟੀਆਂ ਵਲੋਂ ਪਾਏ ਗਏ ਮਤਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਸਮਾਗਮ ਵਿਚ ਪਲਵਿੰਦਰ ਸਿੰਘ ਨਬੀਪੁਰ, ਹਰਭਜਨ ਸਿੰਘ ਜਲਵੇੜਾ, ਅਮਨਦੀਪ ਸਿੰਘ ਜਲਬੇੜੀ ਧੂਮੀ, ਨਿਸ਼ਾਨ ਸਿੰਘ ਜਲਵੇੜੀ ਗਹਿਲਾਂ, ਰਘਬੀਰ ਸਿੰਘ ਜਲਵੇੜਾ, ਰਣਧੀਰ ਸਿੰਘ , ਗੁਰਪ੍ਰਤਾਪ ਸਿੰਘ ਨਬੀਪੁਰ, ਦਲੀਪ ਸਿੰਘ ਤੇ ਅੰਮ੍ਰਿਤਪਾਲ ਸਿੰਘ ਬੀਬੀਪੁਰ, ਸਤਨਾਮ ਸਿੰਘ ਬੁਚੜੇ, ਤਖਵਿੰਦਰ ਸਿੰਘ, ਸੁਖਦੇਵ ਸਿੰਘ ਤੇ ਅਜੈਬ ਸਿੰਘ ਬਰਕਤਪੁਰ, ਗੁਰਮੀਤ ਸਿੰਘ ਤੇ ਅਮਰਜੀਤ ਸਿੰਘ ਜਲਵੇੜੀ ਗਹਿਲਾਂ, ਜਸਪਾਲ ਸਿੰਘ ਤੇ ਬਾਬਾ ਸੁੱਖਾ ਸਿੰਘ ਨਬੀਪੁਰ, ਹਰਭਜਨ ਸਿੰਘ ਜਲਵੇੜੀ ਧੂਮੀ, ਮਨਜੀਤ ਸਿੰਘ ਲੋਂਗੋ ਮਾਜਰੀ, ਨਿਧਾਨ ਸਿੰਘ ਜਲਬੇੜੀ ਗਹਿਲਾਂ, ਹਰਬੰਸ ਸਿੰਘ ਨੰਬਰਦਾਰ ਨਬੀਪੁਰ, ਨਿਰਵੈਰ ਸਿੰਘ ਜਲਵੇੜੀ ਧੂਮੀ, ਬਲਵਿੰਦਰ ਸਿੰਘ ਬੀਬੀਪੁਰ, ਗੋਰਖਾ ਸਿੰਘ, ਬਲਕਾਰ ਸਿੰਘ ਬਲਾਕ ਸੰਮਤੀ ਮੈਂਬਰ, ਸੁਰਜੀਤ ਰਾਮ, ਸੁਰਿੰਦਰ ਸਿੰਘ ਬਰਕਤਪੁਰ, ਹਰਵਿੰਦਰ ਸਿੰਘ ਬੀਬੀਪੁਰ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ, ਅਵਤਾਰ ਸਿੰਘ ਤੇ ਸੁਖਦੇਵ ਸਿੰਘ ਬੀਬੀਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਧਾਰਮਿਕ ਗਿਆਨ ਨਾਲ ਬੱਚਿਆਂ ਨੂੰ ਸੰਸਕਾਰਾਂ ਨਾਲ ਜੋੜਨਾ ਸਮੇਂ ਦੀ ਲੋੜ-ਕਰਮ ਚੰਦ ਬੱਤਰਾ ਅਗਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਤੇ ਈ. ਐਚ.-1 ਇਨਫੋਟੈਕ ਸਾਈਬਰ ਸੁਰੱਖਿਆ ਦਰਮਿਆਨ ਸਮਝੌਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।